ਦੀਵਾਨ ਮਾਨਾ ਇੱਕ ਭਾਰਤੀ ਸੰਕਲਪ ਕਲਾਕਾਰ ਅਤੇ ਫੋਟੋਗ੍ਰਾਫਰ ਹੈ।[1][2] ਉਸਨੇ ਗ੍ਰਾਫਿਕ ਕਲਾ ਅਤੇ ਪ੍ਰਿੰਟਮੇਕਿੰਗ ਵਿੱਚ ਆਪਣਾ ਅਧਿਐਨ 1982 ਵਿੱਚ ਸਰਕਾਰੀ ਕਾਲਜ ਆਫ਼ ਆਰਟ, ਚੰਡੀਗੜ੍ਹ ਤੋਂ ਪੂਰਾ ਕੀਤਾ।[3] ਉਸਨੇ ਭਾਰਤ, ਯੁਨਾਈਟਡ ਕਿੰਗਡਮ, ਜਰਮਨੀ, ਫਰਾਂਸ, ਪੋਲੈਂਡ ਅਤੇ ਇਟਲੀ ਵਿੱਚ ਆਪਣੇ ਕੰਮ ਦੀਆਂ ਪ੍ਰਦਰਸ਼ਨੀਆਂ ਲਗਾਈਆਂ। 2014-15 ਦੌਰਾਨ ਉਸਨੇ ਰਾਸ਼ਟਰੀ ਲਲਿਤ ਕਲਾ ਅਕਾਦਮੀ, ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੁਆਰਾ ਆਯੋਜਿਤ ਤ੍ਰੀਏਨਾਲੇ ਇੰਡੀਆ ਦੇ ਨਿਰਦੇਸ਼ਕ ਵੱਜੋਂ ਸੇਵਾ ਨਿਭਾਈ।[4] 2008 ਤੋਂ 2015 ਤੱਕ ਉਸਨੇ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੇ ਚੇਅਰਮੈਨ ਦੇ ਅਹੁਦੇ ਤੇ ਕੰਮ ਕੀਤਾ। 2016 ਤੋਂ  ਉਹ ਪੰਜਾਬ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਤਹਿਤ, ਸਟੇਟ ਅਕੈਡਮੀ ਓਫ ਆਰਟ, ਪੰਜਾਬ ਲਲਿਤ ਕਲਾ ਅਕਾਦਮੀ ਦੇ  ਪ੍ਰਧਾਨ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ।[2]

ਦੀਵਾਨ ਮਾਨਾ
ਜਨਮਜੂਨ 1958 (ਉਮਰ 66)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਗਵਰਨਮੈਂਟ ਕਾਲਜ ਆਫ਼ ਆਰਟ, ਚੰਡੀਗੜ੍ਹ
ਲਈ ਪ੍ਰਸਿੱਧਸੰਕਲਪੀ ਫੋਟੋਗਰਾਫੀ
ਪੁਰਸਕਾਰਲਲਿਤ ਕਲਾ ਅਕਾਦਮੀ
ਵੈੱਬਸਾਈਟਅਧਿਕਾਰਿਤ ਵੈੱਬਸਾਈਟ Edit this at Wikidata

1996 ਵਿੱਚ ਉਸਨੂੰ ਰਾਸ਼ਟਰੀ ਲਲਿਤ ਕਲਾ ਅਕਾਦਮੀ ਨਵੀਂ ਦਿੱਲੀ ਦੁਆਰਾ ਰਾਸ਼ਟਰੀ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[1] ਉਸਦੀਆਂ ਕਲਾ ਸ਼ਰੰਖਲਾਵਾਂ ਵਿੱਚ ਅਲਗਾਓ (ਏਲਿਏਨੇਸ਼ਨ) 1980,  ਹਿੰਸਾ (ਵਾਇਓਲੇੰਸ) 1985, ਸਿਵੇ ਜਗਾਣਾ (ਵੇਕਿੰਗ ਦ ਡੈੱਡ) 1996, ਉੱਥਲ ਪੁੱਥਲ ਤੋਂ ਬਾਅਦ (ਆਫ਼੍ਟਰ ਦ ਟ੍ਰਮੋਇਲ) 2003, ਮਾਸਟਰ ਓਫ ਲਾਈਟ- ਲ ਕੋਰਬੂਜ਼ਿਏ 2006 ਸ਼ਾਮਿਲ ਹਨ।

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਦੀਵਾਨ ਮਾਨਾ ਦਾ ਜਨਮ 1958 ਵਿੱਚ ਬਰੇਟਾ, ਜ਼ਿਲ੍ਹਾ ਮਾਨਸਾ (ਪਹਿਲਾਂ ਬਠਿੰਡਾ) ਪੰਜਾਬ, ਭਾਰਤ ਵਿਖੇ ਹੋਇਆ ਸੀ।[1][5] ਇਸਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਸਰਕਾਰ ਹਾਈ ਸਕੂਲ ਬਰੇਟਾ ਤੋਂ 1975 ਵਿੱਚ ਕੀਤੀ। ਇੱਕ ਨੌਜਵਾਨ ਦੇ ਤੌਰ ਉੱਤੇ ਇਹ ਗਲਪ ਅਤੇ ਕਵਿਤਾ ਦਾ ਬਹੁਤ ਚੰਗਾ ਪਾਠਕ ਸੀ ਅਤੇ ਖੇਡਾਂ ਵਿੱਚ ਸਰਗਰਮ ਸੀ। ਇਹ ਰੰਗਮੰਚ ਅਤੇ ਸਥਾਨਕ ਰਾਮਲੀਲਾ ਵਿੱਚ ਇੱਕ ਅਦਾਕਾਰ ਦੇ ਤੌਰ ਉੱਤੇ ਭੂਮਿਕਾ ਨਿਭਾਉਂਦਾ ਸੀ।[6]

ਦੀਵਾਨ ਨੇ ਗਵਰਨਮੈਂਟ ਕਾਲਜ ਆਫ਼ ਆਰਟ, ਚੰਡੀਗੜ੍ਹ ਤੋਂ ਗ੍ਰਾਫਿਕ ਕਲਾ ਅਤੇ ਪ੍ਰਿੰਟਮੇਕਿੰਗ ਦੀ ਪੜ੍ਹਾਈ ਕੀਤੀ।(1978-1982) ਗ੍ਰਾਫਿਕ ਕਲਾਕਾਰ/ਪ੍ਰਿੰਟ-ਮੇਕਰ, ਅਤੇ ਚਿੱਤਰਕਾਰ ਦੇ ਤੌਰ ਉੱਤੇ ਸਿਖਲਾਈ ਲੈਣ ਤੋਂ ਬਾਅਦ, ਉਸਨੇ ਕੁਝ ਸਮਾਂ ਰੰਗਮਮੰਚ ਅਤੇ ਟੈਲੀਵੀਜ਼ਨ ਵਿੱਚ ਵੀ ਕੰਮ ਕੀਤਾ।

ਕਰੀਅਰ

ਸੋਧੋ

ਦੀਵਾਨ ਮਾਨਾ 1980 ਤੋਂ ਕਲਾ ਦਾ ਅਭਿਆਸ ਕਰ ਰਿਹਾ ਹੈ। 2006 ਵਿੱਚ ਉਹ ਫਰਾਂਸ ਅਤੇ ਭਾਰਤ ਵਿੱਚ ਸੱਭਿਆਚਾਰਕ ਵਟਾਂਦਰੇ ਜ਼ਰੀਏ ਫਰਾਂਸ ਵਿੱਚ ਸੇਂਟ-ਇਤੀਏਂ ਇਲਾਕੇ ਵਿਚਲੇ ਫਿਰਮਿਨੀ ਸ਼ਹਿਰ ਵਿੱਚ "ਨਿਵਾਸ ਵਿੱਚ ਕਲਾਕਾਰ" ਆਰਟਿਸਟ-ਇਨ-ਰੇਜ਼ੀਡੈਂਸ ਵੀ ਰਿਹਾ, ਇਥੇ ਉਸਨੇ ਵੀਹਵੀਂ ਸਦੀ ਦੇ ਸਿਰਕੱਢ ਵਾਸਤੂਕਲਾ ਦੇ ਮਾਹਰ ਲ ਕੋਰਬੂਜ਼ਿਏ ਦੀਆਂ ਇਮਾਰਤਾਂ ਤੇ ਕੇਂਦਰਿਤ ਕੰਮ ਕੀਤਾ।[7][8] ਇਸ ਤੋਂ ਪਹਿਲਾਂ ਉਹ 1993 ਤੋਂ 1996 ਦਰਮਿਆਨ ਕਲਾਤਮਕ ਵਟਾਂਦਰੇ 'ਚ ਇੰਗਲੈਂਡ ਵਿਚਲੀ ਸ਼ਰਾਪਸ਼ਿਅਰ ਕਾਉਂਟੀ ਦੇ ਸਕੂਲਾਂ ਵਿੱਚ ਕਲਾ ਵਰਕਸ਼ਾਪਾਂ ਕਰਵਾਉਂਦਾ ਰਿਹਾ।

17 ਜੂਨ 2008 ਨੂੰ, ਉਸਨੂੰ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ 31 ਜੁਲਾਈ 2015 ਤੱਕ ਇਸ ਅਹੁਦੇ ‘ਤੇ ਰਿਹਾ। 2016 ਤੋਂ, ਉਹ ਪੰਜਾਬ ਲਲਿਤ ਕਲਾ ਅਕਾਦਮੀ ਦਾ ਪ੍ਰਧਾਨ ਹੈ।

ਸਨਮਾਨ

ਸੋਧੋ

ਉਹ ਲਲਿਤ ਕਲਾ ਅਕਾਦਮੀ ਦੁਆਰਾ ਰਾਸ਼ਟਰੀ ਅਕੈਡਮੀ ਪੁਰਸਕਾਰ ਪ੍ਰਾਪਤ ਕਰਤਾ ਹੈ। ਉਸਨੇ ਸਭ ਤੋਂ ਪਹਿਲਾਂ 1995 ਵਿੱਚ ਅਤੇ ਦੂਜੀ ਵਾਰ 1996 ਵਿੱਚ ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟਸ ਸੁਸਾਇਟੀ ਦਾ ਪੁਰਸਕਾਰ ਪ੍ਰਾਪਤ ਕੀਤਾ ਸੀ।

ਕਲਾਕਾਰੀ

ਸੋਧੋ

ਜਦੋਂ ਭਾਰਤੀ ਕਲਾ ਆਧੁਨਿਕ ਤੋਂ ਸਮਕਾਲੀ ਵਿੱਚ ਤਬਦੀਲੀ ਦੀ ਪ੍ਰਕਿਰਿਆ ਵਿੱਚ ਸੀ ਅਤੇ ਦੇਸ਼ ਵਿੱਚ ਫੋਟੋਗ੍ਰਾਫੀ ਅਜੇ ਵੀ ਪ੍ਰਗਟਾਵੇ ਦੇ ਰਵਾਇਤੀ ਢੰਗਾਂ ਤੱਕ ਸੀਮਿਤ ਸੀ, ਦੀਵਾਨ ਮਾਨਾ, ਚਿਤ੍ਰਕਾਰੀ, ਅਦਾਕਾਰੀ ਅਤੇ ਫੋਟੋਗਰਾਫੀ ਦੇ ਵੱਖੋ-ਵੱਖਰੇ ਰੂਪਾਂ ਦੇ ਮਿਸ਼ਰਣ ਨਾਲ ਪ੍ਰਯੋਗ ਕਰ ਰਿਹਾ ਸੀ।[1] ਉਸ ਦੀ ਫੋਟੋਗਰਾਫੀ ਮਾਧਿਅਮ ਪ੍ਰਤੀ ਇਸ ਨਵੇਕਲੀ ਸੋਚ ਨੇ ਉਸ ਨੂੰ ਭਾਰਤ ਵਿੱਚ ਫੋਟੋਗ੍ਰਾਫੀ ਅਧਾਰਤ ਕਲਾਕਾਰਾਂ ਦਾ ਮੋਹਰੀ ਬਣਾਇਆ।[9] ਉਸ ਦੀਆਂ ਵਿਚਾਰਧਾਰਕ ਕਲਾਕ੍ਰਿਤੀਆਂ ਦੀ ਸ਼ੁਰੂਆਤ 1980 ਦੇ ਦਹਾਕੇ ਤੋਂ “ਅਲਹਿਦਗੀ” (ਐਲੀਏਨੇਸ਼ਨ) ਰਾਹੀਂ ਹੋਈ ਸੀ, ਤੇ ਇਹ ਸਫਰ ਕਲਾ ਦੀ ਲੜੀ "ਹਿੰਸਾ" (ਵਾਇਓਲੇੰਸ) 1985, "ਸਿਵੇ ਜਗਾਣਾ" (ਵੇਕਿੰਗ ਦ ਡੈਡ) 1996, "ਅਣਪਛਾਤੇ ਦੇ ਕਿਨਾਰੇ" (ਸ਼ੋਰਜ਼ ਓਫ ਦ ਅਨਨੋਨ) 2000, "ਉੱਥਲ ਪੁੱਥਲ ਤੋਂ ਬਾਅਦ" (ਆਫ਼ਟਰ ਦ ਟਰਮੋਇਲ) 2003, "ਸੱਤਾ ਦੇ ਗਲਿਆਰੇ" (ਕੌਰੀਡੋਰ੍ਸ ਓਫ ਪੌਵਰ) 2005, "ਮਾਸਟਰ ਆਫ਼ ਲਾਈਟ-ਲ ਕੌਰਬੁਜ਼ਿਏ"[10] 2006, ਜ਼ਰੀਏ ਅਗਲੇ ਤਿੰਨ ਦਹਾਕਿਆਂ ਤੱਕ ਜਾਰੀ ਰਿਹਾ। ਇੱਕ ਦ੍ਰਿਸ਼ਟੀਗਤ ਮਾਧਿਅਮ ਦੇ ਰੂਪ ਵਿੱਚ ਫੋਟੋਗ੍ਰਾਫੀ ਦੀਵਾਨ ਦਾ ਉਸਦੇ ਨਿੱਜੀ ਪ੍ਰਭਾਵ ਦੱਸਣ ਦਾ ਇੱਕ ਚੁਣਿਆ ਸਾਧਨ ਹੈ ਜਿਸ ਰਾਹੀਂ ਉਹ ਆਪਣੇ ਅਤੇ ਉਸਦੇ ਆਲੇ ਦੁਆਲੇ ਦੇ ਸੰਸਾਰ ਦੇ ਤਜ਼ਰਬਿਆਂ ਨੂੰ ਬਿਆਨਦਾ ਹੈ। ਉਸ ਦੀਆਂ ਫੋਟੋਆਂ ਸਿਰਫ਼ ਸੰਸਾਰਕ ਚੀਜ਼ਾਂ ਦੇ ਸਥਿਰ ਪ੍ਰਤੀਬਿੰਬ ਨਹੀਂ ਹਨ, ਸਗੋਂ ਇਹ ਸਾਡੇ ਦ੍ਰਿਸ਼ਟੀਕੋਣ ਦੇ ਤਜ਼ੁਰਬੇ ਤੋਂ ਕੁਝ ਦੂਰੀ ਬਣਾਏ ਰੱਖਦੀਆਂ ਹਨ। ਉਹ ਅਕਸਰ "ਵਿਛੋੜੇ ਦੇ ਯੁੱਗ" ਚਿੱਤਰਾਂ ਵਿੱਚ ਖ਼ੁਦ ਵੇਖੇ ਜਾਂਦੇ ਹਨ - ਉਨ੍ਹਾਂ ਦੇ ਬਾਹਰ, ਉਨ੍ਹਾਂ ਦੇ ਅੰਦਰ, ਉਨ੍ਹਾਂ ਨੂੰ ਵੇਖਦੇ ਹੋਏ, ਉਨ੍ਹਾਂ ਵਿੱਚ ਵੇਖਦਿਆਂ, ਇਸ ਤਰ੍ਹਾਂ ਇੱਕ ਅਜੇਹੀ ਸਪੇਸ ਵਿੱਚ ਵਸੇਬਾ ਕਰਦਿਆਂ ਜੋ ਅੰਦਰੂਨੀ ਹੈ (ਮਨ), ਅਸਲ (ਸਟੂਡੀਓ), ਅਤੇ ਓਸੇ ਸਮੇਂ ਸਮਾਜਿਕ ਵੀ। ਉਹ ਤਸਵੀਰਾਂ ਨਹੀਂ ਲੈਂਦੇ (ਕਲਿੱਕ ਨਹੀਂ ਕਰਦੇ) ਜਾਂ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਹੂਬਹੂ ਪੇਸ਼ ਕਰਨ ਲਈ ਕੈਮਰੇ ਨੂੰ ਇੱਕ ਮਾਸੂਮ ਨਕਲ ਕਰਨ ਵਾਲੇ ਉਪਕਰਣ ਦੀ ਤਰ੍ਹਾਂ ਨਹੀਂ ਵਰਤਦੇ, ਅਸਲ ਵਿੱਚ ਉਹ ਉਨ੍ਹਾਂ ਦਾ ਨਿਰਮਾਣ ਕਰਦੇ ਹਨ।[11]

ਦੀਵਾਨ ਮਾਨਾ ਸੰਕਲਪਵਾਦੀ ਫੋਟੋਗ੍ਰਾਫੀ ਦਾ ਅਭਿਆਸ ਕਰਨ ਵਾਲੇ ਭਾਰਤ ਦੇ ਪਹਿਲੇ ਕਲਾਕਾਰਾਂ ਵਿੱਚੋਂ ਇੱਕ ਹੈ।[12] ਉਸਦਾ ਕੰਮ ਚਿੱਤਰਾਂ ਨੂੰ ਆਬਜੈਕਟ ਨਾਲ ਜੋੜਦਾ ਹੈ, ਇੱਕ ਮਲਟੀਮੀਡੀਆ ਹਕੀਕਤ ਬਣਾਉਣ ਲਈ ਸੁਚੇਤ ਤੌਰ 'ਤੇ ਚੁਣੀ ਜਗ੍ਹਾ ਦੇ ਅੰਦਰ ਚਲਦਾ ਹੈ।[13]

ਉਸ ਦੀਆਂ ਕਲਾਕਿਰਤਾਂ ਵਿੱਚ ਕੁਝ ਇੱਕ ਹੇਠ ਲਿਖੀਆਂ ਕਲਾ ਲੜੀਆਂ ਸ਼ਾਮਲ ਹਨ:

  • 1980: “ਅਲਹਿਦਗੀ” (ਐਲੀਏਨੇਸ਼ਨ): ਇਨਸਾਨ ਦੀ ਜ਼ਿੰਦਗੀ ਵਿਚਲੀ ਅਲਹਿਦਗੀ ਦੇ ਇਹਸਾਸ ਨੂੰ ਦਰਸਾਉਂਦੀਆਂ ੮ ਤਸਵੀਰਾਂ ਦੀ ਲੜੀ।
  • 1985: "ਹਿੰਸਾ" (ਵਾਇਓਲੇੰਸ): ਆਪਣੇ ਆਪ ਵਿੱਚ ਅਤੇ ਦੂਜਿਆਂ ਵਿੱਚ ਵੀ ਪਤਨ ਦੇ ਕਪਟੀ ਅਤੇ ਅਣਪਛਾਤੇ ਰੂਪਾਂ ਦਾ ਜੀਵਨ ਅਤੇ ਸਨਮਾਨ ਦੀ ਭਾਵਨਾ ਦੁਆਲੇ ਬੁਣਿਆ ਕੰਮ।
  • 1987: "ਢਾਬਾ ": ਢਾਬੇ ਵਿਚਲੀ ਰਸੋਈ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਜ਼ਿੰਦਗੀ ਵਿੱਚਲੇ ਹਨੇਰੇ ਦੇ ਪ੍ਰਤੀਰੂਪ ਨੂੰ ਦਰਸਾਉਂਦੀਆਂ ਤਸਵੀਰਾਂ ਦੀ ਲੜੀ।
  • 1996: "ਸਿਵੇ ਜਗਾਣਾ" (ਵੇਕਿੰਗ ਦ ਡੈਡ): ਮੌਤ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੇ ਦੁਆਲੇ ਘੁੰਮਦੀਆਂ ਕਲਾਕਿਰਤਾਂ ਦੀ ਲੜੀ।
  • 2000: "ਅਣਪਛਾਤੇ ਦੇ ਕਿਨਾਰੇ" (ਸ਼ੋਰਜ਼ ਓਫ ਦ ਅਨਨੋਨ): ਉਹ ਕਲਾਕਾਰੀ ਜਿਸ ਵਿੱਚ ਦੀਵਾਨ ਖੁਦ ਇੱਕ ਅਦਾਕਾਰ ਵਜੋਂ ਦ੍ਰਿਸ਼ ਫਿਲਮਾਉਣ ਲਈ ਅੱਗੇ ਵੱਧਦਾ ਹੈ।
  • 2003: "ਉੱਥਲ ਪੁੱਥਲ ਤੋਂ ਬਾਅਦ" (ਆਫ਼ਟਰ ਦ ਟਰਮੋਇਲ): ਸਦਭਾਵਨਾਤਮਕ ਅਤੀਤ ਅਤੇ ਇਸਦੀ ਨਵੀਂ ਆਜ਼ਾਦੀ ਦੇ ਸੰਦਰਭ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਆਸ਼ਾਵਾਦ ਦੇ ਥੀਮ 'ਤੇ ਅਧਾਰਿਤ।
  • 2006: "ਮਾਸਟਰ ਆਫ਼ ਲਾਈਟ-ਲ ਕੌਰਬੁਜ਼ਿਏ": ਆਧੁਨਿਕ ਆਰਕੀਟੈਕਟ ਲ ਕਾਰਬੂਜ਼ੀਏ ਦੀਆਂ ਆਰਕੀਟੈਕਚਰਲ ਰਚਨਾਵਾਂ 'ਤੇ ਅਧਾਰਤ ਤਸਵੀਰਾਂ। ਇਹ ਉਸਾਰਨ ਦੀਆਂ ਥਾਂਵਾਂ ਨਾਲ ਉਸਦੇ ਮੁਕਾਬਲੇ ਦੇ ਅਧਾਰ ਤੇ ਗੀਤਕਾਰੀ, ਤਾਲ, ਅਤੇ ਰੌਸ਼ਨੀ, ਸ਼ਕਲ, ਰੂਪ, ਵਾਲੀਅਮ ਅਤੇ ਰੰਗ ਦੀਆਂ ਸੂਖਮਤਾਵਾਂ ਦੀ ਇੱਕ ਚਿੱਤਰਕਾਰੀ ਪੈਦਾ ਕਰਨ ਦੀ ਕੋਸ਼ਿਸ਼ ਹੈ।[14]
  • 2006: "ਸੱਤਾ ਦੇ ਗਲਿਆਰੇ" (ਕੌਰੀਡੋਰ੍ਸ ਓਫ ਪੌਵਰ): ਕੈਪੀਟਲ ਕੰਪਲੈਕਸ, ਚੰਡੀਗੜ੍ਹ ਵਿੱਚ ਪ੍ਰਬੰਧਕੀ ਇਮਾਰਤਾਂ ਦਾ ਪ੍ਰਤੀਕ ਪਹਿਲੂ।[15]

ਪ੍ਰਦਰਸ਼ਨੀਆਂ

ਸੋਧੋ

ਵਿਅਕਤੀਗਤ

ਸੋਧੋ

ਉਸ ਦੀਆਂ ਵਿਅਕਤੀਗਤ ਪ੍ਰਦਰਸ਼ਨੀਆਂ ਸ਼ਾਮਲ ਹਨ:

  • 1997: ਵੇਕਿੰਗ ਦਿ ਡੈਡ, ਰੋਲੇ ਅਜਾਇਬ ਘਰ, ਸ਼੍ਰੇਅਜ਼ਬਰੀ, ਯੂਕੇ।
  • 2000: ਵੀਲ੍ਹ ਆਫ ਟਾਈਮ, ਅਲਾਇੰਸ ਫ੍ਰਾਂਸਾਈਜ਼ ਡੀ ਚੰਡੀਗੜ੍ਹ, ਭਾਰਤ।
  • 2000: ਸ਼ੋਅਰਸ ਆਫ਼ ਦਿ ਅਨਨੋਨ, ਗੈਲੇਰੀ ਬੈਲੇਵ, ਬਰਲਿਨ, ਜਰਮਨੀ।
  • 2000: ਐਲੀਏਨੇਸ਼ਨ, ਵੋਵਾਇਓਲੇੰਸ, ਢਾਬਾ, ਗੋਟਜ਼ ਆਈ, ਸ਼ੋਅਰਸ ਆਫ਼ ਦਿ ਅਨਨੋਨ, ਏਸ਼ੀਅਨ ਆਰਟ ਦੇ ਅਜਾਇਬ ਘਰ, ਬਰਲਿਨ, ਜਰਮਨੀ।
  • 2000: ਰੂਹ ਪੰਜਾਬ ਦੀ, ਅਲਕਾ ਪਾਂਡੇ ਦੁਆਰਾ ਕੁਰੇਟੇਡ, ਸੈਕਟਰ 17, ਚੰਡੀਗੜ੍ਹ, ਭਾਰਤ।
  • 2001: ਵਿੰਡੋ ਆਨ ਟਾਈਮ, ਗੈਲੇਰੀ ਬਾਟੇਓ ਲਾਵੋਇਰ, ਪੈਰਿਸ, ਫਰਾਂਸ।
  • 2003: ਆਫਟਰ ਦਿ ਟਰੱਮਿਲ, ਅੰਤਰਰਾਸ਼ਟਰੀ ਆਰਟ ਸੈਂਟਰ, ਪਾਸਜ਼ਕੋਕਾ ਪੈਲੇਸ, ਕ੍ਰਾਕੋ, ਪੋਲੈਂਡ।
  • 2006: ਏਜਸ ਆਫ ਸੈਪਰੇਸ਼ਨ, ਅਲਕਾ ਪਾਂਡੇ ਦੁਆਰਾ ਕੁਰੇਟੇਡ, ਇੰਡੀਆ ਹੈਬੀਟੇਟ ਸੈਂਟਰ।[16]

ਹਵਾਲੇ

ਸੋਧੋ
  1. 1.0 1.1 1.2 1.3 "The nuances of conceptual photography defy mediums". Sunday-guardian.com. Archived from the original on 13 ਦਸੰਬਰ 2017. Retrieved 20 January 2018. {{cite web}}: Unknown parameter |dead-url= ignored (|url-status= suggested) (help)
  2. 2.0 2.1 "'Functioning of Akademies should be left to professionals': Diwan Manna". The Indian Express (in ਅੰਗਰੇਜ਼ੀ (ਅਮਰੀਕੀ)). 2016-10-03. Retrieved 2017-07-06.
  3. "A unique combination". Thehindu.com. 13 September 2006. Retrieved 20 January 2018.
  4. "Peripheries of Globalization: Re-mapping the global contemporary through biennales and triennales" (PDF). Indiaculture.nic.in. Retrieved 20 January 2018.
  5. "The Sunday Tribune - Spectrum". Tribuneindia.com. Retrieved 20 January 2018.
  6. "Diwan Manna wins All India Fine Arts & Crafts Society's national awards for his photography". India Today. 15 September 1996. Retrieved 20 January 2018.
  7. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000020-QINU`"'</ref>" does not exist.
  8. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000021-QINU`"'</ref>" does not exist.
  9. "A unique combination". Thehindu.com. 13 September 2006. Retrieved 20 January 2018.
  10. "Regards croisés sur l'architecture: Le Corbusier vu par ses photographes". {{cite web}}: Cite has empty unknown parameter: |1= (help)ISBN 9782859446666
  11. Singh, Amarbir (2006). 'Ages of Separation by Diwan Manna'. New Delhi: Exhibition Catalog, Visual Arts Gallery
  12. "Art is the Art of Going Beyond the Obvious". www.betterphography.in. Archived from the original on 5 ਨਵੰਬਰ 2016. Retrieved 5 October 2016.
  13. on Art, Take (January–June 2018). "Symphony of Light". 4 (22): 36–37, 39. {{cite journal}}: Cite journal requires |journal= (help)
  14. Manna, Diwan (January–June 2018). "Symphony Of Light". Take on India. 4 (1): 36–39. OCLC 921866684.
  15. "Brasilia Chandigarh Le Havre Portraits of cities". Retrieved 2 June 2016.
  16. "Diwan Manna - Chandigarh Lalit Kala Akademy". Lalitkalachandigarh.com. Retrieved 20 January 2018.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.