ਤੈਮੂਰ ਰਹਿਮਾਨ (ਜਨਮ 27 ਮਈ 1975) ਪਾਕਿਸਤਾਨ ਤੋਂ ਅਕੈਡਮਿਕ, ਰਾਜਨੀਤਿਕ ਐਕਟਿਵਿਸਟ ਅਤੇ ਸੰਗੀਤਕਾਰ ਹੈ। ਉਹ ਲਾਲ ਨਾਮ ਦੇ ਸੰਗੀਤ ਗਰੁੱਪ ਦਾ ਆਗੂ ਅਤੇ ਤਰਜਮਾਨ ਹੈ। ਉਹ ਕਮਿਊਨਿਸਟ ਮਜਦੂਰ ਕਿਸਾਨ ਪਾਰਟੀ ਦਾ ਜਨਰਲ ਸਕੱਤਰ ਵੀ ਹੈ। ਰਹਿਮਾਨ ਲਾਲ ਦੀ ਵਰਤੋਂ ਆਪਣੇ ਮਨਪਸੰਦ ਆਦਰਸ਼ ਸਮਾਜਵਾਦ ਨੂੰ ਅੱਗੇ ਵਧਾਉਣ ਲਈ, ਪਾਕਿਸਤਾਨ ਵਿੱਚ ਧਾਰਮਿਕ ਕੱਟੜਵਾਦ ਅਤੇ ਤਾਨਾਸ਼ਾਹ ਰਾਜ ਦੇ ਹੱਥੋਂ ਪੀੜਤ ਮਜ਼ਦੂਰਾਂ ਅਤੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਰਦਾ ਹੈ। ਉਹ ਮਜ਼ਦੂਰ ਕਿਸਾਨ ਪਾਰਟੀ ਦੇ ਆਗੂਆਂ ਵਿੱਚੋਂ ਇੱਕ ਹੈ। ਉਹ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ ਕਿਤਾਬ ਦ ਕਲਾਸ ਸਟਰਕਚਰ ਆਫ਼ ਪਾਕਿਸਤਾਨ ਦਾ ਲੇਖਕ ਹੈ। ਇਸ ਕਿਤਾਬ ਨੇ 2012 ਵਿੱਚ ਪਾਕਿਸਤਾਨ ਬਾਰੇ ਸਮਾਜਿਕ ਵਿਗਿਆਨ ਦੀ ਸਭ ਤੋਂ ਵਧੀਆ ਕਿਤਾਬ ਲਈ ਅਖਤਰ ਹਮੀਦ ਖਾਨ ਮੈਮੋਰੀਅਲ ਅਵਾਰਡ ਜਿੱਤਿਆ।

Lua error in package.lua at line 80: module 'Module:Lang/data/iana scripts' not found.
ਤੈਮੂਰ ਰਹਿਮਾਨ
ਜਾਣਕਾਰੀ
ਜਨਮ27 ਮਈ 1975
ਮੂਲਲਹੌਰ, ਪਾਕਿਸਤਾਨ
ਵੰਨਗੀ(ਆਂ)
ਪੌਪ
ਕਿੱਤਾਸੰਗੀਤਕਾਰ
ਐਕਟਿਵਿਸਟ
ਅਕੈਡਮਿਕ
ਲੇਬਲFire Records (ਪਾਕਿਸਤਾਨ)
ਵੈਂਬਸਾਈਟOfficial Band Website