ਤਨੀਸ਼ਾ ਮੁਖਰਜੀ
ਤਨੀਸ਼ਾ ਮੁਖਰਜੀ (3 ਮਾਰਚ 1978 ਨੂੰ ਜਨਮ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ 'ਤੇ ਬਾਲੀਵੁੱਡ ਵਿੱਚ ਕੰਮ ਕਰਦੀ ਹੈ ਅਤੇ ਕੁਝ ਮਰਾਠੀ, ਤੇਲਗੂ ਅਤੇ ਤਮਿਲ ਫਿਲਮਾਂ ਵਿੱਚ ਵੀ ਉਸਨੇ ਅਭਿਨੈ ਕੀਤਾ ਹੈ। ਉਹ ਫਿਲਮ ਨਿਰਮਾਤਾ ਸ਼ੋਮੂ ਮੁਖਰਜੀ ਅਤੇ ਅਭਿਨੇਤਰੀ ਤਨੁਜਾ ਸਮਰਥ ਦੀ ਧੀ ਹੈ ਅਤੇ ਅਭਿਨੇਤਰੀ ਕਾਜੋਲ ਦੀ ਛੋਟੀ ਭੈਣ ਹੈ। ਉਸਨੇ 2003 ਵਿੱਚ ਹਿੰਦੀ ਫ਼ਿਲਮ 'ਸ਼ਸ਼ਸ਼ ...' ਨਾਲ ਸ਼ੁਰੂਆਤ ਕੀਤੀ ਸੀ। ਉਸ ਨੇ ਰਾਮ ਗੋਪਾਲ ਵਰਮਾ ਦੇ ਸਰਕਾਰ ਨਾਲ ਪਹਿਲੀ ਵਾਰ ਹਿੱਟ ਕੀਤਾ ਜਿਸ ਵਿੱਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਲ ਕੰਮ ਕੀਤਾ।[1] ਉਹ 2013 ਵਿਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿਚ ਭਾਗੀਦਾਰ ਬਣ ਚੁੱਕੀ ਹੈ।
ਟੈਲੀਵਿਜਨ
ਸੋਧੋਉਹ 2013 ਵਿੱਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿੱਚ ਭਾਗ ਲ਼ੈ ਚੁੱਕੀ ਹੈ ਅਤੇ ਉਹ ਫਸਟ ਰਨਰ ਅਪ ਰਹੀ ਸੀ।[2][3] ਉਹ ਗੈਂਗਸ ਆਫ਼ ਹਸੀਪੁਰ ਵਿੱਚ ਇਕ ਜੱਜ ਵਜੋਂ ਸ਼ਾਮਿਲ ਰਹੀ ਹੈ।[1] 2016 ਵਿੱਚ ਤਨੀਸ਼ਾ ਨੇ ਫੀਅਰ ਫੈਕਟਰ ਵਿੱਚ ਹਿੱਸਾ ਲਿਆ ਸੀ।
ਕੈਰੀਅਰ
ਸੋਧੋਫ਼ਿਲਮ ਦੀ ਸ਼ੁਰੂਆਤ
ਸੋਧੋਤਨੀਸ਼ਾ ਨੇ ਬਾਲੀਵੁੱਡ ਵਿੱਚ ਆਪਣਾ ਪਹਿਲਾ ਬਰੇਕ ਫਿਲਮ ਸੱਸਸ਼ਸ਼… 'ਚ ਕਰਨ ਨਾਥ ਨਾਲ ਮਿਲਿਆ। ਵਿਨੈ ਰਾਏ ਦੇ ਉਲਟ ਉਸ ਦੀ ਤਾਮਿਲ ਫਿਲਮ, ਉਨਾਲੇ ਉਨਾਲੇ ਬਾਕਸ ਆਫਿਸ 'ਤੇ ਸਫਲ ਰਹੀ ਅਤੇ ਉਸ ਨੂੰ ਸਰਬੋਤਮ ਡੈਬਿਊ ਅਭਿਨੇਤਰੀ ਦੇ ਵਿਜੇ ਅਵਾਰਡ ਵਿੱਚ ਨਾਮਜ਼ਦਗੀ ਮਿਲੀ। 2005 ਵਿੱਚ, ਉਸ ਨੇ ਨੀਲ ਐਨ ਨਿੱਕੀ ਵਿੱਚ, ਉਦੈ ਚੋਪੜਾ ਦੇ ਉਲਟ, ਨਿੱਕੀ ਬਖਸ਼ੀ ਉਰਫ ਨਿੱਕੀ ਦਾ ਮੁੱਖ ਕਿਰਦਾਰ ਨਿਭਾਇਆ। ਉਸ ਨੇ] ਪੌਪਕਾਰਨ ਖਾਓ ਮਸਤ ਹੋ ਜਾਓ, ਸਰਕਾਰ, ਟੈਂਗੋ ਚਾਰਲੀ ਅਤੇ ਮੈਨੀ ਮੋਰ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ।
ਬਿੱਗ ਬੌਸ ਅਤੇ ਹੋਰ ਸਫ਼ਲਤਾ
ਸੋਧੋਉਸ ਨੇ ਟੈਲੀਵਿਜ਼ਨ ਰਿਐਲਿਟੀ ਸ਼ੋਅ 'ਬਿੱਗ ਬੌਸ 7' ਵਿੱਚ ਹਿੱਸਾ ਲਿਆ ਸੀ ਅਤੇ ਉਹ ਪਹਿਲੀ ਰਨਰ ਅਪ ਰਹੀ ਸੀ। ਬਾਅਦ ਵਿੱਚ, ਉਸ ਨੂੰ ਸਟੈਂਡ-ਅਪ ਕਾਮੇਡੀ ਸ਼ੋਅ ਗੈਂਗਸ ਆਫ਼ ਹਸੀਪੁਰ ਵਿੱਚ ਜੱਜਾਂ ਵਿੱਚੋਂ ਇੱਕ ਵਜੋਂ ਦੇਖਿਆ ਗਿਆ। ਸਾਲ 2016 ਵਿੱਚ, ਤਨੀਸ਼ਾ ਨੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਵਿੱਚ ਹਿੱਸਾ ਲਿਆ ਅਤੇ ਫਾਈਨਲਿਸਟ ਬਣ ਗਈ।
ਫਿਲਮੋਗਰਾਫੀ
ਸੋਧੋਸਾਲ | ਫਿਲਮ | ਰੋਲ | ਭਾਸ਼ਾ | ਨੋਟਸ |
---|---|---|---|---|
2003 | ਸਸ਼ਸ਼ਸ਼ਸ਼... | Mahek Gujral | Hindi | |
2004 | ਪੋਪਕਾਰਨ ਖਾਓ! ਮਸਤ ਹੋ ਜਾਓ | ਤਾਨਿਆ | ਹਿੰਦੀ | Protagonist |
2005 | ਨੀਲ ਐਨ ਨਿੱਕੀ | ਨਿੱਕਿਤਾ ਬਕਸ਼ੀ | ਹਿੰਦੀ | Protagonist |
2005 | ਸਰਕਾਰ (ਫ਼ਿਲਮ) | ਅਵੰਤਿਕਾ | ਹਿੰਦੀ | |
2005 | ਟੈਂਗੋ ਚਾਰਲੀ | ਲੱਛੀ ਨਰਾਇਣ | ਹਿੰਦੀ | |
2007 | ਉਨਾਲੇ ਉਨਾਲੇ | ਦੀਪਿਕਾ | ਤਾਮਿਲ | |
2008 | ਵਨ ਟੂ ਥ੍ਰੀ | ਚਾਂਦਨੀ | Hindi | |
ਕਾਂਤਰੀ | ਪ੍ਰਿਆ | ਤੇਲਗੂ | ||
ਸਰਕਾਰ ਰਾਜ | ਆਵੰਤਿਕਾ | ਹਿੰਦੀ | ||
2010 | ਤੁਮ ਮਿਲੋ ਤੋ ਸਹੀ | ਹਿੰਦੀ | Cameo appearance | |
2011 | ਬੀ ਕੇਅਰਫੁਲ | ਅੰਜਲੀ | ਹਿੰਦੀ | |
2013 | ਅੰਤਰ | ਮਰਾਠੀ | ||
2016 | ਅੰਨਾ (2016 ਫ਼ਿਲਮ) | ਸ਼ਿਖਾ | ਹਿੰਦੀ |
ਟੈਲੀਵਿਜਨ
ਸੋਧੋਸਾਲ | ਸ਼ੋਅ | ਰੋਲ | ਨੋਟਸ |
---|---|---|---|
2013 | ਬਿੱਗ ਬੌਸ 7[4][5] | ਖ਼ੁਦ | ਪਹਿਲੀ ਰਨਰ ਅਪ |
2014 | ਗੈਂਗਸ ਆਫ਼ ਹਸੀਪੁਰ | ਜੱਜ | |
2016 | ਖਤਰੋਂ ਕੇ ਖਿਲਾੜੀ | ਮੁਕਾਬਲੇਬਾਜ਼ | ਟਾਪ 6 |
2016 | ਬਿੱਗ ਬੌਸ 9 | ਖੁਦ | ਮਹਿਮਾਨ |
2016 | ਬਿੱਗ ਬੌਸ 10 | ਖ਼ੁਦ | ਮਹਿਮਾਨ |
2017 | ਕਾਮੇਡੀ ਨਾਈਟਸ ਬਚਾਓ | ਖੁਦ | ਮਹਿਮਾਨ |
ਹਵਾਲੇ
ਸੋਧੋ- ↑ 1.0 1.1 "'Gangs of Haseepur' has something for all: Mandira Bedi". IBNLive. Archived from the original on 2014-04-21. Retrieved 2017-06-06.
{{cite web}}
: Unknown parameter|dead-url=
ignored (|url-status=
suggested) (help) - ↑ "Tanisha Mukherjee becomes the first runner up in Bigg Boss 7". IBN. Archived from the original on 29 ਦਸੰਬਰ 2013. Retrieved 30 December 2013.
{{cite web}}
: Unknown parameter|dead-url=
ignored (|url-status=
suggested) (help) - ↑ "Tanishaa Mukerji's candid confessions — The Times of India".
- ↑ "'Bigg Boss 7' complete list of contestants". Indian Express. 15 September 2013. Retrieved 2013-09-15.
- ↑ "Expected Bigg Boss 7 contestant list revealed!". The Times of India. 15 September 2013. Retrieved 2013-09-15.