ਤਾਰਕ ਮਹਿਤਾ ਕਾ ਉਲਟਾ ਚਸ਼ਮਾ

ਤਾਰਕ ਮਹਿਤਾ ਕਾ ਉਲਟਾ ਚਸ਼ਮਾ (ਹਿੰਦੀ: तारक मेहता का उल्टा चश्मा) ਇੱਕ ਭਾਰਤੀ ਸਿਟਕਾਮ ਹੈ ਜੋ ਚਿੱਤਰਲੇਖਾ ਮੈਗਜ਼ੀਨ ਵਿੱਚ ਤਾਰਕ ਮਹਿਤਾ ਦੁਆਰਾ ਗੁਜਰਾਤੀ ਹਫ਼ਤਾਵਾਰੀ ਕਾਲਮ ਦੁਨੀਆ ਨੇ ਉਂਧਾ ਚਸ਼ਮਾ (દુનિયાને ઉંધા ચશ્મા; ਅਨੁ.ਦੁਨੀਆ ਨੂੰ ਐਨਕਾਂ ) ਤੇ ਅਧਾਰਤ ਹੈ। ਅਸਿਤ ਕੁਮਾਰ ਮੋਦੀ ਇਸਦੇ ਨਿਰਮਾਤਾ ਹਨ। ਇਸਦਾ ਪ੍ਰੀਮੀਅਰ 28 ਜੁਲਾਈ 2008 ਨੂੰ ਸੋਨੀ ਸਬ 'ਤੇ ਹੋਇਆ, ਅਤੇ ਇਹ ਸੋਨੀਲਿਵ ਤੇ ਡਿਜ਼ੀਟਲ ਤੌਰ 'ਤੇ ਵੀ ਉਪਲਬਧ ਹੈ। [1][2]

ਤਾਰਕ ਮਹਿਤਾ ਕਾ ਉਲਟਾ ਚਸ਼ਮਾ
TMKOC Cast.jpg
ਸ਼ੈਲੀਸਿਟਕਾਮ
ਦੁਆਰਾ ਬਣਾਇਆਆਸਿਤ ਕੁਮਾਰ ਮੋਦੀ
'ਤੇ ਆਧਾਰਿਤਦੁਨੀਆ ਨੇ ਉਂਧਾ ਚਸ਼ਮਾ
ਰਚਨਾਕਾਰ ਤਾਰਕ ਮਹਿਤਾ
ਨਿਰਦੇਸ਼ਕ
  • ਧਰਮੇਸ਼ ਮਹਿਤਾ
  • ਅਭਿਸ਼ੇਕ ਸ਼ਰਮਾ
  • ਧੀਰਜ ਪਲਸ਼ੇਖਰ
  • ਹਰਸ਼ਦ ਜੋਸ਼ੀ
  • ਮਲਵ ਸੁਰੇਸ਼ ਰਾਜਦਾ
ਕੰਪੋਜ਼ਰਸੁਨੀਲ ਪਟਣੀ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
No. of episodes4,004
ਨਿਰਮਾਤਾ ਟੀਮ
ਨਿਰਮਾਤਾ
  • ਆਸਿਤ ਕੁਮਾਰ ਮੋਦੀ
  • ਨੀਲਾ ਆਸਿਤ ਮੋਦੀ
ਲੰਬਾਈ (ਸਮਾਂ)22 ਮਿੰਟ
Production companyਨੀਲਾ ਫ਼ਿਲਮਜ਼ ਪ੍ਰੋਡਕਸ਼ਨਸ
ਰਿਲੀਜ਼
Original networkਸੋਨੀ ਸਬ
Original release28 ਜੁਲਾਈ 2008 (2008-07-28) –
ਮੌਜੂਦਾ

ਸੰਖੇਪ ਜਾਣਕਾਰੀ ਸੋਧੋ

ਇਹ ਲੜੀ ਗੋਕੁਲਧਾਮ ਕੋ-ਆਪਰੇਟਿਵ ਹਾਊਸਿੰਗ ਸੋਸਾਇਟੀ, ਪਾਊਡਰ ਗਲੀ, ਫ਼ਿਲਮ ਸਿਟੀ ਰੋਡ, ਗੋਰੇਗਾਂਵ ਈਸਟ, ਮੁੰਬਈ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਵਾਪਰਦੀ ਹੈ, ਅਤੇ ਗੋਕੁਲਧਾਮ ਸੁਸਾਇਟੀ ਦੇ ਮੈਂਬਰਾਂ 'ਤੇ ਕੇਂਦਰਿਤ ਹੈ ਜੋ ਵੱਖ-ਵੱਖ ਪਿਛੋਕੜਾਂ ਤੋਂ ਆਉਂਦੇ ਹਨ।

ਗੋਕੁਲਧਾਮ ਦੇ ਵਾਸੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਿਆ ਜਾਂਦਾ ਹੈ। ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਦੇ ਕਰਦੇ ਕਾਈ ਵਾਰ ਇਹ ਲੜੀ ਸਮਾਜਿਕ ਮੁੱਦਿਆਂ ਨੂੰ ਵੀ ਉਜਾਗਰ ਕਰਦੀ ਹੈ। ਜ਼ਿਆਦਾਤਰ ਐਪੀਸੋਡ ਜੇਠਾਲਾਲ ਦੇ ਇੱਕ ਸਮੱਸਿਆ ਵਿੱਚ ਫਸੇ ਹੋਣ 'ਤੇ ਅਧਾਰਤ ਹਨ ਅਤੇ ਤਾਰਕ ਮਹਿਤਾ, ਉਸਦਾ ਸਭ ਤੋਂ ਚੰਗਾ ਦੋਸਤ, ਜਿਸਨੂੰ ਉਹ ਆਪਣਾ "ਫ਼ਾਇਰ ਬ੍ਰਿਗੇਡ" ਕਹਿੰਦਾ ਹੈ, ਉਸਨੂੰ ਬਚਾਉਂਦਾ ਹੈ। ਸੋਸਾਇਟੀ ਦੇ ਮੈਂਬਰ ਇੱਕ ਪਰਿਵਾਰ ਵਾਂਗ ਰਹਿੰਦੇ 'ਤੇ ਇੱਕ ਦੂਜੇ ਦੀਆਂ ਸਮੱਸਿਆਵਾਂ ਵਿੱਚ ਮਦਦ ਕਰਦੇ ਹਨ।

ਹਵਾਲੇ ਸੋਧੋ

  1. ਸੋਗਲੇ, ਸੁਪ੍ਰਿਆ (20 May 2023). "ਤਾਰਕ ਮਹਿਤਾ ਕਾ ਉਲਟਾ ਚਸ਼ਮਾ: 15 ਸਾਲਾਂ 'ਚ ਜਿਨਸੀ ਸ਼ੋਸ਼ਣ ਸਣੇ ਕਿਹੜੇ-ਕਿਹੜੇ ਵਿਵਾਦ ਜੁੜੇ". ਬੀਬੀਸੀ ਪੰਜਾਬੀ. Retrieved 11 September 2023.
  2. "TMKOC: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ 4 ਹਜ਼ਾਰ ਐਪੀਸੋਡ ਹੋਏ ਪੂਰੇ, ਜੇਠਾਲਾਲ ਨੇ ਬਬੀਤਾ ਜੀ ਨਾਲ ਮਨਾਇਆ ਜਸ਼ਨ, ਦੇਖੋ ਵੀਡੀਓ". ਏਬੀਪੀ ਸਾਂਝਾ. ਮੁੰਬਈ. 7 February 2024. Retrieved 15 February 2024.