ਦੀਪੰਕਰ ਭੱਟਾਚਾਰੀਆ

ਦੀਪੰਕਰ ਭੱਟਾਚਾਰੀਆ ਇੱਕ ਭਾਰਤੀ ਰਾਜਨੇਤਾ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਲਿਬਰੇਸ਼ਨ ਦਾ ਜਨਰਲ ਸੱਕਤਰ ਹੈ। ਭੱਟਾਚਾਰੀਆ ਨੇ 1998 ਵਿੱਚ ਵਿਨੋਦ ਮਿਸ਼ਰਾ ਤੋਂ ਬਾਦ ਪਾਰਟੀ ਦਾ ਨੇਤਾ ਬਣਿਆ।

ਮੁੱਢਲਾ ਜੀਵਨ

ਸੋਧੋ

ਇਕ ਰੇਲਵੇ ਕਰਮਚਾਰੀ ਦਾ ਪੁੱਤਰ ਦੀਪੰਕਰ ਭੱਟਾਚਾਰੀਆ ਦਾ ਜਨਮ ਦਸੰਬਰ 1960 ਵਿੱਚ ਅਸਾਮ ਦੇ ਗੁਹਾਟੀ ਵਿੱਚ ਹੋਇਆ ਸੀ। ਉਸਨੇ ਕੋਲਕਾਤਾ ਨੇੜੇ ਰਾਮਕ੍ਰਿਸ਼ਨ ਮਿਸ਼ਨ ਵਿਦਿਆਲਿਆ, ਨਰੇਂਦਰਪੁਰ ਵਿੱਚ ਪੜ੍ਹਾਈ ਕੀਤੀ ਅਤੇ 1979 ਵਿੱਚ ਉੱਚ ਸੈਕੰਡਰੀ ਪ੍ਰੀਖਿਆ ਵਿੱਚ ਪਹਿਲੇ ਸਥਾਨ ਤੇ ਰਿਹਾ। ਫਿਰ ਉਹ ਕੋਲਕਾਤਾ ਦੇ ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਵਿਖੇ ਬੀ.ਸਟੈਟ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ।

ਰਾਜਨੀਤੀ

ਸੋਧੋ

ਭੱਟਾਚਾਰੀਆ ਸੀਪੀਆਈ (ਐਮਐਲ) ਦੀ ਰਾਜਨੀਤੀ ਵਿੱਚ ਸਰਗਰਮ ਹੋ ਗਏ। ਕੁਝ ਸਾਲਾਂ ਦੇ ਅੰਦਰ ਉਹ ਇੱਕ ਪੇਸ਼ੇਵਰ ਇਨਕਲਾਬੀ ਬਣ ਗਿਆ, ਹਾਲਾਂਕਿ ਉਸਨੇ ਆਪਣੀ ਐਮ ਸਟੈਟ ਦੀ ਡਿਗਰੀ ਨਿਯਮਿਤ ਰੂਪ ਵਿੱਚ ਪੂਰੀ ਕੀਤੀ। ਬਾਅਦ ਵਿੱਚ ਉਸਨੇ ਇੰਡੀਅਨ ਪੀਪਲਜ਼ ਫਰੰਟ ਦੇ ਜਨਰਲ ਸੱਕਤਰ ਅਤੇ ਫਿਰ ਪਾਰਟੀ ਦੀ ਟਰੇਡ ਯੂਨੀਅਨ ਵਿੰਗ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਾਂ (ਏਆਈਸੀਸੀਟੀਯੂ) ਦੇ ਜਨਰਲ ਸਕੱਤਰ ਵਜੋਂ ਕੰਮ ਕੀਤਾ। ਉਹ ਦਸੰਬਰ 1987 ਵਿੱਚ ਕੇਂਦਰੀ ਕਮੇਟੀ ਅਤੇ ਸੀ ਪੀ ਆਈ (ਐਮ ਐਲ) ਦੀ ਰਾਜਨੀਤਿਕ ਬਿਊਰੋ ਦਾ ਮੈਂਬਰ ਚੁਣਿਆ ਗਿਆ ਸੀ। 1998 ਵਿੱਚ ਪਾਰਟੀ ਦੇ ਜਨਰਲ ਸਕੱਤਰ - ਵਿਨੋਦ ਮਿਸ਼ਰਾ ਦੇ ਅਚਾਨਕ ਦਿਹਾਂਤ ਤੋਂ ਬਾਅਦ, ਦੀਪੰਕਰ ਸਰਬਸੰਮਤੀ ਨਾਲ ਇਸ ਅਹੁਦੇ ਲਈ ਚੁਣਿਆ ਗਿਆ।

ਹਵਾਲੇ

ਸੋਧੋ