ਦੁਰਗਾਪ੍ਰਸਾਦ ਖਤਰੀ

ਦੁਰਗਾਪ੍ਰਸਾਦ ਖਤਰੀ (1895 - 1974) ਹਿੰਦੀ ਦਾ ਉੱਘਾ ਨਾਵਲਕਾਰ ਹੈ। ਇਹ ਦੇਵਕੀਨੰਦਨਖਤਰੀ ਦਾ ਵੱਡਾ ਪੁੱਤਰ ਹੈ। ਉਸ ਦਾ ਜਨਮ 1895 ਵਿੱਚ ਕਾਸ਼ੀ ਵਿੱਚ ਹੋਇਆ ਸੀ। 1912 ਵਿੱਚ ਸਾਇੰਸ ਅਤੇ ਗਣਿਤ ਦੀ ਵਿਸ਼ੇਸ਼ ਕਾਬਲੀਅਤ ਨਾਲ ਸਕੂਲੀ ਪ੍ਰੀਖਿਆ ਪਾਸ ਕੀਤੀ। ਇਸਦੇ ਬਾਅਦ, ਉਸ ਨੇ ਲਿਖਣਾ ਸ਼ੁਰੂ ਕੀਤਾ ਅਤੇ ਡੇਢ ਦਰਜਨ ਨਾਵਲ ਲਿਖੇ।

ਦੁਰਗਾਪ੍ਰਸਾਦ ਖਤਰੀ

ਰਚਨਾਵਾਂ

ਸੋਧੋ

ਇਸ ਦੇ ਨਾਵਲ ਚਾਰ ਕਿਸਮ ਦੇ ਹਨ-

  • (1)  ਤਿਲਸਮੀ ਏਆਰੀ ਨਾਵਲ - ਭੂਤਨਾਥ ਅਤੇ ਰੋਹਤਾਸਮਠ ਉਹਨਾਂ ਦੇ ਇਸ ਵਿਧ ਦੇ ਨਾਵਲ ਹਨ ਅਤੇ ਇਹਨਾਂ ਵਿੱਚ ਉਸ ਨੇ ਆਪਣੇ ਪਿਤਾ ਦੀ ਪਰੰਪਰਾ ਨੂੰ ਜਿੰਦਾ ਰੱਖਣ ਦਾ ਹੀ ਜਤਨ ਨਹੀਂ ਕੀਤਾ ਬਲਕਿ‌ ਉਹਨਾਂ ਦੀ ਸ਼ੈਲੀ ਦਾ ਇਸ ਸੂਖਮਤਾ ਨਾਲ ਨਕਲ ਕੀਤੀ ਹੈ ਕਿ ਜੇਕਰ ਨਾਮ ਨਾ ਦੱਸਿਆ ਜਾਵੇ ਤਾਂ ਅਚਾਨਕ ਇਹ ਕਹਿਣਾ ਸੰਭਵ ਨਹੀਂ ਕਿ ਇਹ ਨਾਵਲ ਦੇਵਕੀਨੰਦਨ ਖਤਰੀ ਨੇ ਨਹੀਂ ਬਲਕਿ‌ ਕਿਸੇ ਹੋਰ ਵਿਅਕਤੀ ਨੇ ਲਿਖੇ ਹਨ।
  • (2) ਜਾਸੂਸੀ ਨਾਵਲ - ਪ੍ਰਤਿਸ਼ੋਧ, ਲਾਲਪੰਜਾ, ਰਕਤਾਮੰਡਲ, ਸਫੇਦ ਸ਼ੈਤਾਨ ਜਾਸੂਸੀ ਨਾਵਲ ਹੁੰਦੇ ਹੋਏ ਵੀ ਰਾਸ਼ਟਰੀ ਭਾਵਨਾ  ਨਾਲ ਓਤ ਪੋਤ ਹਨ ਅਤੇ ਭਾਰਤੀ ਕ੍ਰਾਂਤੀਵਾਦੀ ਅੰਦੋਲਨ ਨੂੰ ਪ੍ਰਤੀਬਿੰਬਿਤ ਕਰਦੇ ਹਨ। ਸਫੇਦ ਸ਼ੈਤਾਨ ਵਿੱਚ ਕੁਲ ਏਸ਼ੀਆ ਨੂੰ ਅਜ਼ਾਦ ਕਰਾਉਣ ਦੀ ਮੌਲਕ ਉਦਭਾਵਨਾ ਕੀਤੀ ਗਈ ਹੈ। ਸ਼ੁੱਧ ਜਾਸੂਸੀ ਨਾਵਲ ਹਨ - - ਸੁਵਣਰਿਖਾ, ਸਵਰਗਪੁਰੀ, ਸਾਗਰ ਸਮ੍ਰਾਟ,  ਸਾਕੇਤ ਅਤੇ ਕਾਲ਼ਾ ਚੋਰ। ਇਹਨਾਂ ਵਿੱਚ ਵਿਗਿਆਨ ਦੀ ਜਾਣਕਾਰੀ ਦੇ ਨਾਲ ਜਾਸੂਸੀ ਕਲਾ ਨੂੰ ਵਿਕਸਿਤ ਕਰਣ ਦੀ ਕੋਸ਼ਿਸ਼ ਹੈ।
  • (3) ਸਮਾਜਿਕ ਨਾਵਲ ਦੇ ਰੂਪ ਵਿੱਚ ਇਕੱਲਾ ਕਲੰਕਕਾਲਿਮਾ ਹੈ, ਜਿਸ ਵਿੱਚ ਪਿਆਰ ਦੇ ਅਨੈਤਿਕ ਰੂਪ ਨੂੰ ਲੈ ਕੇ ਇਸ ਦੇ ਮਾੜੇ ਪ੍ਰਭਾਵ ਦੱਸੇ ਗਏ ਹਨ।  ਬਲੀਦਾਨ ਨੂੰ ਵੀ ਸਮਾਜਿਕ ਪਾਤਰ ਪ੍ਰਧਾਨ ਨਾਵਲ ਕਿਹਾ ਜਾ ਸਕਦਾ ਹੈ ਪਰ ਉਸ ਵਿੱਚ ਜਾਸੂਸੀ ਦੇ ਰੁਝਾਨ ਕਾਫ਼ੀ ਮਾਤਰਾ ਵਿੱਚ ਝਲਦੇ ਹਨ।
  • (4) ਸੰਸਾਰ ਚੱਕਰ  ਅਨੋਖੇ ਪਰ ਸੰਭਾਵੀ ਘਟਨਾਚਕਰ ਤੇ ਆਧਾਰਿਤ ਹੈ। ਮਾਇਆ ਉਹਨਾਂ ਦੀ ਕਹਾਣੀਆਂ ਦਾ ਇੱਕਮਾਤਰ ਸੰਗ੍ਰਹਿ ਹੈ। ਇਹ ਕਹਾਣੀਆਂ ਸਮਾਜਕ ਨੈਤਿਕ ਹਨ। ਉਹਨਾਂ ਦੀ ਸਾਹਿਤਕ ਮਹੱਤਤਾ ਇਹ ਹੈ ਕਿ ਉਹਨਾਂ ਨੇ ਦੇਵਕੀਨੰਦ ਖਤਰੀ ਅਤੇ ਗੋਪਾਲਰਾਮ ਗਹਮਰੀ ਦੀ ਏਯਾਰੀ ਜਾਸੂਸੀ - ਪਰੰਪਰਾ ਨੂੰ ਤਾਂ ਵਿਕਸਿਤ ਕੀਤਾ ਹੀ ਹੈ, ਸਮਾਜਕ ਅਤੇ ਰਾਸ਼ਟਰੀ ਸਮਸਿਆਵਾਂ ਨੂੰ ਜਾਸੂਸੀ ਮਾਹੌਲ ਦੇ ਨਾਲ ਪ੍ਰਸਤੁਤ ਕਰ ਇੱਕ ਨਵੀਂ ਪਰੰਪਰਾ ਨੂੰ ਵਿਕਸਿਤ ਕਰਨ ਦੀ ਕੋਸ਼ਸ਼ ਵੀ ਕੀਤੀ ਹੈ।