ਦਾਖਾ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਦਾਖਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਲੁਧਿਆਣਾ-1 ਦਾ ਇੱਕ ਪਿੰਡ ਹੈ।[1] ਪੰਜਾਬੀ ਦਾ ਉੱਘਾ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਇਸੇ ਪਿੰਡ ਦਾ ਬਸ਼ਿੰਦਾ ਸੀ। ਸੰਨ 2001 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ 14607 ਹੈ। ਪਿੰਡ ਦਾ ਨਾਮ ਵੀ ਭਾਈ ਹਮੀਰ ਦੀ ਸੁਪਤਨੀ ਦਾਖਾਂ ਦੇ ਨਾਂ ’ਤੇ ਰੱਖਿਆ ਗਿਆ। ਜੋ ਬਾਅਦ ਵਿੱਚ ਪ੍ਰਚੱਲਤ ਹੋ ਗਿਆ। ਦਾਖਾ ਪਿੰਡ ਦੀਆਂ ਪੱਤੀਆਂ ਵਡੇਰਿਆਂ ਦੇ ਨਾਮ ’ਤੇ ਹਨ: ਰੰਗਾ, ਬਾਲਾ (ਜਲਾਲ ਪੱਤੀ ਵੀ ਦੋਹਾਂ ਨੂੰ ਕਹਿੰਦੇ ਹਨ), ਬੂੜਾ, ਸੁਨੀਤਾ (ਸਾਈਂ ਦਿੱਤਾ), ਹੰਮੂ।

ਦਾਖਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਲੁਧਿਆਣਾ-1
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਲੁਧਿਆਣਾ

ਪਿੰਡ ਦਾ ਭਗੂਲ

ਸੋਧੋ

ਪਿੰਡ ਦੇ ਉੱਤਰ ਵੱਲ ਸਿੰਜਾਈ ਲਈ ਸੂਆ ਵਗਦਾ ਹੈ। ਚਾਰ ਕਿਲੋਮੀਟਰ ’ਤੇ ਸਿੱਧਵਾਂ ਬੇਟ-ਫ਼ਿਰੋਜ਼ਪੁਰ ਨਹਿਰ ਵਗਦੀ ਹੈ। ਪਿੰਡ ਦੇ ਪੱਛਮ ਵੱਲ ਅੱਡਾ ਦਾਖਾ ਤੋਂ ਹੰਬੜਾਂ ਵਾਲੀ ਚੌੜੀ ਸੜਕ ਲੁਧਿਆਣਾ-ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ਨੂੰ ਜਾ ਮਿਲਦੀ ਹੈ। ਇਸ ਦੇ ਦੱਖਣੀ ਪਾਸੇ ਵੱਲ ਰੇਲਵੇ ਲਾਈਨ ਹੈ। ਪਿੰਡ ਪ੍ਰਦੂਸ਼ਣ ਮੁਕਤ ਅਤੇ ਸ਼ਹਿਰੀ ਵਸੋਂ ਨਾਲ ਜੁੜਨ ਕਰਕੇ ਵੱਡੇ ਪ੍ਰਾਜੈਕਟ ਚੱਲ ਰਹੇ ਹਨ। ਪਿੰਡ ’ਚ ਕਮਿਊਨਿਟੀ ਸੈਂਟਰ ਸਥਾਪਤ ਹੋਇਆ ਹੈ। ਗੁਰਮਤਿ ਭਵਨ ਟਰੱਸਟ ਵੱਲੋਂ ਗੁਰਮਤਿ ਗਿਆਨ ਦੀਆਂ ਕਲਾਸਾਂ ਤੇ ਧਾਰਮਿਕ ਸੰਗੀਤਕ ਸਿਖਲਾਈ ਤੋਂ ਇਲਾਵਾ ਚੈਰੀਟੇਬਲ ਹਸਪਤਾਲ ਵੀ ਖੋਲ੍ਹਿਆ ਗਿਆ ਹੈ। ਅੰਬੇਦਕਰ ਭਵਨ ਨਵੀਂ ਸਮਾਜਿਕ ਸੰਸਥਾ ਹੈ ਜਿੱਥੇ ਗਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਸ਼ਾਦੀਆਂ ਤੇ ਸਮਾਜਿਕ ਮਸਲਿਆਂ ਨਾਲ ਵਾਬਸਤਾ ਮੀਟਿੰਗਾਂ ਤੇ ਕਾਨਫ਼ਰੰਸਾਂ ਕੀਤੀਆਂ ਜਾਂਦੀਆਂ ਹਨ। ਪਿੰਡ ’ਚ ਚੰਗੀਆਂ ਸਿਹਤ ਸਹੂਲਤਾਂ ਲਈ ਦੋ ਡਿਸਪੈਂਸਰੀਆਂ ਵੀ ਹਨ। ਇਲਾਕੇ ਦੇ ਅੱਡਾ ਦਾਖਾ ’ਚ ਪੈਂਦੀ ਦਾਣਾ ਮੰਡੀ ਆਲੇ-ਦੁਆਲੇ ਦੇ ਕਿਸਾਨਾਂ ਲਈ ਵੀ ਮੰਡੀ ਸਹੂਲਤਾਂ ਦੀ ਪੂਰਤੀ ਕਰ ਰਹੀ ਹੈ। ਪਿੰਡ ਵਿੱਚ ਡਾਕ ਤਾਰ ਦੀਆਂ ਸਹੂਲਤਾਂ ਲਈ ਪੁਰਾਣਾ ਡਾਕਖਾਨਾ ਵੀ ਹੈ ਜੋ ਸਾਰੇ ਪਿੰਡ ਨੂੰ ਡਾਕ ਸਹੂਲਤਾਂ ਸੁਚੱਜੇ ਰੂਪ ’ਚ ਮੁਹੱਈਆ ਕਰ ਰਿਹਾ ਹੈ।[2]

ਹਵਾਲੇ

ਸੋਧੋ
  1. http://pbplanning.gov.in/districts/Ludhiana-1.pdf
  2. "ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦਾ ਪਿੰਡ ਦਾਖਾ". ਪੰਜਾਬੀ ਟ੍ਰਿਬਿਊਨ. 14 ਜਨਵਰੀ 2015. Retrieved 2 ਮਾਰਚ 2016.