ਦਿਆਲਪੁਰਾ ਸੋਢੀਆਂ ਤਹਿਸੀਲ ਡੇਰਾਬਸੀ ਦੀ ਨਗਰ ਕੌਂਸਲ ਜ਼ੀਰਕਪੁਰ ਵਿੱਚ ਹੈ। ਪਟਿਆਲਾ ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਵੱਲੋਂ ਦਾਨ ਵਜੋਂ ਦਿੱਤੇ ਦੀਨ-ਦਿਆਲ ਬਾਣੀਏ ਦੇ ਬੇਚਿਰਾਗ ਮੌਜੇ ਵਿੱਚ ਕੀਰਤਪੁਰ ਸਾਹਿਬ ਦੇ ਸੋਢੀ ਪਰਿਵਾਰ ਦੇ ਮੁਖੀ ਸੋਢੀ ਬਾਬਾ ਦਿਆਲ ਸਿੰਘ ਨੇ ਸੰਮਤ 1858 ਵਿੱਚ ਦਿਆਲਪੁਰਾ ਸੋਢੀਆਂ[1] ਵਿਖੇ ਵਸੇਬਾ ਕੀਤਾ।

ਦਿਆਲਪੁਰਾ ਸੋਢੀਆਂ
ਦੇਸ਼ਭਾਰਤ
ਪ੍ਰਾਂਤਪੰਜਾਬ, ਭਾਰਤ
ਜ਼ਿਲ੍ਹਾਪਟਿਆਲਾ
ਭਾਸ਼ਾ
 • ਦਫਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
140601
ਨੇੜੇ ਦਾ ਸ਼ਹਿਰਜ਼ਿਰਕਪੁਰ, ਰਾਜਪੁਰਾ, ਚੰਡੀਗੜ੍ਹ ਅਜੀਤਗੜ੍ਹ

ਪੁਰਾਤਨ ਨਿਸ਼ਾਨੀਆਂ ਸੋਧੋ

ਇਸ ਪਿੰਡ ਵਿੱਚ ਵਿਰਾਸਤ ਵਜੋਂ ਜਿਹੜੀਆਂ ਪੁਰਾਤਨ ਨਿਸ਼ਾਨੀਆਂ ਮੌਜੂਦ ਹਨ, ਉਹ ਆਪਣੇ ਸਮੇਂ ਦੇ ਸੂਝਵਾਨ ਬਜ਼ੁਰਗਾਂ ਦੀ ਮਾਨਵਤਾ ਪੱਖੀ ਸੋਚ ਤੇ ਸੱਭਿਆਚਾਰਕ ਲੋਚ ਦੀ ਤਰਜਮਾਨੀ ਕਰ ਰਹੀਆਂ ਹਨ। ਪਿੰਡ ਦੇ ਫੌਜੀ ਲਛਮਨ ਸਿੰਘ ਸੋਢੀ ਨੇ ਆਪਣੀ ਜ਼ਮੀਨ ਪੰਜਾਬ ਆਯੂਰਵੈਦਿਕ ਮਹਿਕਮੇ ਨੂੰ ਦਾਨ ਦਿਤੀ ਜਿਸ 'ਚ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ 1920 ਤੋਂ ਨਿਰੰਤਰ ਆਲੇ-ਦੁਆਲੇ ਦੇ ਪਿੰਡਾਂ ਦੇ ਲੋੜਵੰਦ ਮਰੀਜ਼ਾਂ ਲਈ ਮੁਫਤ ਦੇਸੀ-ਦਵਾਈਆਂ ਦੀ ਸੇਵਾ ਨਿਭਾਅ ਰਹੀ ਹੈ। ਪਿੰਡ ਦੇ ਵਿਚਕਾਰ ਪਿਛਲੀ ਇੱਕ ਸਦੀ ਤੋਂ ਬਣਿਆ ਚੌਂਤਰੇ ਦੇ ਨਾਲ ਵਿਕਸਿਤ ਹੋਇਆ 50-55 ਫੁੱਟ ਉੱਚਾ ਇਮਲੀ ਦਾ ਦਰੱਖਤ ਹੈ। ਇੱਥੇ ਜ਼ੈਲਦਾਰੀ ਰਾਜ ਵੇਲੇ ਪਿੰਡ ਦੇ ਮਸਲਿਆਂ, ਮਾਮਲਿਆਂ ਨੂੰ ਸੁਲਝਾਉਣ ਲਈ ਜ਼ਿੰਮੇਵਾਰ ਮੋਹਤਬਰਾਂ, ਸਿਆਣਿਆਂ ਦੀਆਂ ਬੈਠਕਾਂ ਹੁੰਦੀਆਂ ਰਹੀਆਂ ਹਨ। ਇਹ ਚੌਂਤਰਾ ਤੇ ਦਰੱਖਤ ਭਾਵੇਂ ਕੱਟ-ਵੱਢ ਕੇ ਛੋਟਾ ਕਰ ਦਿੱਤਾ ਹੈ, ਫਿਰ ਵੀ ਇਨ੍ਹਾਂ ਆਪਣੀ ਅਸਲੀ ਹੋਂਦ ਤੇ ਵਿਰਾਸਤੀ ਦਿੱਖ ਨੂੰ ਕਾਇਮ ਰੱਖਿਆ ਹੈ। ਪਿੰਡ ਦੀ ਜੰਝਘਰ ਜਿਸ ਦੀ ਵਰਤੋਂ ਵਿਆਹ-ਸ਼ਾਦੀ ਮੌਕੇ ਬਰਾਤ ਦਾ ਉਤਾਰਾ ਕਰਨ ਲਈ ਇਮਲੀ ਕੋਲ ਇੱਕ ਸਾਂਝੀ, ਕੱਚੀ ਇੱਟਾਂ ਤੇ ਅਕਾਰ ਵਿੱਚ ਛੋਟੀ ਧਰਮਸ਼ਾਲਾ ਬਣਾਈ ਗਈ। 1908 ਵਿੱਚ ਧਾਰਮਿਕ ਸੇਵਾ ਭਾਵ ਵਾਲੀ ਮਾਈ ਪ੍ਰਮੇਸ਼ਵਰੀ ਦੇਵੀ ਨੇ ਪੱਕੀ ਧਰਮਸ਼ਾਲਾ ਬਣਵਾਈ ਜਿਸ ਦੇ ਉੱਤਰ ਵੱਲ ਅੱਠ ਫੁੱਟ ਚੌੜੇ ਵਰਾਂਡੇ ਸਮੇਤ ਤਿੰਨ ਵੱਡੇ ਕਮਰੇ ਸਨ। ਧਰਮਸ਼ਾਲਾ ਦੇ ਵੱਡੇ ਮੁੱਖ ਗੇਟ ’ਤੇ ਦਸ ਗੁਰੂਆਂ ਦੀਆਂ ਚਿੱਤਰੀਆਂ ਰੰਗੀਨ ਤਸਵੀਰਾਂ ਤੇ ਹੇਠਾਂ ਨਾਲ ਹੀ 1908 ਤੇ ਉਰਦੂ-ਪੰਜਾਬੀ ਵਿੱਚ ਪ੍ਰਮੇਸ਼ਵਰੀ ਦੇਵੀ ਬੇਵਾ ਲਾਭ ਸਿੰਘ ਉਕਰਿਆ ਅੱਜ ਵੀ ਵੇਖਿਆ ਜਾ ਸਕਦਾ ਹੈ। ਇਹ ਗੇਟ ਇਮਾਰਤੀ ਚਿੱਤਰਕਾਰੀ ਤੇ ਸ਼ਿਲਪਕਾਰੀ ਦਾ ਪ੍ਰਤੱਖ ਨਮੂਨਾ ਹੈ।

ਹਵਾਲੇ ਸੋਧੋ