14ਵੇਂ ਦਲਾਈ ਲਾਮਾ
14ਵੇਂ ਦਲਾਈ ਲਾਮਾ (ਧਾਰਮਿਕ ਨਾਮ: ਤੇਨਜ਼ਿਨ ਗਿਆਤਸੋ (ਜਨਮ: 6 ਜੁਲਾਈ 1935 - ਵਰਤਮਾਨ) ਤਿੱਬਤ ਦੇ ਰਾਸ਼ਟਰ ਮੁਖੀ ਅਤੇ ਰੂਹਾਨੀ ਗੁਰੂ ਹਨ। ਦਲਾਈ ਲਾਮਾ ਤਿੱਬਤੀ ਬੋਧੀਆਂ ਦੇ ਨਵੀਨਤਮ ਸਕੂਲ ਗੇਲੁਗ ਦੇ ਭਿਕਸ਼ੂ ਹੁੰਦੇ ਹਨ।[1] ਉਹਨਾਂ ਨੇ 1989 ਵਿੱਚ ਨੋਬਲ ਅਮਨ ਪੁਰਸਕਾਰ ਹਾਸਲ ਕੀਤਾ ਸੀ, ਅਤੇ ਉਹਨਾਂ ਨੂੰ ਤਿੱਬਤ ਦੇ ਅੰਦਰ ਅਤੇ ਬਾਹਰ ਤਿੱਬਤੀਆਂ ਲਈ ਪੂਰੀ ਜ਼ਿੰਦਗੀ ਵਕਾਲਤ ਕਰਨ ਲਈ ਜਾਣਿਆ ਜਾਂਦਾ ਹੈ।
ਤੇਨਜ਼ਿਨ ਗਿਆਤਸੋ Gyatso | |
---|---|
14ਵੇਂ ਦਲਾਈ ਲਾਮਾ | |
ਹਕੂਮਤ | 17 ਨਵੰਬਰ 1950 |
ਪੂਰਵਜ | ਥੁਬਤੇਨ ਗਿਆਤਸੋ |
ਪਿਤਾ | ਚੋਕਯੋਂਗ ਤਸੇਰਿੰਗ |
ਮਾਂ | ਡਿਕੀ ਤਸੇਰਿੰਗ |
ਜਨਮ | 6 ਜੁਲਾਈ 1935 (ਵਰਤਮਾਨ ਉਮਰ 77) ਤਾਕਤਸੇਰ, ਸ਼ੰਘਾਈ, ਚੀਨ |
ਹਸਤਾਖਰ |
ਜੀਵਨ
ਸੋਧੋਉਹਨਾਂ ਦਾ ਜਨਮ 6 ਜੁਲਾਈ 1935 ਨੂੰ ਉੱਤਰ - ਪੂਰਬੀ ਤਿੱਬਤ ਦੇ ਤਾਕਸਤੇਰ ਖੇਤਰ ਵਿੱਚ ਰਹਿਣ ਵਾਲੇ ਯੇਓਮਾਨ ਪਰਵਾਰ ਵਿੱਚ ਹੋਇਆ ਸੀ। ਦੋ ਸਾਲ ਦੀ ਉਮਰ ਵਿੱਚ ਬਾਲਕ ਲਹਾਮੋ ਧੋਂਡੁਪ ਦੀ ਪਹਿਚਾਣ 13ਵੇਂ ਦਲਾਈ ਲਾਮਾ ਥੁਬਟੇਨ ਗਿਆਤਸੋ ਦੇ ਅਵਤਾਰ ਦੇ ਰੂਪ ਵਿੱਚ ਕੀਤੀ ਗਈ। ਦਲਾਈ ਲਾਮਾ ਇੱਕ ਮੰਗੋਲਿਆਈ ਪਦਵੀ ਹੈ ਜਿਸਦਾ ਮਤਲਬ ਹੁੰਦਾ ਹੈ ਗਿਆਨ ਦਾ ਮਹਾਸਾਗਰ ਅਤੇ ਦਲਾਈ ਲਾਮਾ ਦੇ ਵੰਸ਼ਜ ਕਰੁਣਾ, ਅਵਿਲੋਕਤੇਸ਼ਵਰ ਦੇ ਬੁੱਧ ਦੇ ਗੁਣਾਂ ਦੇ ਸਾਕਾਰ ਰੂਪ ਮੰਨੇ ਜਾਂਦੇ ਹਨ। ਬੋਧੀਸਤਵ ਅਜਿਹੇ ਗਿਆਨੀ ਲੋਕ ਹੁੰਦੇ ਹਨ ਜਿਹਨਾਂ ਨੇ ਆਪਣੇ ਨਿਰਵਾਣ ਨੂੰ ਟਾਲ ਦਿੱਤਾ ਹੋਵੇ ਅਤੇ ਮਨੁੱਖਤਾ ਦੇ ਕਲਿਆਣ ਲਈ ਦੁਬਾਰਾ ਜਨਮ ਲੈਣ ਦਾ ਫ਼ੈਸਲਾ ਲਿਆ ਹੋਵੇ। ਉਹਨਾਂ ਨੂੰ ਸਨਮਾਨ ਨਾਲ ਪਰਮਪਾਵਨ ਵੀ ਕਿਹਾ ਜਾਂਦਾ ਹੈ।
ਹਵਾਲੇ
ਸੋਧੋ- ↑ Schaik, Sam van. Tibet: A History. Yale University Press 2011, page 129.