ਥੌਮਸ ਐਕੂਆਈਨਸ
ਥੌਮਸ ਐਕੂਆਈਨਸ, ਓ.ਪੀ. (/əˈkwaɪnəs/; 1225 – 7 ਮਾਰਚ 1274), ਜਾਂ ਥੌਮਸ ਆਫ਼ ਐਕੂਇਨ ਜਾਂ ਐਕੂਇਨੋ, ਇੱਕ ਇਤਾਲਵੀ[3][4] ਡੋਮਿਨੀਕਨ ਫਰਿਆਰ ਅਤੇ ਕੈਥੋਲਿਕ ਪਾਦਰੀ ਸੀ, ਜੋ ਕਿ ਪੰਡਤਾਊਵਾਦ (ਸਕਾਲਾਸਟੀਸਿਜ਼ਮ) ਦੀ ਪਰੰਪਰਾ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸੀ। ਇਸ ਪਰੰਪਰਾ ਵਿੱਚ ਇਸਨੂੰ "ਡਾਕਟਰ ਐਂਗਲੀਕਸ" ਅਤੇ "ਡਾਕਟਰ ਕਮਿਊਨਿਸ".ਵਜੋਂ ਵੀ ਜਾਣਿਆ ਜਾਂਦਾ ਸੀ।[5] "ਐਕੂਆਈਨਸ" ਐਕੂਆਈਨੋ ਕਾਊਂਟੀ ਤੋਂ ਸੀ, ਜਿਸ ਇਲਾਕੇ ਵਿੱਚ 1137 ਤੱਕ ਉਸ ਦੇ ਪਰਿਵਾਰ ਦੀ ਜ਼ਮੀਨ ਸੀ।
ਸੇਂਟ ਥੌਮਸ ਐਕੂਆਈਨਸ, OP | |
---|---|
ਧਾਰਮਿਕ, ਪੁਜਾਰੀ ਅਤੇ ਚਰਚ ਦਾ ਡਾਕਟਰ | |
ਜਨਮ | 28 ਜਨਵਰੀ 1225[1] Roccasecca, ਸਿਸਲੀ ਦੀ ਬਾਦਸ਼ਾਹੀ |
ਮੌਤ | 7 ਮਾਰਚ 1274[1] Fossanova, Papal States |
ਮਾਨ-ਸਨਮਾਨ | ਰੋਮਨ ਕੈਥੋਲਿਕ ਚਰਚ Anglican Communion Lutheranism |
Canonized | 18 ਜੁਲਾਈ 1323, Avignon, Papal States, by ਪੋਪ ਜੌਨ XXII |
ਮੁੱਖ ਧਰਮ ਅਸਥਾਨ | Church of the Jacobins, Toulouse, France |
Feast | 28 ਜਨਵਰੀ (7 ਮਾਰਚ, until 1969) |
Attributes | The Summa theologiae, a model church, the sun on the chest of a Dominican friar |
ਗੁਰੂ/ਮੁਰਸਿਦ | Academics; against storms; against lightning; apologists; Aquino, Italy; Belcastro, Italy; book sellers; Catholic academies, schools, and universities; chastity; Falena, Italy; learning; pencil makers; philosophers; publishers; scholars; students; University of Sto. Tomas; Sto. Tomas, Batangas; theologians.[2] |
ਥੌਮਸ ਐਕੂਆਈਨਸ | |
---|---|
ਕਿੱਤਾ | ਕੈਥੋਲਿਕ ਪਾਦਰੀ, ਦਾਰਸ਼ਨਿਕ ਅਤੇ ਧਰਮ ਸ਼ਾਸਤਰੀ |
ਸਿੱਖਿਆ | Abbey of Monte Cassino ਨੈਪਲਜ਼ ਫੇਡੇਰੀਕੋ ਯੂਨੀਵਰਸਿਟੀ II |
ਸ਼ੈਲੀ | ਪੰਡਤਾਊਵਾਦ, ਥੌਮਵਾਦ |
ਵਿਸ਼ਾ | ਮੈਟਾਫਿਜ਼ਿਕਸ, ਤਰਕ ਸ਼ਾਸਤਰ, ਧਰਮ ਸ਼ਾਸਤਰ, ਮਨ, ਗਿਆਨ ਸਿਧਾਂਤ, ਨੈਤਿਕਤਾ, ਰਾਜਨੀਤੀ |
ਪ੍ਰਮੁੱਖ ਕੰਮ | |
ਰਿਸ਼ਤੇਦਾਰ | Landulf of Aquino and Theodora Rossi (parents) |
ਜੀਵਨ
ਸੋਧੋ13 ਵੀਂ ਸਦੀ ਦੇ ਦਾਰਸ਼ਨਕ ਸੇਂਟ ਥੌਮਸ ਐਕੂਆਈਨਸ ਦਾ ਜਨਮ 1225 ਈਸਵੀ ਵਿੱਚ ਨੇਪਲਸ ਰਾਜ (ਇਟਲੀ) ਦੇ ਐਕੂਆਈਨੋ ਨਗਰ ਵਿੱਚ ਹੋਇਆ। ਉਸ ਦਾ ਪਿਤਾ ਐਕੂਆਈਨੀ ਦਾ ਕਾਊਂਟ ਸੀ ਉਸ ਦੀ ਮਾਤਾ ਥਿਓਡੋਰਾ ਸੀ। ਸੇਂਟ ਥਾਮਸ ਐਕੂਆਈਨਸ ਦਾ ਬਚਪਨ ਸੁਖ-ਸਹੂਲਤਾਂ ਨਾਲ ਮਾਲਾਮਾਲ ਸੀ। ਉਸ ਦੀ ਜਨਮਜਾਤ ਪ੍ਰਤਿਭਾ ਨੂੰ ਵੇਖ ਕੇ ਉਸ ਦੇ ਮਾਪੇ ਉਸਨੂੰ ਇੱਕ ਉੱਚ ਰਾਜ ਅਧਿਕਾਰੀ ਬਣਾਉਣਾ ਚਾਹੁੰਦੇ ਸਨ। ਇਸ ਲਈ ਉਸਨੂੰ 5 ਸਾਲ ਦੀ ਉਮਰ ਵਿੱਚ ਮੌਂਟ ਕੈਸਿਨੋ ਸਕੂਲ ਵਿੱਚ ਭੇਜਿਆ ਗਿਆ। ਇਸ ਦੇ ਬਾਅਦ ਉਸਨੇ ਨੇਪਲਸ ਵਿੱਚ ਸਿੱਖਿਆ ਪ੍ਰਾਪਤ ਕੀਤੀ। ਲੇਕਿਨ ਉਸ ਦੇ ਧਾਰਮਿਕ ਸਰੋਕਾਰਾਂ ਨੇ ਉਸ ਦੇ ਮਾਪਿਆਂ ਦਾ ਸੁਪਨਾ ਤੋੜ ਦਿੱਤਾ ਅਤੇ ਉਸਨੇ 1244 ਵਿੱਚ 'ਡੋਮਿਨੀਕਨ ਸੰਪ੍ਰਦਾਏ' ਦੀ ਮੈਂਬਰੀ ਲੈ ਲਈ। ਉਸ ਦੇ ਮਾਪਿਆਂ ਨੇ ਉਸਨੂੰ ਅਨੇਕ ਲਾਲਚ ਦੇਕੇ ਇਸ ਦੀ ਮੈਂਬਰੀ ਛੱਡਣ ਲਈ ਜੋਰ ਪਾਇਆ ਪਰ ਉਹ ਆਪਣੇ ਨਿਸ਼ਚੇ ਤੇ ਕਿਮ ਰਿਹਾ। ਇਸ ਲਈ ਉਹ ਧਾਰਮਿਕ ਸਿੱਖਿਆ ਪ੍ਰਾਪਤ ਕਰਨ ਲਈ ਪੈਰਸ ਚਲਾ ਗਿਆ। ਉੱਥੇ ਉਸਨੇ ਰੂਹਾਨੀ ਆਗੂ ਅਲਬਰਟ ਮਹਾਨ ਦੇ ਚਰਣਾਂ ਵਿੱਚ ਬੈਠਕੇ ਧਾਰਮਿਕ ਸਿੱਖਿਆ ਲਈ। ਇਸ ਦੇ ਬਾਅਦ ਉਸਨੇ 1252 ਵਿੱਚ ਪੜ੍ਹਨ ਪੜ੍ਹਾਉਣ ਦੇ ਕਾਰਜ ਵਿੱਚ ਰੁਚੀ ਲਈ ਅਤੇ ਉਸਨੇ ਇਟਲੀ ਦੇ ਅਨੇਕ ਸੰਸਥਾਨਾਂ ਵਿੱਚ ਪੜਾਇਆ। ਇਸ ਦੌਰਾਨ ਉਸਨੇ ਵਿਲੀਅਮ ਆਫ ਮੋਰਵੇਕ ਦੇ ਸੰਪਰਕ ਵਿੱਚ ਆਉਣ ਤੇ ਅਰਸਤੂ ਅਤੇ ਉਸ ਦੇ ਤਰਕ ਸ਼ਾਸਤਰ ਤੇ ਅਨੇਕ ਟੀਕੇ ਲਿਖੇ। ਉਸ ਸਮੇਂ ਸਨਿਆਸੀਆਂ ਲਈ ਪੈਰਸ ਯੂਨੀਵਰਸਿਟੀ ਵਿੱਚ ਉਪਾਧੀ ਦੇਣ ਦਾ ਪ੍ਰਾਵਧਾਨ ਨਹੀਂ ਸੀ। ਇਸ ਲਈ ਪੋਪ ਦੇ ਦਖਲ ਨਾਲ ਹੀ ਉਸਨੂੰ 1256 ਵਿੱਚ 'ਮਾਸਟਰ ਆਫ ਥਿਆਲੋਜੀ' ਦੀ ਉਪਾਧੀ ਦਿੱਤੀ ਗਈ। ਇਸ ਦੇ ਉੱਪਰੰਤ ਉਸਨੇ ਈਸਾਈ ਧਰਮ ਦੇ ਬਾਰੇ ਵਿੱਚ ਅਨੇਕ ਗਰੰਥ ਲਿਖਕੇ ਈਸਾਈਅਤ ਦੀ ਬਹੁਤ ਸੇਵਾ ਕੀਤੀ। ਪੋਪ ਅਤੇ ਹੋਰ ਬਾਦਸ਼ਾਹ ਵੀ ਅਨੇਕ ਧਾਰਮਿਕ ਮਜ਼ਮੂਨਾਂ ਬਾਰੇ ਉਸ ਦੀ ਸਲਾਹ ਲੈਣ ਲੱਗ ਗਏ। ਇਸ ਸਮੇਂ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਚੁੱਕੀ ਸੀ। ਆਪਣੇ ਸਮੇਂ ਦੇ ਇਸ ਮਹਾਨ ਵਿਦਵਾਨ ਦੀ ਥੋੜੀ ਉਮਰ ਵਿੱਚ ਹੀ 1274 ਵਿੱਚ ਮੌਤ ਹੋ ਗਈ। ਉਸ ਦੀ ਮੌਤ ਦੇ ਬਾਅਦ 16ਵੀਂ ਸਦੀ ਵਿੱਚ ਉਸਨੂੰ 'ਡਾਕਟਰ ਆਫ ਦ ਚਰਚ' ਦੀ ਉਪਾਧੀ ਦੇਕੇ ਸਨਮਾਨਿਤ ਕੀਤਾ ਗਿਆ।
ਹਵਾਲੇ
ਸੋਧੋ- ↑ 1.0 1.1 Gilby, Thomas (1951). St. ਥੌਮਸ ਐਕੂਆਈਨਸ Philosophical Texts. Oxford Univ. Press.
{{cite book}}
: CS1 maint: location missing publisher (link) - ↑ http://saints.sqpn.com/saint-thomas-aquinas/
- ↑ Conway, John Placid, O.P., Father (1911). Saint ਥੌਮਸ ਐਕੂਆਈਨਸ. London.
{{cite book}}
: CS1 maint: location missing publisher (link) CS1 maint: multiple names: authors list (link) - ↑ Rev. Vaughan, Roger Bede (1871). The Life and Labours of St. Thomas of Aquin: Vol.I. London.
{{cite book}}
: CS1 maint: location missing publisher (link) - ↑ See Pius XI, Studiorum Ducem 11 (29 June 1923), AAS, XV ("non modo Angelicum, sed etiam Communem seu Universalem Ecclesiae Doctorem"). The title Doctor Communis dates to the fourteenth century; the title Doctor Angelicus dates to the fifteenth century, see Walz, Xenia Thomistica, III, p. 164 n. 4. Tolomeo da Lucca writes in Historia Ecclesiastica (1317): "This man is supreme among modern teachers of philosophy and theology, and indeed in every subject. And such is the common view and opinion, so that nowadays in the University of Paris they call him the Doctor Communis because of the outstanding clarity of his teaching." Historia Eccles. xxiii, c. 9.