ਤੇਕੜੀ
ਤੇਕੜੀ [1] ( ਇਡੁੱਕੀ ਜ਼ਿਲ੍ਹਾ ) ਪੇਰੀਆਰ ਨੈਸ਼ਨਲ ਪਾਰਕ ਦੇ ਨੇੜੇ ਇੱਕ ਸ਼ਹਿਰ ਹੈ, ਜੋ ਭਾਰਤ ਦੇ ਕੇਰਲਾ ਰਾਜ ਵਿੱਚ ਇੱਕ ਮਹੱਤਵਪੂਰਨ ਅਤੇ ਮਸ਼ਹੂਰ ਸੈਲਾਨੀ ਆਕਰਸ਼ਣ ਹੈ। [2] ਤੇਕੜੀ ਨਾਮ "ਤੇਕੂ " ਸ਼ਬਦ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਟੀਕ। ਦਸੰਬਰ-ਜਨਵਰੀ ਦੇ ਮਹੀਨਿਆਂ ਵਿੱਚ ਤਾਪਮਾਨ ਸਭ ਤੋਂ ਘੱਟ ਅਤੇ ਅਪ੍ਰੈਲ-ਮਈ ਦੇ ਮਹੀਨਿਆਂ ਵਿੱਚ ਸਭ ਤੋਂ ਵੱਧ ਹੁੰਦਾ ਹੈ। [3]
ਤੇਕੜੀ | |
---|---|
ਪਹਾੜੀ ਸਟੇਸ਼ਨ | |
ਗੁਣਕ: 9°31′59″N 77°12′00″E / 9.533°N 77.200°E | |
Country | India |
ਰਾਜ | ਕੇਰਲਾ |
ਜ਼ਿਲ੍ਹਾ | ਇਡੁੱਕੀ |
ਤਾਲੂਕ | ਪੀਰੁਮੇਡੂ |
Languages | |
• Official | Malayalam, English |
ਸਮਾਂ ਖੇਤਰ | ਯੂਟੀਸੀ+5:30 (IST) |
ਵਾਹਨ ਰਜਿਸਟ੍ਰੇਸ਼ਨ | KL-37 |
ਵੈੱਬਸਾਈਟ | www.idukki.nic.in |
ਸੰਖੇਪ ਜਾਣਕਾਰੀ
ਸੋਧੋਤੇਕੜੀ ਤ੍ਰਿਵੇਂਦਰਮ ਤੋਂ ਲਗਭਗ 257 km (160 mi) ਵਿੱਚ ਪੈਂਦਾ ਹੈ , 145 ਕਿਲੋਮੀਟਰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ, ਅਤੇ 114 ਕਿਲੋਮੀਟਰ ਕੋਟਾਯਮ ਰੇਲਵੇ ਸਟੇਸ਼ਨ ਤੋਂ,ਹੈ। ਕੇਰਲਾ-ਤਾਮਿਲਨਾਡੂ ਸਰਹੱਦ 'ਤੇ ਪੈਂਦਾ ਇੱਕ ਟੀਕ ਦੇ ਪੇੜ ਉਗਾਉਣ ਵਾਲੇ ਸ਼ਹਿਰ, ਕੁਮਿਲੀ ਤੋਂ 4 ਕਿਲੋਮੀਟਰ ਦੂਰ ਹੈ। ਇਹ ਅਸਥਾਨ ਸੰਘਣੀ ਸਦਾਬਹਾਰ, ਅਰਧ-ਸਦਾਬਹਾਰ, ਨਮੀਦਾਰ ਪਤਝੜ ਵਾਲੇ ਜੰਗਲਾਂ ਅਤੇ ਸਵਾਨਾ ਘਾਹ ਵਾਲੀਆਂ ਜ਼ਮੀਨਾਂ ਲਈ ਮਸ਼ਹੂਰ ਹੈ। ਇਹ ਹਾਥੀ, ਸਾਂਬਰ, ਬਾਘ, ਗੌਰ, ਸ਼ੇਰ-ਪੂਛ ਵਾਲੇ ਮਕਾਕ ਅਤੇ ਨੀਲਗਿਰੀ ਲੰਗੂਰਾਂ ਦੇ ਝੁੰਡਾਂ ਦਾ ਘਰ ਹੈ। ਜੰਗਲ ਦੀ ਘਣਤਾ ਦੇ ਕਾਰਨ, ਹਾਥੀਆਂ ਅਤੇ ਖਾਸ ਕਰਕੇ ਬਾਘਾਂ ਦੇ ਨਜ਼ਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।[ਹਵਾਲਾ ਲੋੜੀਂਦਾ]
ਤੇਕੜੀ ਨੂੰ ਕੁਦਰਤੀ ਮਸਾਲਿਆਂ ਜਿਵੇਂ ਕਿ ਕਾਲੀ ਮਿਰਚ, ਇਲਾਇਚੀ, ਦਾਲਚੀਨੀ, ਜਾਇਫਲ, ਅਖਰੋਟ, ਅਦਰਕ ਅਤੇ ਲੌਂਗ ਵਰਗੇ ਮਸਾਲਿਆਂ ਲਈ ਇੱਕ ਸਵਰਗ ਮੰਨਿਆ ਜਾਂਦਾ ਹੈ।[ਹਵਾਲਾ ਲੋੜੀਂਦਾ]
ਨੇੜਲੇ ਦਿਲਚਸਪ ਸਥਾਨ
ਸੋਧੋਮੁਰੀਕਾਡੀ
ਸੋਧੋਇਸ ਜਗਾਹ 'ਤੇ ਮਸਾਲੇ ਅਤੇ ਕੌਫੀ ਦੇ ਬਾਗ ਹਨ। ਇਹ ਲਗਭਗ ਤੇਕੜੀ ਤੋਂ 5 ਕਿ.ਮੀ ਹੈ। .[ਹਵਾਲਾ ਲੋੜੀਂਦਾ]
ਚੇੱਲਰ ਕੋਵਿਲ
ਸੋਧੋਇਹ ਕੁਮਿਲੀ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਹੈ ਜੋ ਕੀ ਤਾਮਿਲ ਨਾਡੂ ਦੇ ਥੇਨੀ ਜ਼ਿਲੇ ਨੂੰ ਜਾਉਣ ਵਾਲਾ ਰਸਤਾ ਹੈ . ਇਸ ਸਥਾਨ 'ਤੇ ਬਹੁਤ ਸਾਰੇ ਸੁੰਦਰ ਝਰਨੇ ਹਨ.[ਹਵਾਲਾ ਲੋੜੀਂਦਾ]
ਪੇਰੀਆਰ ਨੈਸ਼ਨਲ ਪਾਰਕ
ਸੋਧੋਇਹ 300 ਵਰਗ ਮੀਲ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ, ਪੇਰੀਆਰ ਨੈਸ਼ਨਲ ਪਾਰਕ ਸਦਾਬਹਾਰ ਅਤੇ ਪਤਝੜ ਵਾਲੇ ਜੰਗਲਾਂ ਨਾਲ ਢੱਕਿਆ ਹੋਇਆ ਹੈ ਜੋ ਵੱਖ-ਵੱਖ ਜਾਨਵਰਾਂ ਜਿਵੇਂ ਕਿ ਹਿਰਨ, ਹਾਥੀ, ਸਾਂਬਰ, ਨੀਲਗਿਰੀ ਲੰਗੂਰਾਂ ਦੇ ਘਰ ਹੈ।
ਬੋਟ ਹਾਦਸਾ
ਸੋਧੋਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Thekkady, Periyar Tiger Reserve, Destination, Idukki". Kerala Tourism (in ਅੰਗਰੇਜ਼ੀ). Retrieved 2020-02-04.
- ↑ "Kerala Tourism".
- ↑ "Name, ambience and other details".