ਤਲਵਾਰ, ਸ਼ਮਸ਼ੀਰ ਜਾਂ ਕਿਰਪਾਨ ਇੱਕ ਹਥਿਆਰ ਹੈ ਜੋ ਮੁੱਖ ਤੌਰ ਉੱਤੇ ਲੜਾਈ ਦੇ ਸਮੇਂ ਵਰਤਿਆ ਜਾਂਦਾ ਹੈ। ਸਮੇਂ ਅਤੇ ਸਥਾਨ ਦੇ ਮੁਤਾਬਕ ਤਲਵਾਰਾਂ ਇੱਕ ਧਾਰੀ ਜਾਂ ਦੋ ਧਾਰੀ ਹੁੰਦੀਆਂ ਹਨ।

ਸਵਿਸ ਤਲਵਾਰ, 15ਵੀਂ-16ਵੀਂ ਸਦੀ

ਸ਼ਬਦ "ਤਲਵਾਰ" ਸੰਸਕ੍ਰਿਤ ਦੇ ਸ਼ਬਦ "ਤਰਵਾਰਿ" (तरवारि) ਤੋਂ ਆਇਆ ਹੈ ਜਿਸਦਾ ਅਰਥ ਹੈ "ਜੋ ਵਾਰ ਕਰੇ ਜਾਂ ਰੋਕੇ"।[1]

ਇਤਿਹਾਸਸੋਧੋ

ਪੁਰਾਤਨ ਕਾਲਸੋਧੋ

ਤਾਂਬਾ ਯੁੱਗਸੋਧੋ

ਤਲਵਾਰ ਖ਼ੰਜਰ ਦਾ ਵਿਕਸਿਤ ਰੂਪ ਹੈ ਜੋ ਕਿ ਲਗਭਗ 3000 ਈਸਵੀ ਪੂਰਵ ਮੱਧ ਪੂਰਬ ਵਿੱਚ ਸਾਹਮਣੇ ਆਉਂਦਾ ਹੈ।

ਲੋਹਾ ਯੁੱਗਸੋਧੋ

13ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹਾ ਬਹੁਤ ਆਮ ਹੋ ਗਿਆ ਅਤੇ 8ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹੇ ਦੀਆਂ ਤਲਵਾਰਾਂ ਬਹੁਤ ਆਮ ਹੋ ਗਈਆਂ।

ਪੰਜਾਬੀ ਸੱਭਿਆਚਾਰ ਵਿੱਚਸੋਧੋ

  • ਵਾਰਿਸ ਸ਼ਾਹ ਦੀ ਹੀਰ ਵਿੱਚ ਤਲਵਾਰ ਸੰਬੰਧੀ ਹੇਠਲੀ ਸਤਰ ਕਾਫ਼ੀ ਮਸ਼ਹੂਰ ਹੈ:

ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ[2]

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥[1][3]

ਨੋਟਸੋਧੋ

1.^ ਸ਼ੇਖ਼ ਸਾਦੀ ਨੇ "ਗੁਜ਼ਸ਼ਤ" ਦੀ ਜਗ੍ਹਾ "ਗੁਸਸਤ" ਵਰਤਿਆ ਹੈ ਜਿਸਦਾ ਅਰਥ ਹੈ "ਮੁੱਕ ਜਾਣਾ" ਜਾਂ "ਹੱਥੋਂ ਨਿੱਕਲ ਜਾਣਾ" ਅਤੇ ਗੁਜ਼ਸ਼ਤ ਦਾ ਅਰਥ ਹੈ "ਮਰ ਜਾਣਾ" ਜਾਂ "ਚਲੇ ਜਾਣਾ"।

ਹਵਾਲੇਸੋਧੋ

  1. ਭਾਈ ਕਾਹਨ ਸਿੰਘ ਨਾਭਾ (2011). ਮਹਾਨ ਕੋਸ਼ - ਜਿਲਦ ਤੀਜੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 1317. ISBN 978-81-302-0115-3.
  2. "ਵਿਚਾਰ.ਕਾਮ ਉੱਤੇ ਹੀਰ ਵਾਰਿਸ ਸ਼ਾਹ". Archived from the original on 2013-08-10. Retrieved 2015-06-02. {{cite web}}: Unknown parameter |dead-url= ignored (help)
  3. ਸਰਚਗੁਰਬਾਣੀ.ਕਾਮ ਉੱਤੇ ਜ਼ਫ਼ਰਨਾਮਾ