ਦਗਡੂ ਮਾਰੂਤੀ ਪਵਾਰ
ਦਯਾ ਪਵਾਰ ਜਾਂ ਦਗਡੂ ਮਾਰੂਤੀ ਪਵਾਰ (1935[1]–20 ਦਸੰਬਰ 1996[2]) ਧਮਨਗਾਓਂ (ਤਲੂਕਾ: ਅਕੋਲੇ, ਜ਼ਿਲ੍ਹਾ: ਅਹਿਮਦਨਗਰ, ਮਹਾਰਾਸ਼ਟਰ, ਭਾਰਤ) ਵਿੱਚ ਇੱਕ ਮਰਾਠੀ ਦਲਿਤ ਪਰਿਵਾਰ ਵਿੱਚ ਪੈਦਾ ਹੋਇਆ, ਇੱਕ ਮਰਾਠੀ ਲੇਖਕ ਅਤੇ ਕਵੀ ਸੀ ਜਿਸ ਨੂੰ ਦਲਿਤ ਸਾਹਿਤ ਵਿੱਚ ਉਸ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ ਜੋ ਦਲਿਤਾਂ ਜਾਂ ਅਛੂਤਾਂ ਦੁਆਰਾ ਹਿੰਦੂ ਜਾਤ ਪ੍ਰਣਾਲੀ ਅਧੀਨ ਅਨੁਭਵ ਕੀਤੇ ਗਏ ਅਤਿਆਚਾਰਾਂ ਦੀ ਦਾਸਤਾਨ ਕਹਿੰਦਾ ਹੈ।[3]
ਰਚਨਾਵਾਂ
ਸੋਧੋਬਲੂਤ
ਸੋਧੋਇੱਕ ਅਜਿਹਾ ਆਤਮਕਥਾਤਮਕ ਨਾਵਲ ਹੈ, ਜਿਸ ਵਿੱਚ ਦਿਆ ਪਵਾਰ ਅਤੇ ਦਗਡੂ ਮਾਰੁਤੀ ਪਵਾਰ ਦਾ ਆਪਸੀ ਸੰਵਾਦ ਹੈ ਅਤੇ ਇਸ ਸੰਵਾਦ ਵਿੱਚ ਚਾਲ੍ਹੀ ਸਾਲਾਂ ਦਾ ਲੇਖਾ-ਲੇਖਾ ਹੈ।[4] ਇਹ ਨਾਵਲ ਸ਼ਾਂਤੀਪੂਰਨ ਜੀਵਨ ਲਈ ਇੱਕ ਅਛੂਤ ਦੇ ਸੰਘਰਸ਼ ਦਾ ਅਨੁਭਵ ਰੂਪਮਾਨ ਕਰਦਾ ਹੈ, ਮਾਨਸਿਕ ਤੌਰ ਤੇ ਪੀੜਿਤ ਹੈ ਪਰ ਸ਼ਬਦ ਅਤੇ ਕਾਰਜ ਵਿੱਚ ਵਿਰੋਧ ਦੇ ਸਮਰੱਥ ਨਹੀਂ ਹੈ। [5] ਜਦੋਂ ਮਹਾਰਾਸ਼ਟਰ ਵਿੱਚ ਇਹ ਪ੍ਰਕਾਸ਼ਿਤ ਕੀਤਾ ਗਿਆ ਸੀ ਤਾਂ "ਜ਼ੋਰਦਾਰ ਦਲਿਤ ਵਿਰੋਧੀ ਪ੍ਰਤੀਕਰਮ" ਹੋਇਆ ਸੀ।[6]बलुत
ਬਲੂਤ ਨੇ ਸਾਹਿਤਕ ਹਲਕਿਆਂ ਵਿੱਚ ਤਰੰਗਾਂ ਪੈਦਾ ਕੀਤੀਆਂ ਅਤੇ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ, ਜਿਸ ਵਿੱਚ ਇੱਕ ਫੋਰਡ ਫਾਊਂਡੇਸ਼ਨ ਦਾ ਵੀ ਸੀ। ਇਸ ਨੂੰ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਕਿਤਾਬ ਦੀਆਂ ਸ਼ਕਤੀਆਂ ਹਨ ਸਾਧਾਰਣ, ਸਿੱਧੇ-ਸਾਦਾ ਅਤੇ ਕੇਂਦ੍ਰਿਤ ਚਿੱਤਰਣ ਅਤੇ ਉਸ ਦੇ ਆਲੇ ਦੁਆਲੇ ਦੇ ਹਾਵਾਂ ਭਾਵਾਂ ਦਾਪਾਰਦਰਸ਼ੀ ਯਥਾਰਥਵਾਦੀ ਚਿੱਤਰ। ਇਸ ਪੁਸਤਕ ਨੇ ਮਰਾਠੀ ਸਾਹਿਤ ਵਿੱਚ ਇੱਕ ਨਵੀਂ ਵਿਧਾ ਦੀ ਰਚਨਾ ਕੀਤੀ। ਬਲੂਤ ਦੇ ਬਾਅਦ ਬਹੁਤ ਸਾਰੀਆਂ ਸਵੈਜੀਵਨੀਮੂਲਕ ਕਿਤਾਬਾਂ ਲਿਖੀਆਂ ਜੋ ਕਿ ਕਰੂਰ ਹਕੀਕਤਾਂ ਬਾਰੇ ਗੱਲ ਕਰਦੀਆਂ ਸਨ। ਪਵਾਰ ਦੀ ਭਾਸ਼ਾ ਕੇਵਲ ਵਿਦਰੋਹ ਦੀ ਨਹੀਂ ਹੈ ਬਲਕਿ ਇੱਕ ਡੂੰਘੀ ਅੰਦਰੂਨੀ ਵਿਸ਼ਲੇਸ਼ਣ ਵਾਲੀ ਬੌਧਿਕ ਹੈ।
ਮਰਾਠੀ ਵਿੱਚ ਭਾਸਕਰ ਚੰਦਾਵਰਕਰ ਨੇ ਇਸ ਨਾਵਲ ਉੱਤੇ ‘ਜ਼ੁਲਮ’ ਨਾਮ ਦੀ ਫਿਲਮ ਬਣਾਈ, ਜਿਸਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਸਰਾਹਿਆ ਗਿਆ। 1978 ਵਿੱਚ ਇਸ ਨਾਵਲ ਦੇ ਪ੍ਰਕਾਸ਼ਨ ਦੇ ਬਾਅਦ ਸਵਰਣਾਂ ਵਲੋਂ ਇਸਦੀ ਖੂਬ ਆਲੋਚਨਾ ਵੀ ਕੀਤੀ ਗਈ, ਲੇਕਿਨ ਇਤਹਾਸ ਨੇ ਸਿੱਧ ਕਰ ਦਿੱਤਾ ਕਿ ਇੱਕ ਕਿਤਾਬ ਕਿਵੇਂ ਪੂਰੀ ਪਰੰਪਰਾ ਨੂੰ ਬਦਲ ਸਕਦੀ ਹੈ। ਇਸ ਨਾਵਲ ਦੇ ਬਾਅਦ ਹੀ ਮਰਾਠੀ ਵਿੱਚ ਆਤਮਕਥਾਤਮਕ ਲੇਖਣੀ ਦੀ ਸ਼ੁਰੂਆਤ ਹੋਈ ਅਤੇ ਹਿੰਦੀ ਸਾਹਿਤ ਵਿੱਚ ਕਮਲੇਸ਼ਵਰ ਨੇ ‘ਸਾਰਿਕਾ’ ਦਾ ਮਰਾਠੀ ਦਲਿਤ ਲੇਖਣੀ ਵਿਸ਼ੇਸ਼ ਅੰਕ ਕੱਢਕੇ ਹਿੰਦੀ ਖੇਤਰ ਵਿੱਚ ਦਲਿਤ ਸਾਹਿਤ ਦਾ ਰਸਤਾ ਖੋਲਿਆ। ਅਜੋਕੀ ਸਮੁੱਚੀ ਦਲਿਤ ਲੇਖਣੀ ਦੀ ਨੀਂਹ ਕਮੋਬੇਸ਼ ਦਿਆ ਪਵਾਰ ਦੇ ਇਸ ਨਾਵਲ ਉੱਤੇ ਹੀ ਟਿਕੀ ਹੈ। ਭਾਸ਼ਾ ਦੇ ਪੱਧਰ ਉੱਤੇ ਵੇਖੋ ਤਾਂ ਇਹ ਨਾਵਲ ਹੀ ਅਜੋਕੇ ਸਮਕਾਲੀ ਦਲਿਤ ਸਾਹਿਤ ਦੀ ਭਾਸ਼ਾ ਅਤੇ ਸੌਂਦਰਿਆਸ਼ਾਸਤਰ ਦਾ ਰਹਿਨੁਮਾ ਰਿਹਾ ਹੈ। ਅਮਾਨਵੀ ਸਥਿਤੀਆਂ ਵਿੱਚ ਰਹਿਣ ਵਾਲੀਆਂ ਦੀ ਬੋਲੀ ਪਹਿਲੀ ਵਾਰ ਭਾਰਤੀ ਸਾਹਿਤ ਵਿੱਚ ਦਿਆ ਪਵਾਰ ਹੀ ਸਾਹਮਣੇ ਲੈ ਕੇ ਆਇਆ।[7]
ਘਟਨਾ ਲੜੀ
ਸੋਧੋ- 1935 ਜਨਮ
- 1956 ਇੱਕ ਵੈਟਰਨਰੀ ਕਾਲਜ ਵਿੱਚ ਇੱਕ ਕਲਰਕ ਦੇ ਨਾਲ ਨਾਲ ਪ੍ਰਯੋਗਸ਼ਾਲਾ ਸਹਾਇਕ, ਮੁੰਬਈ
- 1967 'ਦਲਿਤ ਕਵਿਤਾ' 'ਅਸਮਿਤਾਦਰਸ਼' ਵਿੱਚ ਪ੍ਰਕਾਸ਼ਿਤ
- 1968 ਦਲਿਤ ਸਾਹਿਤ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ
- 1969 ਪ੍ਰਤਿਸਠਾਨ ਵਿੱਚ ਛਪਿਆ ਦਲਿਤ ਸਾਹਿਤ ਬਾਰੇ ਪਹਿਲਾ ਲੇਖ
- 1972 ਕੋਲੰਬੋ ਸ਼੍ਰੀ ਲੰਕਾ ਵਿੱਚ ਵਿਸ਼ਵ ਬੋਧੀ ਕਾਨਫਰੰਸ ਵਿੱਚ ਹਿੱਸਾ ਲਿਆ
- 1975 ਕੋਂਡਵਾੜਾ ਲਈ ਮਹਾਰਾਸ਼ਟਰ ਸਰਕਾਰ ਅਵਾਰਡ
- 1979 ਬਲੇਟ ਲਈ ਮਹਾਰਾਸ਼ਟਰ ਸਰਕਾਰ ਅਵਾਰਡ
- 1982 ਫੋਰਡ ਫਾਊਂਡੇਸ਼ਨ ਫੈਲੋਸ਼ਿਪ, ਅਮਰੀਕਾ ਦੀ ਯਾਤਰਾ
- ਫ੍ਰੈਂਕਫਰਟ ਵਿਖੇ 1984 ਦੇ ਵਿਸ਼ਵ ਕਿਤਾਬ ਮੇਲੇ ਵਿੱਚ ਗਿਆ ਅਤੇ ਦਲਿਤ ਸਾਹਿਤ ਬਾਰੇ ਇੱਕ ਪਰਚਾ ਪੜ੍ਹਿਆ
- 1988-94 ਦੀ ਪਾਠ ਪੁਸਤਕ ਕਮੇਟੀ 'ਬਾਲ ਭਾਰਤੀ' ਦਾ ਮੈਂਬਰ
- 1987-94 ਡਾ. ਬਾਬਾ ਸਾਹਿਬ ਅੰਬੇਦਕਰ ਸਰੋਤ ਸਮੱਗਰੀ ਪਬਲੀਕੇਸ਼ਨ ਕਮੇਟੀ, ਮਹਾਰਾਸ਼ਟਰ ਰਾਜ ਦਾ ਮੈਂਬਰ
- 1990 ਪਦਮਸ਼੍ਰੀ ਪ੍ਰਾਪਤ ਕੀਤਾ[8]
- ਚੇਅਰਮੈਨ ਡਰਾਮਾ ਪ੍ਰੀ-ਸਕਰੂਟਨੀ ਬੋਰਡ, ਮਹਾਰਾਸ਼ਟਰ ਰਾਜ
- 20 ਦਸੰਬਰ 1996 ਨੂੰ ਨਵੀਂ ਦਿੱਲੀ ਵਿੱਚ ਉਸਦੀ ਮੌਤ ਹੋ ਗਈ।
ਹਵਾਲੇ
ਸੋਧੋ- ↑ Granger, Edith; Kale, Tessa (2002). The Columbia Granger's index to poetry in anthologies. New York: Columbia University Press. p. 1741. ISBN 0-231-12448-1.
- ↑ Pawar, Daya (2006). Achhut (in Hindi). Rajkamal Prakashan Pvt Ltd. ISBN 81-7119-644-6.
{{cite book}}
: CS1 maint: unrecognized language (link) CS1 maint: Unrecognized language (link) - ↑ Anna Kurian (2006). Texts and Their Worlds I: Literatures of India - An Introduction. Lincoln, Neb: Foundation Books. ISBN 81-7596-300-X.
- ↑ Nelson, Emmanuel S.; Natarajan, Nalini (1996). Handbook of twentieth-century literatures of India. Westport, Conn: Greenwood Press. p. 373. ISBN 0-313-28778-3.
- ↑ S.S.R. (1987). "Baluten". In (various) (ed.). Encyclopaedia of Indian literature. Vol. vol. 1. Sahitya Akademi. p. 357. ISBN 978-81-260-1803-1.
{{cite book}}
:|volume=
has extra text (help) - ↑ Guru, Gopal (2004). "The language of dalitbahujan political discourse". In Mohanty, Manoranjan (ed.). Class, caste, gender. Thousand Oaks: Sage Publications. p. 266. ISBN 0-7619-9643-5.
- ↑ http://prempoet.blogspot.in/2009/04/blog-post_14.html
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved July 21, 2015.
{{cite web}}
: Unknown parameter|deadurl=
ignored (|url-status=
suggested) (help)