ਦੁੱਖ ਦਰਿਆ
ਪਾਕਿਸਤਾਨੀ ਨਾਟਕ
ਦੁੱਖ ਦਰਿਆ ਨਾਟਕ ਪਾਕਿਸਤਾਨੀ ਨਾਟਕਕਾਰ ਸ਼ਾਹਿਦ ਨਦੀਮ ਦੀ ਰਚਨਾ ਹੈ। ਇਸ ਨਾਟਕ ਨੂੰ ਅਰਵਿੰਦਰ ਕੌਰ ਧਾਲੀਵਾਲ ਨੇ ਪੰਜਾਬੀ ਵਿੱਚ ਅਨੁਵਾਦਿਤ ਕੀਤਾ ਹੈ। ਇਹ ਨਾਟਕ ਭਾਰਤ ਪਾਕਿਸਤਾਨ ਵੰਡ ਵੇਲੇ ਹਿੰਦੂ ਮੁਸਲਿਮ ਔਰਤਾਂ ਤੇ ਹੋਏ ਵਹਿਸ਼ੀਆਨਾ ਹਮਲੇ ਤੇ ਵਿਅੰਗ ਕਰਦਾ ਹੋਇਆ ਉਹਨਾਂ ਦੀ ਕੁੱਖੋਂ ਪੈਦਾ ਹੋਈ ਔਲਾਦ ਨੂੰ ਭਾਰਤੀ ਪਾਕਿਸਤਾਨੀ ਨਾਗਰਿਕਤਾ ਵਿੱਚ ਵੰਡ ਕੇ ਉਹਨਾਂ ਦੀਆਂ ਮਾਵਾਂ ਤੋਂ ਵਿਛੋੜਣ ਵਾਲੇ ਅੰਨੇ ਕਾਨੂੰਨ ਤੇ ਤਨਜ਼ ਕਸਦਾ ਹੈ ਜੋ ਮਾਂ ਨੂੰ ਪਾਕਿਸਤਾਨੀ ਅਤੇ ਉਸਦੀ ਭਾਰਤ ਵਿੱਚ ਪੈਦਾ ਹੋਈ ਬੱਚੀ ਨੂੰ ਭਾਰਤੀ ਦੱਸ ਕੇ ਬੱਚੀ ਨੂੰ ਆਪਣੀ ਮਾਂ ਨਾਲ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੰਦਾ ਹੈ। ਆਖ਼ੀਰ ਵਿਛੋੜੇ ਨੂੰ ਨਾ ਕਬੂਲਦਿਆਂ ਦੋਵੇਂ ਮਾਵਾਂ ਧੀਆਂ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜਾਣ ਦੇ ਦਿੰਦੀਆਂ ਹਨ।[1]
ਦੁੱਖ ਦਰਿਆ | |
---|---|
ਲੇਖਕ | ਸ਼ਾਹਿਦ ਨਦੀਮ |
ਮੂਲ ਭਾਸ਼ਾ | ਉਰਦੂ |
ਰੂਪਾਕਾਰ | ਨਾਟਕ |
ਪਾਤਰ
ਸੋਧੋ- ਕੋਸਰ
- ਮੁਬੀਨ
- ਜੋਗੀ
- ਮਾਈ
- ਜੀਤੋ
- ਰੱਬ ਨਵਾਜ਼
- ਜ਼ੇਲ੍ਹ ਅਫ਼ਸਰ
- ਸੁਪਰਡੈਂਟ
- ਕੁਲੀ
- ਖ਼ਾਵੰਦ
- ਸੱਸ
- ਸਾਈਂ
- ਹਵਾਲਦਾਰ
ਹਵਾਲੇ
ਸੋਧੋ- ↑ ਸ਼ਾਹਿਦ ਨਦੀਮ,ਦੁੱਖ ਦਰਿਆ,ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ,ਲੁਧਿਆਣਾ,2009