ਮੁੱਖ ਮੀਨੂ ਖੋਲ੍ਹੋ

ਗਿਆਨ ਕਿਸੇ ਚੀਜ਼ ਜਾਂ ਕਿਸੇ ਸ਼ਖ਼ਸ ਬਾਬਤ ਵਾਕਫ਼ੀਅਤ, ਸਚੇਤਤਾ ਜਾਂ ਸਮਝ ਹੁੰਦੀ ਹੈ, ਜਿਵੇਂ ਕਿ ਉਹਦੇ ਬਾਰੇ ਤੱਥ, ਜਾਣਕਾਰੀ, ਵੇਰਵਾ ਜਾਂ ਮੁਹਾਰਤ ਆਦਿ। ਇਹ ਸਭ ਕੁਝ ਤਜਰਬੇ ਜਾਂ ਸਿੱਖਿਆ ਤੋਂ ਪ੍ਰਾਪਤ ਹੋਏ ਇਲਮ, ਖੋਜ ਜਾਂ ਸੋਝੀ ਰਾਹੀਂ ਹਾਸਲ ਕੀਤਾ ਜਾਂਦਾ ਹੈ। ਗਿਆਨ ਕਿਸੇ ਵਿਸ਼ੇ ਦੀ ਇਲਮੀ (ਸਿਧਾਂਤਕ) ਜਾਂ ਅਮਲੀ (ਵਿਹਾਰਕ) ਸਮਝ ਨੂੰ ਆਖਿਆ ਜਾ ਸਕਦਾ ਹੈ। ਇਹ ਸਪੱਸ਼ਟ ਜਾਂ ਸੰਕੇਤਕ, ਪ੍ਰਤੱਖ ਜਾਂ ਪਰੋਖ, ਰਸਮੀ ਜਾਂ ਬੇਕਾਇਦਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ।[1] ਗਿਆਨ ਦਾ ਮਤਲਬ ਕੋਈ ਖਾਸ ਗੁਣ ਜਾਂ ਆਦਤ ਹੋ ਸਕਦਾ ਹੈ ਜਿਸਨੂੰ ਅਮਲੀ ਰੂਪ ਵਿੱਚ ਲਾਗੂ ਕਰਕੇ ਕਿਸੇ ਦੂਜੇ ਸੰਕਲਪ ਨੂੰ ਸੁਧਾਰਿਆ ਜਾਂ ਬਦਲਿਆ ਜਾ ਸਕਦਾ ਹੈ। ਜਿਵੇਂ ਕੋਈ ਨਵੀਂ ਭਾਸ਼ਾ ਜਾ ਸੰਗੀਤ ਨਾਲ ਸਾਂਝ ਪਾਉਣ ਤੋਂ ਬਾਅਦ ਸਾਡੇ ਇਸਤੋਂ ਪਹਿਲਾਂ ਵਾਲੇ ਅਹਿਸਾਸ ਵਿੱਚ ਕੁੱਝ ਫ਼ਰਕ ਆ ਜਾਂਦਾ ਹੈ। ਗਿਆਨ ਨੂੰ ਕੁੱਝ ਸੰਕਲਪਾਂ ਵਿੱਚ ਪ੍ਰਗਟ ਕਰਨਾ ਸੰਭਵ ਨਹੀਂ ਹੈ। ਦਰ ਅਸਲ ਸਾਰੇ ਮਨੁੱਖੀ ਤਜ਼ਰਬੇ ਨੂੰ ਹੀ ਗਿਆਨ ਦੇ ਘੇਰੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ

ਹਵਾਲੇਸੋਧੋ