ਤਾਦੇਊਸ਼ ਰੋਜ਼ੇਵਿੱਚ
ਤਾਦੇਊਸ਼ ਰੋਜ਼ੇਵਿੱਚ (9 ਅਕਤੂਬਰ 1921 – 24 ਅਪ੍ਰੈਲ 2014) ਇੱਕ ਪੋਲਿਸ਼ ਕਵੀ, ਨਾਟਕਕਾਰ, ਲੇਖਕ, ਅਤੇ ਅਨੁਵਾਦਕ ਸੀ। ਰੋਜ਼ੇਵਿੱਚ, ਪੋਲੈਂਡ ਦੀ ਵਿਦੇਸ਼ੀ ਵੰਡਾਂ ਦੀ ਸਦੀ ਤੋਂ ਉਪਰੰਤ 19।8 ਵਿੱਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਈ ਪਹਿਲੀ ਪੀੜ੍ਹੀ ਵਿੱਚੋਂ ਸੀ। ਉਸ ਦਾ ਜਨਮ 1921 ਵਿੱਚ ਲਾਦੋ ਨੇੜੇ ਰਾਦੋਮਸਕੋ ਵਿੱਚ ਹੋਇਆ ਸੀ। ਉਸਨੇ ਪਹਿਲੀ ਵਾਰ ਆਪਣੀਆਂ ਕਵਿਤਾਵਾਂ 1938 ਵਿੱਚ ਪ੍ਰਕਾਸ਼ਿਤ ਕੀਤੀਆਂ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਪੋਲਿਸ਼ ਦੀ ਜ਼ਮੀਨਦੋਜ਼ ਘਰੇਲੂ ਫੌਜ ਵਿੱਚ ਕੰਮ ਕੀਤਾ ਸੀ। ਉਸ ਦਾ ਵੱਡਾ ਭਰਾ ਜਨਾਸੂਜ਼ ਵੀ ਇੱਕ ਕਵੀ ਸੀ, ਜਿਸ ਨੂੰ 1944 ਵਿੱਚ ਗਸਟਾਪੋ ਨੇ ਪੋਲਿਸ਼ ਅੰਦੋਲਨ ਵਿੱਚ ਕੰਮ ਕਰਨ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਸੀ। ਉਸ ਦੇ ਛੋਟਾ ਭਰਾ, ਸਟਾਨੀਸਲਾਵ, ਇੱਕ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਣਿਆ।[1]
ਤਾਦੇਊਸ਼ ਰੋਜ਼ੇਵਿੱਚ | |
---|---|
ਜਨਮ | 9 ਅਕਤੂਬਰ 1921 ਰਾਦੋਮਸਕੋ, ਪੋਲੈਂਡ |
ਮੌਤ | 24 ਅਪ੍ਰੈਲ 2014 ਵਰੋਸਵਾਫ਼, ਪੋਲੈਂਡ | (ਉਮਰ 92)
ਕਿੱਤਾ | ਲੇਖਕ |
ਭਾਸ਼ਾ | ਪੋਲਿਸ਼ |
24 ਅਪ੍ਰੈਲ, 2014 ਨੂੰ ਕੁਦਰਤੀ ਕਾਰਨਾਂ ਕਰਕੇ ਰੋਜ਼ੇਵਿੱਚ ਦੀ ਵਰੋਸਵਾਫ਼ ਵਿਖੇ ਮੌਤ ਹੋ ਗਈ। ਉਹ 92 ਸਾਲ ਦਾ ਸੀ।[1]
ਹਵਾਲੇ
ਸੋਧੋ- ↑ 1.0 1.1 Zmarł Tadeusz Różewicz (Tadeusz Różewicz passed away) 24 kwietnia 2014, Polish Press Agency (PAP).