ਦਾਰੁਲ ਉਲੂਮ ਦਿਉਬੰਦ

ਦਾਰੁਲ ਉਲੂਮ ਦਿਉਬੰਦ (ਹਿੰਦੀ: दारुल उलूम देवबन्द, ਉਰਦੂ: دارالعلوم دیوبند‎) ਭਾਰਤ ਵਿੱਚ ਇੱਕ ਇਸਲਾਮੀ ਸਕੂਲ ਹੈ ਜਿਥੋਂ ਦਿਉਬੰਦੀ ਇਸਲਾਮੀ ਲਹਿਰ ਸ਼ੁਰੂ ਹੋਈ ਸੀ। ਇਹ ਉੱਤਰ ਪ੍ਰਦੇਸ਼, ਭਾਰਤ ਦੇ ਜਿਲਾ ਸਹਾਰਨਪੁਰ ਦੇ ਸ਼ਹਿਰ ਦਿਉਬੰਦ ਵਿੱਚ ਸਥਿਤ ਹੈ। ਦੇਵਬੰਦ ਮਦਰਸਾ ਦੀ ਬੁਨਿਆਦ ਯੂ ਪੀ ਦੇ ਜ਼ਿਲਾ ਸਹਾਰਨਪੁਰ ਦੇ ਇੱਕ ਕਸਬੇ ਨਾਨੋਤਵਾ ਦੇ ਹਜ਼ਰਤ ਮੌਲਾਨਾ ਕਾਸਿਮ ਨਾਨੋਤਵੀ ਨੇ 30 ਮਈ 1866 ਨੂੰ ਦੇਵਬੰਦ ਦੀ ਇੱਕ ਛੋਟੀ ਜਿਹੀ ਮਸਜਦ (ਮਸਜਦ ਛੱਤਾ) ਵਿੱਚ ਰੱਖੀ ਸੀ। ਉਨ੍ਹਾਂ ਦੇ ਨਾਲ ਦੋ ਹੋਰ ਮੌਲਾਨਾ ਰਸ਼ੀਦ ਅਹਿਮਦ ਗੰਗੋਹੀ ਅਤੇ ਹਾਜੀ ਸਯਦ ਆਬਿਦ ਹੁਸੈਨੀ ਸਨ। ਇਸ ਕੰਮ ਵਿੱਚ ਉਨ੍ਹਾਂ ਨੂੰ ਮੌਲਵੀ ਜ਼ੁਲਫਕਾਰ ਅਲੀ ਅਤੇ ਮੌਲਵੀ ਫਜਲ ਅਲ ਰਹਮਾਨ ਦਾ ਅਮਲੀ ਸਹਿਯੋਗ ਸੀ।

ਦਾਰੁਲ ਉਲੂਮ ਦਿਉਬੰਦ
دارالعلوم دیوبند
दारुल उलूम देवबंद
ਤਸਵੀਰ:Jameah Darul Uloom Deoband.jpg
ਕਿਸਮਇਸਲਾਮੀ ਯੂਨੀਵਰਸਿਟੀ
ਸਥਾਪਨਾ31 ਮਈ 1866
ਚਾਂਸਲਰਮਜਲਿਸ-ਏ-ਸ਼ੂਰਾ
ਵਾਈਸ-ਚਾਂਸਲਰਮੁਫ਼ਤੀ ਅਬੁਲ ਕਾਸਿਮ ਨੋਮਾਨੀ
ਟਿਕਾਣਾ, ,
ਵੈੱਬਸਾਈਟdarululoom-deoband.com