ਦਵੀ ਸਿੱਧੂ (ਜਨਮ 2 ਫਰਵਰੀ 1988) ਪੰਜਾਬ ਦੀ ਪ੍ਰਸਿੱਧ ਕਵਿਤਰੀ ਹੈ। ਉਹ ਸ਼ਬਦਾ ਦੇ ਨਾਲ ਨਾਲ ਕਵਿਤਾ ਬੋਲਦੀ ਵੀ ਬਾਕਮਾਲ ਹੈ। ਉਹ ਛੋਟੀਆਂ ਛੋਟੀਆਂ ਕਵਿਤਾਵਾਂ ਵਿਚ ਵੱਡੀਆਂ ਗੱਲਾਂ ਕਹਿੰਦੀ ਹੈ।

ਦਵੀ ਸਿੱਧੂ
ਜਨਮਦਵਿੰਦਰ ਕੌਰ ਸਿੱਧੂ
(1988-02-02) 2 ਫਰਵਰੀ 1988 (ਉਮਰ 36)
ਸ਼੍ਰੀ ਮੁਕਤਸਰ
ਕਿੱਤਾਕਵਿਤਰੀ
ਰਾਸ਼ਟਰੀਅਤਾਭਾਰਤੀ
ਕਾਲ2015 ਤੋਂ ਹੁਣ
ਸ਼ੈਲੀਕਵਿਤਾ
ਪ੍ਰਮੁੱਖ ਕੰਮਮਾਂ ਕਹਿੰਦੀ
ਜੀਵਨ ਸਾਥੀਅੰਮ੍ਰਿਤਪਾਲ ਸਿੰਘ ਸਿੱਧੂ
ਬੱਚੇ1 (ਬੇਟਾ)

ਮੁਢਲਾ ਜੀਵਨ

ਸੋਧੋ

ਦਵੀ ਸਿੱਧੂ ਦਾ ਜਨਮ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੀ ਤਹਿਸੀਲ ਨਾਭਾ ਵਿਚ ਪੈਂਦੇ ਪਿੰਡ ਛੀਂਟਾ ਵਾਲਾ ਵਿਖੇ ਪਿਤਾ ਸ੍ਰ ਸੰਤੋਖ ਸਿੰਘ ਸੰਧੂ ਜੋ ਕਿਤੇ ਵਜੋਂ ਕਿਸਾਨ ਸਨ ਤੇ ਮਾਤਾ ਕੁਲਵਿੰਦਰ ਕੌਰ ਘਰੇਲੂ ਗ੍ਰਹਿਣੀ ਦੇ ਘਰ ਹੋਇਆ। ਦਵੀ ਸਿੱਧੂ ਨੂੰ ਉਸਦੇ ਮਾਮਾ ਕਰਨੈਲ ਸਿੰਘ ਗੋਦ ਲੈ ਲਿਆ। ਉਸ ਦੀ ਪ੍ਰਵਰਿਸ਼ ਮੁੰਡਿਆਂ ਵਾਂਗੂੰ ਹੋਈ। ਦਵੀ ਸਿੱਧੂ ਦਾ ਵਿਆਹ ਅਮ੍ਰਿਤਪਾਲ ਸਿੰਘ ਸਿੱਧੂ ਨਾਲ ਹੋਇਆ ਹੈ। ਜੋ ਭਾਰਤੀ ਰੇਲਵੇ ਵਿਚ ਡਿਪਟੀ ਸੀ. ਟੀ. ਆਈ. ਦੇ ਅਹੁਦੇ ਤੇ ਬਿਰਾਜਮਾਨ ਹਨ। ਇਹਨਾਂ ਦੇ ਘਰ ਦੋ ਪੱਤਰਾਂ ਨੇ ਜਨਮ ਲਿਆ।[1]

ਸਿੱਖਿਆ

ਸੋਧੋ

ਦਵੀ ਨੇ ਪਿੰਡ ਛੀਟਾਂ ਵਾਲਾ ਦੇ ਸਕੂਲ ਐਵਰੈਸਟ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਮਰਗੜ ਮਾਲੇਰਕੋਟਲਾ ਤੋਂ ਗ੍ਰੈਜੂਏਸ਼ਨ ਕੀਤੀ। ਲਿਖਣ ਦਾ ਮਾਹੌਲ ਸੁਰੂ ਤੋਂ ਘਰ ਵਿਚ ਸੀ।

ਸਾਹਿਤਕ ਜੀਵਨ

ਸੋਧੋ

ਦਵੀ ਦੇ ਸਾਹਿਤਕ ਜੀਵਨ ਤੇ ਵਿਦਵਾਨ ਨਾਨਾ ਜੀ ਦਾ ਪ੍ਰਭਾਵ ਪਿਆ। ਨਾਨਕੇ ਘਰ ਪੁਰਾਤਨ ਪੰਜਾਬੀ ਦੀਆਂ ਕਿਤਾਬਾਂ ਤੇ ਗ੍ਰੰਥ ਪੜ੍ਹਨ ਦਾ ਮੌਕਾ ਮਿਲਿਆ। ਨੌਵੀਂ ਜਮਾਤ ਵਿਚ ਦਵੀ ਨੂੰ ਗ਼ਜ਼ਲ ਲਿਖਣ ਦਾ ਸ਼ੌਕ ਪਿਆ। ਦਵੀ ਸਿੰਧੂ ਸਕੂਲ ਦੇ ਸਭਿਆਚਾਰਕ ਪ੍ਰੋਗ੍ਰਾਮਾਂ ਵਿਚ ਹਿੱਸਾ ਲੈਣ ਲੱਗੀ। ਸਕੂਲੀ ਸਮੇਂ ਪੰਜਾਬੀ ਦੇ ਅਧਿਆਪਕ ਸ੍ਰ ਜਸਵਿੰਦਰ ਸਿੰਘ ਵਿਰਕ ਨੇ ਉਨ੍ਹਾਂ ਦੀ ਬਹੁਤ ਹਿੰਮਤ ਹੌਸਲਾ ਅਫ਼ਜਾਈ ਵਧਾਈ। ਦਵੀ ਸਿੱਧੂ ਉੱਘੇ ਸਾਹਿਤਕਾਰ ਦਰਸ਼ਨ ਬੁੱਟਰ ਅਤੇ ਕੁਲਦੀਪ ਸਿੰਘ ਬੰਗੀ ਨੂੰ ਆਪਣਾ ਸਾਹਿਤਕ ਗੁਰੂ ਮੰਨਦੀ ਹੈ।

ਕਵਿਤਾਵਾਂ

ਸੋਧੋ

ਕਹਿੰਦੀ ਹੈ ਰੋਇਆ ਨਾ ਕਰ
ਐਵੇਂ ਐਰੇ ਗੈਰੇ ਦੇ ਮੋਢੇ ਉੱਤੇ ਸਿਰ ਧਰ ਕੇ
ਮਹਿਸੂਸ ਵੀ ਕਰਿਆ ਕਰ
ਕਿ ਉਸ ਇੱਕ ਮੋਢੇ ਬਦਲੇ ਲੈ ਲੈਂਦੇ ਨੇ,
ਗਲਵੱਕੜੀ ਵਿੱਚ ਤੈਨੂੰ ਦੋ ਬੇਗਾਨੇ ਹੱਥ...।

ਬਾਪੂ ਦੀ ਉਂਗਲ ਤੇ ਵੱਜੀ ਦਾਤਰੀ
ਫੋਨ ਪਤਾ ਕਰ ਲੈਨੀ ਆਂ।
ਕਿਹੜੀ ਉਂਗਲ ਤੇ ਸੱਟ ਵੱਜੀ
ਬਾਪੂ ਅੱਗੋਂ ਸਹਿਜ ਮਤੇ ਪਤਾ ਕੀ ਕਹਿੰਦਾ?
ਜਿਹੜੀ ਉਂਗਲ ਨੂੰ ਫੜ੍ਹ ਕੇ ਤੂੰ,
ਤੁਰਨਾ ਸਿਖਿਆ ਸੀ ਪੁੱਤ।
ਤੇ ਅੱਗੋਂ ਮੈਨੂੰ ਕੋਈ ਗੱਲ ਨਹੀਂ ਆਈ।

ਸਨਮਾਨ

ਸੋਧੋ

ਜਗਮੇਲ ਸਿੰਘ ਜਠੌਲ ਦੇ ਉੱਦਮ ਕਰਕੇ ਦਵੀ ਨੂੰ 16 ਮਾਰਚ 2018 ਨੂੰ ਸਰਦਾਰ ਕੇਹਰ ਸਿੰਘ ਫਾਊਂਡੇਸ਼ਨ (ਯੂਐਸਏ) ਵੱਲੋਂ ਸਨਮਾਨ ਕੀਤਾ ਗਿਆ

ਸਾਹਿਤਕ ਰਚਨਾਵਾਂ

ਸੋਧੋ

ਹਵਾਲੇ

ਸੋਧੋ
  1. ਮੰਗਤ ਗਰਗ ਫ਼ਿਲਮ ਜਰਨਲਿਸਟ