ਦੀਪਕ ਚੈਟਰਜੀ ਇੱਕ ਕਾਲਪਨਿਕ ਜਾਸੂਸ ਪਾਤਰ ਹੈ। ਜੋ ਬੰਗਾਲੀ ਲੇਖਕ ਸਮਰੇਂਦਰਨਾਥ ਪਾਂਡੇ ਦੁਆਰਾ ਉਸਦੇ ਕਲਮੀ ਨਾਮ ਸਵਪਨ ਕੁਮਾਰ ਦੇ ਅਧੀਨ ਬਣਾਇਆ ਗਿਆ ਹੈ।[1] ਉਸਦੀਆਂ ਕਹਾਣੀਆਂ ਦੀ ਲੜੀ ਕੋਲਕਾਤਾ ਦੀ ਸੰਸਕ੍ਰਿਤੀ [2] ਵਿੱਚ ਚੰਗੀ ਤਰ੍ਹਾਂ ਜਾਣੀ ਜਾਂਦੀ ਸੀ ਅਤੇ ਬੰਗਾਲੀ ਸਾਹਿਤ ਦੇ ਪਾਠਕਾਂ ਲਈ ਸਭ ਤੋਂ ਪ੍ਰਸਿੱਧ ਪਲਪ ਮੈਗਜ਼ੀਨ ਵਿੱਚ ਸੀ।[3][4]

ਪਾਤਰ ਚਿਤਰਨ

ਸੋਧੋ

ਦੀਪਕ ਚੈਟਰਜੀ ਦੀ ਪਹਿਲੀ ਕਹਾਣੀ ਅਦ੍ਰਿਸ਼ਯ ਸੰਕੇਤ 1953 ਵਿੱਚ ਪ੍ਰਕਾਸ਼ਿਤ ਹੋਈ ਸੀ। ਦੀਪਕ ਕੋਲਕਾਤਾ, ਬ੍ਰਿਟਿਸ਼ ਭਾਰਤ ਦਾ ਇੱਕ ਨਿੱਜੀ ਜਾਂਚਕਰਤਾ ਹੈ। ਪੁਲਿਸ ਅਕਸਰ ਉਸ ਤੋਂ ਮਦਦ ਮੰਗਦੀ ਹੈ। ਸਾਹਸੀ ਦੀਪਕ ਕੇਸ ਸੁਲਝਾਉਣ ਲਈ ਵਿਦੇਸ਼ ਵੀ ਜਾਂਦਾ ਹੈ। ਉਹ ਦੋਵੇਂ ਹੱਥਾਂ ਨਾਲ ਰਿਵਾਲਵਰ ਦੀ ਵਰਤੋਂ ਕਰ ਸਕਦਾ ਹੈ ਅਤੇ ਜੰਗੀ ਕਲਾ ਵਿੱਚ ਮਾਹਰ ਹੈ। ਦੀਪਕ ਕੋਲ ਡੂੰਘਾ ਵਿਗਿਆਨਕ ਗਿਆਨ ਹੈ ਅਤੇ ਉਸਨੇ ਵਿਗਿਆਨਕ ਪ੍ਰਯੋਗ ਕਰਨ ਲਈ ਆਪਣੇ ਘਰ ਵਿੱਚ ਇੱਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਹੈ। ਉਸਦਾ ਸਹਾਇਕ, ਰਤਨਲਾਲ, ਆਮ ਤੌਰ 'ਤੇ ਉਸਦੇ ਨਾਲ ਹੁੰਦਾ ਹੈ।[5] ਜ਼ਿਆਦਾਤਰ ਕਹਾਣੀਆਂ ਬਸਤੀਵਾਦੀ ਬੰਗਾਲ ਵਿੱਚ ਸੈੱਟ ਕੀਤੀਆਂ ਗਈਆਂ ਹਨ।[6][7] ਤਿੰਨ ਦਹਾਕਿਆਂ ਦੌਰਾਨ ਦੀਪਕ ਚੈਟਰਜੀ ਦੀਆਂ ਕਹਾਣੀਆਂ ਕੁੱਲ 20 ਵਾਰ ਲੜੀਵਾਰ ਪ੍ਰਕਾਸ਼ਿਤ ਹੋਏ।[8]

ਚੁਣੀ ਗਈ ਲੜੀ

ਸੋਧੋ
  • ਰਹਸ੍ਯ ਕੁਹੇਲਿਕਾ ਲੜੀ
  • ਕ੍ਰਾਈਮ ਵਰਲਡ ਸੀਰੀਜ਼
  • ਡਰੈਗਨ ਲੜੀ
  • ਬਾਜਪਾਖੀ ਲੜੀ
  • ਬਿਸਵਚਕ੍ਰ ਲੜੀ
  • ਕਲਰੁਦਰ ਲੜੀ
  • ਕਾਲਨਾਗਿਨੀ ਲੜੀ
  • ਕਾਲੋ ਨੇਕੜੇ ਲੜੀ

ਹਵਾਲੇ

ਸੋਧੋ
  1. "Kolkata Book Fair concludes, graphic books the new rage". indiatoday.in. Retrieved 25 May 2019.
  2. "YELLOW BOOKS". Retrieved 27 May 2019.
  3. "Tall tales from Bengal". Retrieved 25 May 2019.
  4. "God is a Bullet". The Indian Express. Retrieved 26 May 2019.
  5. "দীপক রতন এবং স্বপনকুমার" (in Bengali). Retrieved 25 May 2019.
  6. Pinaki Roy (2008). The Manichean Investigators: A Postcolonial and Cultural Rereading. ISBN 9788176258494. Retrieved 25 May 2019.
  7. "Pocket books of cheap thrills". Retrieved 29 May 2019.
  8. "জ্যোতিষী স্বপনকুমার (শ্রীভৃগু) এমবিবিএস" (in Bengali). Archived from the original on 25 ਮਈ 2019. Retrieved 25 May 2019.