ਤੁੰਬਾੜ
ਤੁੰਬਾੜ ਸਾਲ 2018 ਦੀ ਹਿੰਦੀ ਭਾਸ਼ਾਈ ਡਰਾਉਣੀ ਫ਼ਿਲਮ ਹੈ ਜੋ ਰਾਹੀ ਅਨਿਲ ਬਰਵੇ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।[1] ਇਸ ਫ਼ਿਲਮ ਵਿੱਚ ਆਨੰਦ ਗਾਂਧੀ ਨੇ ਕ੍ਰਿਏਟਿਵ ਨਿਰਦੇਸ਼ਕ ਵਜੋਂ ਅਤੇ ਆਦੇਸ਼ ਪ੍ਰਸਾਦ ਨੇ ਸਹਿ-ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਫ਼ਿਲਮ ਮਿਤੇਸ਼ ਸ਼ਾਹ, ਆਦੇਸ਼ ਪ੍ਰਸਾਦ, ਅਨਿਲ ਬਰਵੇ ਅਤੇ ਆਨੰਦ ਗਾਂਧੀ ਦੁਆਰਾ ਲਿਖੀ ਗਈ ਹੈ। ਇਸ ਫ਼ਿਲਮ ਦਾ ਨਿਰਮਾਣ ਸੋਹੁਮ ਸ਼ਾਹ, ਆਨੰਦ ਐਲ ਰਾਏ, ਮੁਕੇਸ਼ ਸ਼ਾਹ ਅਤੇ ਅਮਿਤਾ ਸ਼ਾਹ ਨੇ ਕੀਤਾ ਹੈ। ਅਦਾਕਾਰ ਸੋਹੁਮ ਸ਼ਾਹ ਨੇ ਮੁੱਖ ਪਾਤਰ ਵਿਨਾਇਕ ਰਾਓ ਦੀ ਭੂਮਿਕਾ ਵਿੱਚ ਨਿਭਾਈ ਜੋ 20 ਵੀਂ ਸਦੀ ਦੇ ਮਹਾਰਾਸ਼ਟਰ ਦੇ ਪਿੰਡ ਤੁੰਬਾੜ ਵਿੱਚ ਇੱਕ ਰਹੱਸਮਈ ਖਜ਼ਾਨੇ ਦੀ ਭਾਲ ਦੀ ਕਰਦਾ ਹੈ।
ਤੁੰਬਾੜ | |
---|---|
ਨਿਰਦੇਸ਼ਕ | ਰਾਹੀ ਅਨਿਲ ਬਰਵੇ[1] ਆਨੰਦ ਗਾਂਧੀ (ਕ੍ਰਿਏਟਿਵ ਨਿਰਦੇਸ਼ਕ)[2] ਆਦੇਸ਼ ਪ੍ਰਸ਼ਾਦ (ਸਹਿ-ਨਿਰਦੇਸ਼ਕ)[2] |
ਸਕਰੀਨਪਲੇਅ | ਮਿਤੇਸ਼ ਸ਼ਾਹ[1] ਆਦੇਸ਼ ਪ੍ਰਸ਼ਾਦ[1] ਰਾਹੀ ਅਨਿਲ ਬਰਵੇ[1] ਆਨੰਦ ਗਾਂਧੀ[1] |
ਨਿਰਮਾਤਾ | ਸੋਹੁਮ ਸ਼ਾਹ ਆਨੰਦ ਐਲ ਰਾਏ ਆਨੰਦ ਗਾਂਧੀ[3] ਮੁਕੇਸ਼ ਸ਼ਾਹ ਅਮਿਤਾ ਸ਼ਾਹ |
ਸਿਤਾਰੇ | ਸੋਹੁਮ ਸ਼ਾਹ |
ਸਿਨੇਮਾਕਾਰ | ਪੰਕਜ ਕੁਮਾਰ |
ਸੰਪਾਦਕ | ਸਨਯੁਕਤ ਕਾਜ਼ਾ |
ਸੰਗੀਤਕਾਰ | ਅਜੇ-ਅਤੁਲ ਜੇਸਪਰ ਕੀਡ (ਸਕੋਰ) |
ਪ੍ਰੋਡਕਸ਼ਨ ਕੰਪਨੀਆਂ | ਇਰੋਸ ਇੰਟਰਨੈਸ਼ਨਲ ਸੋਹੁਮ ਸ਼ਾਹ ਫ਼ਿਲਮਜ਼ ਕਲਰ ਯੈਲੋ ਪ੍ਰੋਡਕਸ਼ਨ ਫ਼ਿਲਮ ਆਈ ਵਾਸਟ ਫ਼ਿਲਮਗੇਟ ਫਿਲਜ਼ |
ਡਿਸਟ੍ਰੀਬਿਊਟਰ | ਇਰੋਸ ਇੰਟਰਨੈਸ਼ਨਲ |
ਰਿਲੀਜ਼ ਮਿਤੀ |
|
ਮਿਆਦ | 104 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹5 ਕਰੋੜ[4] |
ਬਾਕਸ ਆਫ਼ਿਸ | ₹13.57 ਕਰੋੜ[1] |
ਪਲਾਟ
ਸੋਧੋ1947 ਵਿੱਚ, ਵਿਨਾਇਕ ਰਾਓ ਆਪਣੇ 14 ਸਾਲ ਦੇ ਬੇਟੇ ਪਾਂਡੁਰੰਗ ਨੂੰ ਖੁਸ਼ਹਾਲੀ ਦੀ ਦੇਵੀ ਬਾਰੇ ਦੱਸਦਾ ਹੈ ਜੋ ਉਹ ਬੇਅੰਤ ਸੋਨੇ (ਦੌਲਤ) ਅਤੇ ਅਨਾਜ (ਭੋਜਨ) ਦਾ ਪ੍ਰਤੀਕ ਹੈ ਅਤੇ ਧਰਤੀ ਉਸ ਦੀ ਕੁੱਖ ਹੈ। ਜਦੋਂ ਬ੍ਰਹਿਮੰਡ ਬਣਾਇਆ ਗਿਆ ਸੀ ਉਸਨੇ 160 ਮਿਲੀਅਨ ਦੇਵਤਿਆਂ ਨੂੰ ਜਨਮ ਦਿੱਤਾ। ਉਸਦੀ ਪਹਿਲੀ ਅਤੇ ਸਭ ਤੋਂ ਪਿਆਰੀ ਔਲਾਦ ਹਸਤਰ ਸੀ ਜੋ ਉਸਦੇ ਸੋਨੇ ਅਤੇ ਭੋਜਨ ਪ੍ਰਤੀ ਲਾਲਚੀ ਸੀ। ਹਸਤਰ ਦੇਵੀ ਪਾਸੋਂ ਸੋਨਾ ਹਾਸਲ ਕਰਨ ਵਿੱਚ ਤਾਂ ਕਾਮਯਾਬ ਹੋ ਗਿਆ ਪਰ ਜਿਵੇਂ ਹੀ ਉਹ ਭੋਜਨ ਵੱਲ ਜਾਣ ਲੱਗਾ ਦੂਸਰੇ ਦੇਵਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਦੇਵੀ ਨੇ ਉਸ ਨੂੰ ਇਸ ਸ਼ਰਤ ਤੇ ਬਚਾਇਆ ਕਿ ਉਸਦੀ ਪੂਜਾ ਕਦੇ ਨਹੀਂ ਕੀਤੀ ਜਾਵੇਗੀ ਅਤੇ ਇਤਿਹਾਸ ਉਸਨੂੰ ਹਮੇਸ਼ਾ ਲਈ ਭੁੱਲ ਜਾਵੇਗਾ। ਸਾਲਾਂ ਤੋਂ ਹਸਤਰ ਆਪਣੀ ਮਾਂ ਦੀ ਕੁੱਖ ਦੇ ਅੰਦਰ ਸੁੱਤਾ ਪਿਆ ਹੈ।
ਸੰਨ 1918 ਵਿੱਚ, ਮਹਾਰਾਸ਼ਟਰ ਦੇ ਤੁੰਬਾੜ ਵਿੱਚ, ਵਿਨਾਇਕ ਦੀ ਮਾਂ ਇਥੋਂ ਡੀ ਇੱਕ ਪੰਡਿਤ ਦੀ ਮਹਿਲ ਵਿੱਚ ਸੇਵਾ ਕਰਦੀ ਹੈ। ਹਸਤਰ ਦੀ ਮੂਰਤੀ ਦਾ ਇੱਕ ਸੋਨੇ ਦਾ ਸਿੱਕਾ ਪ੍ਰਾਪਤ ਕਰਨ ਦੀ ਉਮੀਦ ਵਿੱਚ ਉਹ ਉਸਦੀ ਜਿਨਸੀ ਸੇਵਾ ਵੀ ਕਰਦੀ ਹੈ। ਇਸ ਦੌਰਾਨ ਵਿਨਾਇਕ ਅਤੇ ਉਸ ਦਾ ਛੋਟਾ ਭਰਾ ਸਦਾਸ਼ਿਵ ਚਿੰਤਾਜਨਕ ਪੰਡਿਤ ਦੀ ਬਜ਼ੁਰਗ ਮਾਂ ਜਿਸਨੂੰ ਵੱਖਰੇ ਕਮਰੇ ਵਿੱਚ ਜੰਜ਼ੀਰ ਨਾਲ ਬੰਨ੍ਹਕੇ ਰੱਖਿਆ ਹੈ, ਦੀ ਫਿਕਰ ਵਿੱਚ ਹੁੰਦੇ ਹਨ। ਪੰਡਿਤ ਦੀ ਮੌਤ ਹੋਣ ਤੋਂ ਬਾਅਦ ਮਾਂ ਆਪਣੇ ਬੱਚਿਆ ਨੂੰ ਲੈ ਕੇ ਪੁਣੇ ਜਾਣ ਦੀ ਸਲਾਹ ਬਣਾਉਂਦੀ ਹੈ। ਵਿਨਾਇਕ ਮਹਿਲ ਵਿੱਚ ਦਫਨ ਖਜ਼ਾਨੇ ਨੂੰ ਲੱਭਣ 'ਤੇ ਜ਼ੋਰ ਦਿੰਦਾ ਹੈ। ਸਦਾਸ਼ਿਵ ਦੀ ਦਰੱਖਤ ਤੋਂ ਡਿੱਗਣ ਨਾਲ ਬੁਰੀ ਸੱਟ ਲੱਗਦੀ ਹੈ ਅਤੇ ਉਸਦੀ ਮਾਂ ਉਸਨੂੰ ਇਲਾਜ ਲਈ ਲੈ ਜਾਂਦੀ ਹੈ ਅਤੇ ਵਿਨਾਇਕ ਨੂੰ ਉਸ ਰਾਤ ਪੰਡਿਤ ਦੀ ਬਜ਼ੁਰਗ ਮਾਂ ਨੂੰ ਖਾਣਾ ਖੁਆਉਣ ਲਈ ਕਹਿੰਦੀ ਹੈ। ਉਸਨੇ ਉਸਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਬਜ਼ੁਰਗ ਔਰਤ ਜਾਗਦੀ ਹੈ, ਤਾਂ ਉਸਨੂੰ "ਹਸਤਰ" ਦਾ ਨਾਮ ਲੈ ਕੇ ਸੁਲਾ ਦੇਵੇ। ਇਸ ਦੌਰਾਨ ਸਦਾਸ਼ਿਵ ਦੀ ਰਸਤੇ ਵਿੱਚ ਮੌਤ ਹੋ ਗਈ।
ਮਾਂ ਪੰਡਿਤ ਦੇ ਮਹਿਲ 'ਚੋਂ ਸੋਨੇ ਦਾ ਸਿੱਕਾ ਵਾਪਸ ਲੈਂਦੀ ਹੈ। ਜਿਵੇਂ ਹੀ ਵਿਨਾਇਕ ਬਜ਼ੁਰਗ ਨੂੰ ਭੋਜਨ ਖਵਾਉਣ ਦੀ ਕੋਸ਼ਿਸ਼ ਕਰਦਾ ਹੈ, ਰਾਖਸ਼ ਅਤੇ ਭੁੱਖੀ ਬੁੱਢੀ ਉਸ 'ਤੇ ਹਮਲਾ ਕਰਦੀ ਹੈ ਅਤੇ ਉਸਨੂੰ ਖਾਣ ਦੀ ਕੋਸ਼ਿਸ਼ ਕਰਦੀ ਹੈ ਪਰ ਆਖਰਕਾਰ ਵਿਨਾਇਕ ਹਸਤਰ ਦਾ ਨਾਮ ਲੈ ਦਿੰਦਾ ਹੈ ਅਤੇ ਬੁੱਢੀ ਸੌਂ ਜਾਂਦੀ ਹੈ। ਉਸਦੀ ਮਾਂ ਵਾਪਸ ਆ ਗਈ, ਅਤੇ ਅਗਲੇ ਹੀ ਦਿਨ ਉਹ ਅਤੇ ਵਿਨਾਇਕ ਤੁੰਬਾੜ ਛੱਡ ਪੁਣੇ ਲਈ ਰਵਾਨਾ ਹੋ ਗਏ। ਵਿਨਾਇਕ ਖਜ਼ਾਨੇ ਦੀ ਭਾਲ 'ਤੇ ਜ਼ੋਰ ਦਿੰਦਾ ਹੈ ਪਰ ਮਾਂ ਉਸ ਤੋਂ ਵਾਅਦਾ ਲੈਂਦੀ ਹੈ ਕਿ ਉਹ ਕਦੇ ਵੀ ਤੁੰਬਾੜ ਵਾਪਸ ਨਹੀਂ ਆਵੇਗਾ।
14 ਸਾਲ ਬਾਅਦ ਆਪਣੀ ਗਰੀਬੀ 'ਚੋਂ ਨਿਕਲਣ ਲਈ ਨਿਰਾਸ਼ ਵਿਨਾਇਕ ਤੁੰਬਾੜ ਵਾਪਸ ਆ ਜਾਂਦਾ ਹੈ ਅਤੇ ਉਹ ਬੁੱਢੀ ਔਰਤ ਲੋਕ ਖਜ਼ਾਨੇ ਦਾ ਪਤਾ ਲਗਾਉਣ ਜਾਂਦਾ ਹੈ। ਉਸ ਬੁੱਢੀ ਔਰਤ ਦੇ ਸਰੀਰ ਵਿੱਚੋਂ ਇੱਕ ਰੁੱਖ ਉੱਗ ਰਿਹਾ ਹੈ, ਉਸਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਉਹ ਖਜ਼ਾਨੇ ਭਾਵ ਹਸਤਰ ਨੂੰ ਛੂਹ ਲੈਂਦਾ ਹੈ ਉਸਨੂੰ ਸਦੀਵੀ ਅਮਰ ਬਣਨ ਦਾ ਸ਼ਰਾਪ ਮਿਲੇਗਾ ਅਤੇ ਉਸ ਵਰਗਾ ਰਾਖਸ਼ ਬਣ ਜਾਵੇਗਾ। ਉਹ ਬੁੱਢੀ ਔਰਤ ਖਜ਼ਾਨੇ ਬਾਰੇ ਦੱਸਣ ਦੇ ਬਦਲੇ ਵਿਨਾਇਕ ਨੂੰ ਉਸਨੂੰ ਅੱਗ ਲਾ ਕੇ ਸਾੜਨ ਦਾ ਵਾਅਦਾ ਲੈਂਦੀ ਹੈ, ਵਿਨਾਇਕ ਆਪਣਾ ਵਾਅਦਾ ਪੂਰਾ ਕਰਦਾ ਹੈ ਅਤੇ ਉਸ ਨੂੰ ਅੱਗ ਲਾਉਂਦਾ ਹੈ, ਇਸ ਤਰ੍ਹਾਂ ਉਸਦੀ ਮੌਤ ਹੋ ਗਈ। ਹਾਲਾਂਕਿ ਹਸਤਰ ਨੇ ਦੇਵੀ ਦਾ ਸੋਨਾ ਚੋਰੀ ਕਰ ਲਿਆ ਸੀ, ਪਰ ਉਹ ਉਸ ਦਾ ਅਨਾਜ ਲੈਣ ਵਿੱਚ ਅਸਮਰਥ ਸੀ। ਇਸ ਲਈ ਸਾਲਾਂ ਤੋਂ ਭੁੱਖਾ ਹਸਤਰ ਖਾਣਾ ਚਾਹੁੰਦਾ ਹੈ। ਵਿਨਾਇਕ ਲੰਬੀ ਰੱਸੀ ਉੱਤੇ ਚੜ੍ਹਨਾ ਸਿੱਖਦਾ ਹੈ ਅਤੇ ਹਸਤਰ ਨੂੰ ਲੁਭਾਉਣ ਲਈ ਆਟੇ ਦੀਆਂ ਗੁੜੀਆਂ ਨੂੰ ਬਣਾਉਂਦਾ ਹੈ। ਜਦੋਂ ਹਸਤਰ ਖਾਣਾ ਖਾਂਦਾ ਹੈ ਤਾਂ ਵਿਨਾਇਕ ਉਸਦੀ ਪੋਟਲੀ ਵਿਚੋਂ ਸੋਨਾ ਲੁੱਟ ਲੈਂਦਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ। ਉਹ ਆਪਣੇ ਪਹਿਲੇ ਸੋਨੇ ਦੇ ਸਿੱਕੇ ਨਾਲ ਅਫੀਮ ਵਪਾਰੀ ਰਾਘਵ ਦਾ ਕਰਜ਼ਾ ਚੁਕਾਉਂਦਾ ਹੈ। ਹੁਣ ਜਦੋਂ ਵੀ ਉਸਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਉਹ ਹਸਤਾਰ ਤੋਂ ਚੋਰੀ ਕਰਨ ਲਈ ਤੁੰਬਾੜ ਵਾਪਸ ਆ ਜਾਂਦਾ ਹੈ।
ਰਾਘਵ ਤੁੰਬਾੜ ਦੇ ਖਜ਼ਾਨੇ ਦੀ ਅਫਵਾਹ ਬਾਰੇ ਹੈਰਾਨ ਸੀ ਅਤੇ ਉਲਝਨ ਵਿੱਚ ਸੀ ਕਿ ਵਿਨਾਇਕ ਇੰਨੇ ਥੋੜ੍ਹੇ ਸਿੱਕੇ ਕਿਉਂ ਲਿਆਉਂਦਾ ਹੈ। ਵਿਨਾਇਕ ਅਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ ਜਿਸਦਾ ਨਾਮ ਪਾਂਡੂਰੰਗ ਨੂੰ ਰੱਖਦੇ ਹਨ। ਜਦੋਂ ਸਾਰਜੈਂਟ ਕੂਪਰ ਰਾਘਵ ਨੂੰ ਪੈਸੇ ਵਾਪਸ ਕਰਨ ਲਈ ਸਿਰਫ ਦੋ ਦਿਨ ਦਿੰਦਾ ਹੈ ਤਾਂ ਉਹ ਆਪਣੀ ਵਿਧਵਾ ਨੂੰਹ ਨੂੰ ਵਿਨਾਇਕ ਕੋਲ ਵੇਚ ਦਿੰਦਾ ਹੈ। ਰਾਘਵ ਖ਼ਜ਼ਾਨਾ ਲੁੱਟਣ ਲਈ ਤੁੰਬਾੜ ਜਾਂਦਾ ਹੈ, ਵਿਨਾਇਕ ਉਸਦਾ ਪਿੱਛਾ ਕਰਦਾ ਹੈ ਅਤੇ ਚਾਲਾਕੀ ਨਾਲ ਉਸਨੂੰ ਖੂਹ ਵਿੱਚ ਭੇਜ ਦਿੰਦਾ ਹੈ। ਖੂਹ ਵਿੱਚ ਜਾਣ 'ਤੇ ਹਸਤਰ ਰਾਘਵ 'ਤੇ ਹਮਲਾ ਕਰਕੇ ਉਸਨੂੰ ਇੱਕ ਰਾਖਸ਼ ਬਣਾ ਦਿੰਦਾ ਹੈ ਅਤੇ ਗਰਭ ਦੀ ਕੰਧ ਵਿੱਚ ਜੜ ਦਿੰਦਾ ਹੈ।ਰਾਘਵ ਨੂੰ ਦਰਦ ਤੋਂ ਮੁਕਤ ਕਰਵਾਉਣ ਲਈ ਵਿਨਾਇਕ ਉਸਨੂੰ ਜਿੰਦਾ ਸਾੜ ਦਿੰਦਾ ਹੈ। ਇੱਕ ਦਿਨ ਵਿਨਾਇਕ ਪਾਂਡੂਰੰਗ ਨੂੰ ਵੀ ਮਹਿਲ 'ਤੇ ਲੈ ਜਾਂਦਾ ਹੈ ਪਰ ਉਹ ਆਪਣੇ ਨਾਲ ਕੋਈ ਆਟੇ ਦੀ ਗੁੱਡੀ ਨਹੀਂ ਲਿਜਾਂਦਾ ਕਿਉਂਕਿ ਇਹ ਸਿਰਫ ਸਿਖਲਾਈ ਲਈ ਹੁੰਦਾ ਹੈ। ਪਰ ਪਾਂਡੂਰੰਗ ਆਪਣੇ ਪਿਉ ਤੋਂ ਲੁਕੋ ਕੇ ਆਟੇ ਦੀ ਗੁੱਡੀ ਲਿਆਉਂਦਾ ਹੈ ਅਤੇ ਹਸਤਰ ਉਹਨਾਂ 'ਤੇ ਅਚਾਨਕ ਹਮਲਾ ਕਰ ਦਿੰਦਾ ਹੈ। ਉਹ ਬੜੀ ਮੁਸ਼ਕਿਲ ਨਾਲ ਬਚ ਕੇ ਨਿਕਲਦੇ ਹਨ ਅਤੇ ਵਿਨਾਇਕ ਪਾਂਡੂਰੰਗ ਨੂੰ ਬਹੁਤ ਝਿੜਕਦਾ ਹੈ। ਪਾਂਡੂਰੰਗ ਆਪਣੇ ਪਿਉ ਨੂੰ ਹਸਤਰ ਦੀ ਸੋਨੇ ਦੇ ਸਿੱਕਿਆਂ ਵਾਲੀ ਪੋਟਲੀ ਚੋਰੀ ਕਰਨ ਦਾ ਸੁਝਾਅ ਦਿੰਦਾ ਹੈ ਅਤੇ ਉਹ ਹਸਤਰ ਨੂੰ ਭਟਕਾਉਣ ਲਈ ਦਰਜਨਾਂ ਆਟੇ ਦੀਆਂ ਗੁੱਡੀਆਂ ਬਣਾਉਂਦੇ ਹਨ। ਪਰ ਜਦੋਂ ਉਹ ਆਟੇ ਦੀਆਂ ਗੁੱਡੀਆਂ ਕੱਢਦੇ ਹਨ ਤਾਂ ਹਰੇਕ ਗੁੱਡੀ ਲਈ ਵੱਖਰਾ ਹਸਤਰ ਬਣ ਜਾਂਦਾ ਹੈ ਅਤੇ ਉਹ ਦੋਨੋਂ ਗਰਭ ਦੇ ਅੰਦਰ ਫਸ ਜਾਂਦੇ ਹਨ। ਜਦੋਂ ਉਹਨਾਂ ਨੂੰ ਬਚ ਨਿਕਲਣ ਦੀ ਕੋਈ ਉਮੀਦ ਨਹੀਂ ਰਹਿੰਦੀ ਤਾਂ ਵਿਨਾਇਕ ਗੁੱਡੀਆਂ ਨੂੰ ਉਸ ਦੇ ਸਰੀਰ ਨਾਲ ਬੰਨ੍ਹ ਕੇ ਹਸਤਰ ਦਾ ਧਿਆਨ ਆਪਣੇ ਵੱਲ ਕਰ ਲੈਂਦਾ ਹੈ ਤਾਂ ਕਿ ਪਾਂਡੂਰੰਗ ਬਚ ਕੇ ਨਿੱਕਲ ਸਕੇ। ਜਦੋਂ ਸਭ ਠੀਕ ਹੋ ਜਾਂਦਾ ਹੈ ਅਤੇ ਪਾਂਡੂਰੰਗ ਖੂਹ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਵਿਨਾਇਕ ਰਾਖਸ਼ ਵਿੱਚ ਬਦਲਿਆ ਹੋਇਆ ਵੇਖਦਾ ਹੈ। ਵਿਨਾਇਕ ਉਸ ਨੂੰ ਹਸਤਰ ਤੋਂ ਚੋਰੀ ਕੀਤੀ ਸੋਨੇ ਦੇ ਸਿੱਕਿਆਂ ਵਾਲੀ ਪੋਟਲੀ ਪੇਸ਼ ਕਰਦਾ ਹੈ ਪਰ ਪਾਂਡੂਰੰਗ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੰਦਾ ਹੈ। ਆਪਣੇ ਪਿਉ ਦਾ ਇਹ ਰੂਪ ਦੇਖ ਕੇ ਪਾਂਡੂਰੰਗ ਨੇ ਝਿਜਕਦਿਆਂ ਵਿਨਾਇਕ ਨੂੰ ਅੱਗ ਲਗਾ ਦਿੰਦਾ ਹੈ ਅਤੇ ਉਥੋਂ ਚਲਾ ਜਾਂਦਾ ਹੈ।
ਹਵਾਲੇ
ਸੋਧੋ- ↑ 1.0 1.1 1.2 1.3 1.4 1.5 1.6 "Tumbbad". Bollywood Hungama. Archived from the original on 8 January 2019. Retrieved 8 January 2019.
- ↑ 2.0 2.1 "Tumbbad is visually mesmerising gibberish". Deccan Herald (in ਅੰਗਰੇਜ਼ੀ). 19 October 2018.
- ↑ "Hope films I make become mainstream, says Anand Gandhi". The Week (Indian magazine) (in ਅੰਗਰੇਜ਼ੀ). 18 October 2018.
- ↑ Farooqui, Maryam (22 October 2018). "Success of horror flicks like Stree and Tumbbad an indication of the genre's commercial viability". Moneycontrol.com. Archived from the original on 6 November 2018. Retrieved 8 January 2019.
ਬਾਹਰੀ ਕੜੀਆਂ
ਸੋਧੋ- ਤੁੰਬਾੜ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ