ਦਿਲਰਾਜ ਸਿੰਘ ਭੂੰਦੜ

ਪੰਜਾਬ, ਭਾਰਤ ਦਾ ਸਿਆਸਤਦਾਨ

ਦਿਲਰਾਜ ਸਿੰਘ ਭੂੰਦੜ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸਰਦਾਰ ਬਲਵਿੰਦਰ ਸਿੰਘ ਭੂੰਦੜ ਦਾ ਪੁੱਤਰ ਹੈ, ਜੋ ਲੰਮਾ ਸਮਾਂ ਪੰਜਾਬ ਰਾਜ ਤੋਂ ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦਾ ਮੈਂਬਰ ਰਿਹਾ ਹੈ।[1] ਦਿਲਰਾਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਮੈਂਬਰ ਅਤੇ 2012 - 2022 ਤੱਕ ਪੰਜਾਬ ਵਿਧਾਨ ਸਭਾ ਮੈਂਬਰ ਅਤੇ ਪੰਜਾਬ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਾਬਕਾ ਮੀਤ ਪ੍ਰਧਾਨ ਹੈ। ਉਹ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਹੈ।

ਦਿਲਰਾਜ ਸਿੰਘ ਭੂੰਦੜ
ਵਿਧਾਨ ਸਭਾ ਮੈਂਬਰ, ਪੰਜਾਬ
ਦਫ਼ਤਰ ਵਿੱਚ
2017 - 2022
ਹਲਕਾਸਰਦੂਲਗੜ੍ਹ, ਮਾਨਸਾ ਜ਼ਿਲ੍ਹਾ, ਪੰਜਾਬ, ਭਾਰਤ
ਉਪ ਪ੍ਰਧਾਨ, ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ
ਦਫ਼ਤਰ ਵਿੱਚ
2012 - 2017
ਨਿੱਜੀ ਜਾਣਕਾਰੀ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਵੀਰਪਾਲ ਕੌਰ
ਮਾਪੇ
ਰਿਸ਼ਤੇਦਾਰਬਲਰਾਜ ਸਿੰਘ ਭੂੰਦੜ (ਭਰਾ)

ਅਰੰਭਕ ਜੀਵਨ

ਸੋਧੋ

ਦਿਲਰਾਜ ਦਾ ਜਨਮ 11 ਜਨਵਰੀ 1969 ਨੂੰ ਬਠਿੰਡਾ, ਪੰਜਾਬ ਵਿੱਚ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੀਮਤੀ ਬਲਵੰਤ ਕੌਰ ਦੇ ਘਰ ਹੋਇਆ ਸੀ। ਉਸਨੇ ਚੰਡੀਗੜ੍ਹ ਵਿੱਚ ਸਕੂਲ ਦੀ ਪੜ੍ਹਾਈ ਕੀਤੀ। ਦਿਲਰਾਜ ਨੂੰ ਬਚਪਨ ਤੋਂ ਹੀ ਇੰਜਨੀਅਰਿੰਗ ਅਤੇ ਸਾਇੰਸ ਵਿੱਚ ਗਹਿਰੀ ਰੁਚੀ ਸੀ। ਉਹ ਇੱਕ ਸ਼ੌਕੀਆ ਅਥਲੀਟ ਵੀ ਹੈ ਅਤੇ ਉਸਨੇ 5 ਰਾਸ਼ਟਰੀ ਵਾਲੀਬਾਲ ਖੇਡਾਂ ਵਿੱਚ ਹਿੱਸਾ ਲਿਆ ਅਤੇ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈਣ ਵਾਲ਼ਾ ਸਭ ਤੋਂ ਘੱਟ ਉਮਰ ਦਾ ਕੈਪਟਨ ਸੀ।

ਜੀਵਨੀ

ਸੋਧੋ

ਦਿਲਰਾਜ ਦਾ ਵਿਆਹ 1994 ਵਿੱਚ ਵੀਰਪਾਲ ਕੌਰ ਨਾਲ ਹੋਇਆ ਸੀ। ਦਿਲਰਾਜ ਦਾ ਮ੍ਰਿਤਕ ਭਰਾ ਬਲਰਾਜ ਸਿੰਘ ਭੂੰਦੜ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਅਹਿਮ ਸਿਆਸੀ ਹਸਤੀ ਸੀ।

ਹਵਾਲੇ

ਸੋਧੋ