ਤਾਂਗਕੂ ਸਮਝੌਤਾ
ਤਾਂਗਕੂ ਸਮਝੌਤਾ ਜਾਂ ਚੀਨ-ਜਾਪਾਨ ਸਮਝੌਤਾ ਜੋ 31 ਮਈ 1933 ਨੂੰ ਜਾਪਾਨ ਅਤੇ ਚੀਨ ਦੇ ਵਿਚਕਾਰ ਹੋਇਆ।
ਪਿਛੋਕੜ
ਸੋਧੋਜਾਪਾਨ ਦੀ ਕਵਾਂਗ ਤੁੰਗ ਸੈਨਾ ਪੱਛਮ ਵਲੋਂ ਅੰਦਰਲੇ ਮੰਗੋਲੀਆ ਵਿੱਚ ਜਿਸ ਤਰ੍ਹਾਂ ਵਧਨਾ ਜ਼ਰੂਰੀ ਸਮਝਦੀ ਸੀ, ਉਸੇ ਤਰ੍ਹਾਂ ਚੀਨ ਦੇ ਉੱਤਰੀ ਪੂਰਬੀ ਭਾਗਾਂ ਵਿੱਚ ਖਾਸ ਕਰਕੇ ਹੇਪੇਈ, ਸ਼ਾਂਟੁੰਗ ਅਤੇ ਸ਼ੈਂਸੀ ਪ੍ਰਦੇਸ਼ਾਂ ਵਿੱਚ ਆਪਣੀ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਸੀ। ਸੰਨ 1931 ਵਿੱਚ ਹੀ ਜਾਪਾਨ ਨੇ ਹੇਪੇਈ ਪ੍ਰਾਂਤਾਂ ਵਿੱਚ ਆਪਣਾ ਪ੍ਰਭਾਵ ਜਮਾਉਣ ਦਾ ਯਤਨ ਕਰਨ ਸ਼ੁਰੂ ਕਰ ਦਿੱਤਾ ਅਤੇ ਮਨਚੂਰੀਆ 'ਤੇ ਅਧਿਕਾਰ ਕਰਨ ਮਗਰੋਂ ਜਾਪਾਨ ਦੀ ਕਵਾਂਗ ਤੁੰਗ ਸੈਨਾ ਨੇ ਹੇਪੇਈ 'ਤੇ ਹਮਲਾ ਕਰ ਦਿੱਤਾ ਅਤੇ 31 ਮਈ 1933 ਨੂੰ ਚੀਨ ਨੂੰ ਤਾਂਗਕੂ ਸਮਝੌਤਾ[1] ਕਰਨ ਲਈ ਮਜ਼ਬੂਰ ਕੀਤਾ। ਚੀਨ-ਜਾਪਾਨ ਦਾ ਇਹ ਸਮਝੋਤਾ ਬਹੁਤ ਮਹੱਤਵਪੂਰਨ ਸੀ, ਕਿਉਂਕੇ ਇਸ ਸਮਝੌਤੇ ਦੇ ਕਾਰਨ ਜਾਪਾਨ ਦੇ ਪ੍ਰਭਾਵ ਦਾ ਪ੍ਰਸਾਰ ਚੀਨ ਵਿੱਚ ਸ਼ੁਰੁ ਹੋ ਗਿਆ।
ਸ਼ਰਤਾਂ
ਸੋਧੋ- ਚੀਨ ਨੇ ਹੇਪੇਈ ਪ੍ਰਾਂਤ ਦੇ ਉੱਤਰੀ ਭਾਗ ਵਿੱਚ ਆਪਣੀਆਂ ਸੈਨਾਵਾਂ ਨਾ ਰੱਖਣ ਦਾ ਭਰੋਸਾ ਦਿੱਤਾ।
- ਹਾਈਪਿੰਗ ਅਤੇ ਟਿਨਸਟੀਨ ਖੇਤਰ ਨਾਲ ਵਿਸ਼ਾਲ ਦੀਵਾਰ ਤੇ ਉੱਤਰ ਦੇ ਪ੍ਰਦੇਸ਼ ਨੂੰ ਅਸੈਨਿਕ ਖੇਤਰ ਘੋਸ਼ਿਤ ਕੀਤਾ ਜਾਵੇ।
- ਜਾਪਾਨ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਆਪਣੇ ਹਵਾਈ ਜਹਾਜ਼ਾਂ ਦੁਆਰਾ ਇਹ ਨਿਰੀਖਣ ਕਰ ਸਕੇ ਕਿ ਚੀਨੀ ਸੈਨਾਵਾਂ ਇਸ ਖੇਤਰ ਵਿੱਚ ਮੌਜੂਦ ਤਾਂ ਨਹੀਂ ਹਨ।
- ਸੈਨਾ ਰਹਿਤ ਖੇਤਰ ਵਿੱਚ ਹੀ ਜਾਪਾਨ ਦੇ ਪ੍ਰਤੀ ਚੀਨ ਮਿੱਤਰਤਾ-ਪੂਰਣ ਪੁਲਿਸ ਰੱਖਣ ਦੀ ਵਿਵਸਥਾ ਕਰ ਸਕਦਾ ਹੈ।
- ਉੱਤਰੀ ਹੇਪੇਈ ਵਿੱਚ ਸ਼ਾਂਤੀ ਅਤੇ ਵਿਵਸਥਾ ਸਥਾਪਿਤ ਕਰਨ ਲਈ ਕੇਵਲ ਉਹਨਾਂ ਹੀ ਚੀਨੀ ਸੈਨਿਕ ਦਲਾਂ ਨੂੰ ਨਿਯੁਕਤ ਕੀਤਾ ਜਾਵੇ ਜੋ ਜਾਪਾਨ ਪ੍ਰਤੀ ਸਦਭਾਵਨਾ ਰੱਖਦੇ ਹੋਣ
ਪ੍ਰਭਾਵ
ਸੋਧੋਜਾਪਾਨ, ਟਿਨਸਟੀਨ ਅਤੇ ਪੀਕਿੰਗ ਦੇ ਉੱਤਰ ਵਿੱਚ ਆਪਣੀਆ ਸੈਨਾਵਾਂ ਨੂੰ ਰੱਖ ਸਕੇ। 2 ਸਾਲਾਂ ਤੱਕ ਮੰਚੂਕੁਓ ਅਤੇ ਚੀਨ ਵਿੱਚ ਰੇਲ-ਆਵਾਜਾਈ, ਡਾਕ ਸੇਵਾ ਅਤੇ ਮਾਲ ਦੀ ਢੋਆ-ਢੁਆਈ ਹੁੰਦੀ ਰਹੀ।
ਹਵਾਲੇ
ਸੋਧੋ- ↑ http://www.republicanchina.org/war.htm#Chang-Cheng-Zhi-Zhan Battles of the Great Wall