ਤੋੜੀ (ਥਾਟ)
ਤੋੜੀ ਥਾਟ ਭਾਰਤੀ ਉਪ-ਮਹਾਂਦੀਪ ਦੇ ਹਿੰਦੁਸਤਾਨੀ ਸੰਗੀਤ ਦੇ ਦਸ ਮੂਲ ਥਾਟਾਂ ਵਿੱਚੋਂ ਇੱਕ ਹੈ। ਇਹ ਇਸ ਥਾਟ ਦੇ ਅੰਦਰ ਇੱਕ ਰਾਗ ਦਾ ਨਾਮ ਵੀ ਹੈ।
ਵਰਣਨ
ਸੋਧੋਤੋੜੀ ਥਾਟ ਵਿੱਚ ਕੋਮਲ ਰਿਸ਼ਭ, ਗੰਧਾਰ ਅਤੇ ਧੈਵਤ ਦੇ ਨਾਲ-ਨਾਲ ਮੱਧਮ ਤੀਵ੍ਰ ਲਗਦਾ ਹੈ। ਤੋੜੀ ਰਾਗ ਕੋਮਲ, ਪਿਆਰ ਭਰੀ ਭਾਵਨਾ ਨਾਲ ਪ੍ਰਸੰਨ ਪੂਜਾ ਦੇ ਮੂਡ ਨੂੰ ਦਰਸਾਉਂਦਾ ਹੈ ਅਤੇ ਇਹ ਰਵਾਇਤੀ ਤੌਰ 'ਤੇ ਦੇਰ ਸਵੇਰ ਨੂੰ ਗਾਇਆ-ਵਜਾਇਆ ਜਾਂਦਾ ਹੈ।
ਤੋੜੀ ਥਾਟ 'ਚ ਲੱਗਣ ਵਾਲੇ ਸੁਰ
ਸ ਰੇ ਗ ਮ(ਤੀਵ੍ਰ) ਪ ਧ ਨੀ
ਰਾਗ
ਸੋਧੋਤੋੜੀ ਥਾਟ ਦੇ ਰਾਗ ਹੇਠਾਂ ਦਿੱਤੇ ਹਨ -
- ਮੀਆਂ ਕੀ ਤੋੜੀ/ਤੋੜੀ / ਦਰਬਾਰੀ ਤੋੜੀ
- ਗੁਜਰੀ ਤੋੜੀ
- ਮਧੁਵੰਤੀ
- ਮੁਲਤਾਨੀ