ਤੂਫਾਨੀ ਬਾਜ਼ ਦਾ ਗੀਤ

"ਤੂਫਾਨੀ ਬਾਜ਼ ਦਾ ਗੀਤ" (ਰੂਸੀ: Песня о Буревестнике) ਰੂਸੀ/ਸੋਵੀਅਤ ਲੇਖਕ ਮੈਕਸਿਮ ਗੋਰਕੀ ਦਾ 1901 ਵਿੱਚ ਲਿਖਿਆ ਇਨਕਲਾਬੀ ਸਾਹਿਤ ਦਾ ਇੱਕ ਨਿੱਕਾ ਜਿਹਾ ਪਰ ਅਹਿਮ ਨਮੂਨਾ ਹੈ। ਇਹ ਤੁਕਾਂਤ-ਮੁਕਤ ਟਰੋਚੇਕ ਟੈਟਰਾਮੀਟਰ (ਅੰਗਰੇਜ਼ੀ ਪ੍ਰੋਸੋਡੀ ਵਿੱਚ ਇੱਕ ਛੰਦ) ਵਿੱਚ ਲਿਖਿਆ ਗੀਤ ਹੈ।

ਤੂਫਾਨੀ ਬਾਜ਼ , ਪੇਂਟਿੰਗ, ਜਾਨ ਜੇਮਜ ਔਡੂਬੋਨ

ਇਤਹਾਸ

ਸੋਧੋ

1901 ਵਿੱਚ ਕੋਈ ਰੂਸੀ ਜਾਰ ਨਿਕੋਲਸ ਦੂਜੇ ਦੀ ਬਿਨਾਂ ਮੁਸੀਬਤ ਸਹੇੜੇ ਪ੍ਰਤੱਖ ਆਲੋਚਨਾ ਨਹੀਂ ਸੀ ਕਰ ਸਕਦਾ। ਇਨਕਲਾਬ ਦਾ ਹੋਕਾ ਇਥੇ ਪ੍ਰਤੀਕਬੰਦ ਕੀਤਾ ਗਿਆ ਹੈ— ਮਾਣਮੱਤਾ ਤੂਫਾਨੀ ਬਾਜ਼, ਤੂਫਾਨ (ਯਾਨੀ ਇਨਕਲਾਬ) ਤੋਂ ਬੇਖੌਫ ਹੈ। ਬਾਕੀ ਸਭ ਜਾਨਵਰ ਸਹਿਮੇ ਹੋਏ ਹਨ।

ਮੈਕਸਿਮ ਗੋਰਕੀ ਨੇ ਤੂਫਾਨੀ ਬਾਜ਼ ਦਾ ਗੀਤ ਮਾਰਚ 1901 ਵਿੱਚ ਨਿਜ੍ਹਨੀ ਨੋਵਗੋਰੋਦ, (ਆਧੁਨਿਕ ਗੋਰਕੀ) ਵਿੱਚ ਲਿਖਿਆ ਸੀ। ਅਪਰੈਲ 1901 ਵਿੱਚ ਇਹ ਪਹਿਲੀ ਵਾਰ ਜ਼ਿਜ਼ਨ ਰਸਾਲੇ ਵਿੱਚ ਛਪਿਆ ਸੀ।[1] "ਇਹ ਗੀਤ"ਛਪਵਾਉਣ ਕਰਕੇ ਗੋਰਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਐਪਰ ਜਲਦੀ ਹੀ ਰਿਹਾ ਕਰ ਦਿੱਤਾ ਗਿਆ।

ਇਸ ਗੀਤ ਦਾ ਨਾਮ ਬਾਅਦ ਵਿੱਚ "ਇਨਕਲਾਬ ਲਈ ਯੁਧ ਦਾ ਗੀਤ" ਰੱਖਿਆ ਗਿਆ ਸੀ,[2] ਅਤੇ Burevestnik Revolyutsii (ਇਨਕਲਾਬ ਦਾ ਤੂਫਾਨੀ ਬਾਜ਼) ਵਿਸ਼ੇਸ਼ਣ ਬਣ ਖੁਦ ਗੋਰਕੀ ਨਾਲ ਜੁੜ ਗਿਆ ਸੀ।[1] ਨਾਦੇਜ਼ਦਾ ਕਰੁਪਸਕਾਇਆ ਅਨੁਸਾਰ, "ਇਹ ਗੀਤ" ਲੈਨਿਨ ਵਾਸਤੇ ਗੋਰਕੀ ਦੀਆਂ ਲਿਖਤਾਂ ਵਿੱਚੋਂ ਦੀ ਸਭ ਤੋਂ ਮਨਪਸੰਦ ਰਚਨਾ ਬਣ ਗਿਆ ਸੀ।[1]

ਹਵਾਲੇ

ਸੋਧੋ
  1. 1.0 1.1 1.2 "Maxim Gorky: The Song of the Stormy Petrel Archived 2013-05-28 at the Wayback Machine." (in Russian).
  2. "A Legend Exhumed Archived 2013-06-05 at the Wayback Machine.", a review of Dan Levin's book Stormy Petrel: The Life and Work of Maxim Gorky. TIME. June 25, 1965.