ਤਾਰਿਕ ਫ਼ਤਹ
ਪਾਕਿਸਤਾਨ ਵਿਚ ਜਨਮਿਆ ਕਨੇਡੀਅਨ ਲੇਖਕ
(ਤਾਰਿਕ ਫਤਹ ਤੋਂ ਮੋੜਿਆ ਗਿਆ)
ਤਾਰਿਕ ਫ਼ਤਹ (ਜਨਮ 20 ਨਵੰਬਰ 1949), ਕੈਨੇਡਾ ਦਾ ਇੱਕ ਲੇਖਕ, ਪ੍ਰਸਾਰਕ ਅਤੇ ਧਰਮ-ਨਿਰਪੱਖ ਉਦਾਰਵਾਦੀ ਕਾਰਕੁਨ ਹੈ। ਚੇਜਿੰਗ ਅ ਮਿਰਾਜ: ਦ ਟਰੈਜਿਕ ਇਲੂਜਨ ਆਫ ਐਨ ਇਸਲਾਮਿਕ ਸਟੇਟ (Chasing a Mirage: The Tragic Illusion of an Islamic State) ਉਸ ਦੀ ਪ੍ਰਸਿੱਧ ਰਚਨਾ ਹੈ। ਉਸਨੇ ਕੈਨੇਡੀਅਨ ਮੁਸਲਿਮ ਕਾਂਗਰਸ ਦੀ ਸਥਾਪਨਾ ਵੀ ਕੀਤੀ।
ਤਾਰਿਕ ਫ਼ਤਹ | |
---|---|
ਜਨਮ | |
ਰਾਸ਼ਟਰੀਅਤਾ | ਕੈਨੇਡੀਅਨ |
ਅਲਮਾ ਮਾਤਰ | ਕਰਾਚੀ ਯੂਨੀਵਰਸਿਟੀ |
ਪੇਸ਼ਾ | ਲੇਖਕ, ਪ੍ਰਸਾਰਕ, ਰਾਜਨੀਤਿਕ ਕਾਰਕੁਨ |
ਜੀਵਨ ਸਾਥੀ | ਨਰਗਿਸ ਤਪਾਲ |
ਬੱਚੇ | ਨਤਾਸ਼ਾ ਫ਼ਤਹ |
ਪਾਕਿਸਤਾਨੀ ਨਿਜ਼ਾਮ ਅਤੇ ਇਸਲਾਮੀ ਕੱਟੜਪੰਥੀ ਖਿਲਾਫ ਬੋਲਣ ਕਾਰਨ ਉਹ ਵਿਵਾਦ ਦਾ ਪਾਤਰ ਰਿਹਾ ਹੈ। ਤਾਰਿਕ ਨੇ ਬਲੋਚਿਸਤਾਨ ਵਿੱਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਹੈ।
ਜੀਵਨ
ਸੋਧੋਉਸਦਾ ਜਨਮ ਕਰਾਚੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ।[1] ਉਸਨੇ ਕਰਾਚੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ। ਕੈਨੇਡਾ ਵਿੱਚ ਵਸਣ ਤੋਂ ਪਹਿਲਾਂ ਉਸਨੇ ਸਾਊਦੀ ਅਰਬ ਵਿੱਚ ਵੀ ਕੁਝ ਸਮਾਂ ਗੁਜ਼ਾਰਿਆ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Tarek Fatah: India is the only country where Muslims exert influence without fear (ਦ ਟਾਈਮਜ਼ ਆਫ਼ ਇੰਡੀਆ)