ਦਿੱਵਿਆ ਦੱਤਾ

ਭਾਰਤੀ ਅਦਾਕਾਰਾ

ਦਿੱਵਿਆ ਦੱਤਾ ਇੱਕ ਸਾਬਕਾ ਮਾਡਲ ਅਤੇ ਭਾਰਤੀ ਫ਼ਿਲਮੀ ਅਦਾਕਾਰਾ ਹਨ। ਇਹ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੇ ਹਨ। ਇਹ ਹੁਣ ਤੱਕ ਸੱਠ ਤੋਂ ਜ਼ਿਆਦਾ ਫ਼ੀਚਰ ਫ਼ਿਲਮਾਂ ਕਰ ਚੁੱਕੇ ਹਨ ਜਿੰਨ੍ਹਾਂ ਵਿੱਚ ਦੋ ਕੌਮਾਂਤਰੀ ਵੀ ਸ਼ਾਮਲ ਹਨ। ਵੀਰ ਜ਼ਾਰਾ ਅਤੇ ਦਿੱਲੀ 6 ਵਰਗੀਆਂ ਫ਼ਿਲਮਾਂ ਲਈ ਇਨਾਮ ਵੀ ਹਾਸਲ ਕਰ ਚੁੱਕੇ ਹਨ।

ਦਿੱਵਿਆ ਦੱਤਾ
Divya.Dutta.jpg
2014 ਵਿੱਚ ਦਿੱਵਿਆ ਦੱਤਾ
ਜਨਮ (1977-09-25) 25 ਸਤੰਬਰ 1977 (ਉਮਰ 43)
ਲੁਧਿਆਣਾ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ

ਨਿੱਜੀ ਜ਼ਿੰਦਗੀਸੋਧੋ

ਦਿੱਵਿਆ ਦੱਤਾ ਨੇ ਆਪਣੀ ਸਕੂਲੀ ਪੜ੍ਹਾਈ ਸੇਕਰਡ ਹਾਰਟ ਕੌਨਵੈਂਟ ਸਕੂਲ, ਲੁਧਿਆਣਾ ਤੋਂ ਕੀਤੀ। ਮਈ 2005 ਵਿੱਚ ਇਹਨਾਂ ਦੀ ਮੰਗਣੀ ਲੈਫ਼ਟੀਨੈਂਟ ਕਮਾਂਡਰ ਕੁਲਦੀਪ ਸ਼ੇਰਗਿੱਲ ਨਾਲ ਹੋਈ ਪਰ ਵਿਆਹ ਨਹੀਂ ਹੋਇਆ। ਦਿਵਿਆ ਨੇ ਆਪਣੇ ਅਤੇ ਆਪਣੀ ਮਾਂ ਦੇ ਰਿਸ਼ਤੇ ਉੱਤੇ ਇੱਕ ਕਿਤਾਬ ਮੈਂ ਅਤੇ ਮਾਂ ਵੀ ਲਿਖੀ ਹੈ।