ਥੋਮਸ ਸਾਨਕਾਰਾ
ਕੈਪਟਨ ਥੋਮਸ ਇਸਿਦੋਰ ਨੋਅਲ ਸਾਨਕਾਰਾ (ਫਰਾਂਸੀਸੀ ਵਿਚ: Thomas Isidore Noël Sankara, 21 ਦਸੰਬਰ 1949 – 15 ਅਕਤੂਬਰ 1987) ਅਫਰੀਕਾ ਦੇ ਦੇਸ਼ ਬੁਰਕੀਨਾ ਫਾਸੋ ਦਾ ਇਨਕਲਾਬੀ ਰਾਸ਼ਟਰਪਤੀ ਸੀ। ਉਸ ਨੇ ਚਾਰ ਸਾਲ ਤਕ ਦੇਸ਼ ਦੇ ਵਾਗਡੋਰ ਸੰਭਾਲੀ ਜਿਸ ਦੌਰਾਨ ਬੁਰਕੀਨਾ ਫਾਸੋ ਨੇ ਕਾਫੀ ਤਰੱਕੀ ਕੀਤੀ। ਕਿਉਂਕਿ ਫਰਾਂਸ, ਅਮਰੀਕਾ ਅਤੇ ਵਿਸ਼ਵ ਬੈਂਕ ਨੂੰ ਇਹ ਗੱਲ ਗਵਾਰਾ ਨਹੀਂ ਸੀ ਕੀ ਇਹ ਗਰੀਬ ਮੁਲਕ ਤਰੱਕੀ ਦੀ ਰਾਹ ਤੇ ਚੱਲਦੇ ਹੋਏ ਸਵੈ-ਨਿਰਭਰ ਹੋ ਜਾਣ, ਅਤੇ ਉਹਨਾਂ ਦੇ ਕਰਜ਼ੇ ਦੇ ਜਾਲ ਤੋਂ ਆਜ਼ਾਦ ਹੋ ਜਾਣ, ਇਸ ਕਰਕੇ ਗੁਆਂਡੀ ਮੁਲਕ ਆਈਵੋਰੀ ਕੋਸਟ ਅਤੇ ਹੋਰਨਾਂ ਨਾਲ ਮਿਲ ਕੇ ਸਨਕਾਰਾ ਨੂੰ ਕ਼ਤਲ ਕਰਵਾ ਦਿੱਤਾ।