ਦ ਡੀਨਾਇਲ ਆਫ਼ ਡੈੱਥ
ਦ ਡੀਨਾਇਲ ਆਫ਼ ਡੈੱਥ ਅਰਨੈਸਟ ਬੈਕਰ ਦੁਆਰਾ 1973 ਵਿੱਚ ਲਿਖੀ ਇੱਕ ਕਿਤਾਬ ਹੈ ਜੋ ਮਨੋਵਿਗਿਆਨ ਅਤੇ ਦਰਸ਼ਨ ਨਾਲ ਸਬੰਧਿਤ ਹੈ।[1] ਇਸ ਕਿਤਾਬ ਨੂੰ 1974 ਵਿੱਚ ਲੇਖਕ ਦੀ ਮੌਤ ਤੋਂ ਦੋ ਮਹੀਨੇ ਬਾਅਦ ਆਮ ਗ਼ੈਰ-ਗਲਪ ਲਈ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2] ਇਹ ਕਿਤਾਬ ਸੋਰੇਨ ਕੀਰਕੇਗਾਰਦ, ਸਿਗਮੰਡ ਫ਼ਰਾਇਡ ਅਤੇ ਓਟੋ ਰੈਂਕ ਦੀਆਂ ਰਚਨਾਵਾਂ ਨੂੰ ਆਧਾਰ ਬਣਾਉਂਦੀ ਹੈ।
ਲੇਖਕ | ਅਰਨੈਸਟ ਬੈਕਰ |
---|---|
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਮਨੋਵਿਗਿਆਨ/ਦਰਸ਼ਨ |
ਵਿਧਾ | ਗ਼ੈਰ-ਗਲਪ |
ਸਫ਼ੇ | 336 |
ਆਈ.ਐਸ.ਬੀ.ਐਨ. | 0-684-83240-2 (ISBN13: 9780684832401)error |
ਸਾਰ
ਸੋਧੋਇਸ ਕਿਤਾਬ ਵਿੱਚ ਬੈਕਰ ਮੂਲ ਰੂਪ ਵਿੱਚ ਇਹ ਵਿਚਾਰ ਪੇਸ਼ ਕਰਦਾ ਹੈ ਕਿ ਸਮੁੱਚੀ ਮਨੁੱਖੀ ਸਭਿਅਤਾ ਅਸਲ ਵਿੱਚ ਸਾਡੀ ਮੌਤ ਦੀ ਜਾਣਕਾਰੀ ਦੇ ਖ਼ਿਲਾਫ਼ ਇੱਕ ਪ੍ਰਤੀਕਾਤਮਿਕ ਸੁਰੱਖਿਆ ਵਿਧੀ ਹੈ। ਬੈਕਰ ਕਹਿੰਦਾ ਹੈ ਕਿ ਮਨੁੱਖ ਦੇ ਜੀਵਨ ਵਿੱਚ ਭੌਤਿਕ ਸੰਸਾਰ ਅਤੇ ਮਨੁੱਖ ਦੁਆਰਾ ਸਿਰਜੇ ਅਰਥਾਂ ਦੇ ਸੰਕੇਤਕ ਸੰਸਾਰ ਵਿੱਚ ਦਵੈਤ ਭਾਵ ਹੈ। ਇਸ ਦਵੈਤ ਦੇ ਦੂਜੇ ਹਿੱਸੇ ਦੀ ਮਦਦ ਲੈਕੇ ਸਮੁੱਚੀ ਮਨੁੱਖਤਾ ਮਰਨਸ਼ੀਲਤਾ ਦੀ ਪਰੇਸ਼ਾਨੀ ਤੋਂ ਪਾਰ ਹੋਣ ਦੇ ਸਮਰੱਥ ਹੈ। ਫ਼ਿਰ ਲੋਕ ਕੁਝ ਅਜਿਹਾ ਸਿਰਜ ਲੈਂਦੇ ਹਨ ਜਾਂ ਅਜਿਹੀ ਚੀਜ਼ ਦਾ ਹਿੱਸਾ ਬਣ ਜਾਂਦੇ ਹਨ ਜਿਸ ਬਾਰੇ ਉਹਨਾਂ ਲੱਗਦਾ ਹੈ ਕਿ ਉਹ ਸਦਾ ਰਹੇਗੀ। ਇਸ ਤਰ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਮਹਾਨ ਬਣ ਗਏ ਹਨ ਅਤੇ ਉਹ ਕਦੇ ਨਹੀਂ ਮਰਨਗੇ, ਚਾਹੇ ਉਹਨਾਂ ਨੂੰ ਇੰਨਾ ਪਤਾ ਹੁੰਦਾ ਹੈ ਕਿ ਇੱਕ ਦਿਨ ਉਹਨਾਂ ਦਾ ਭੌਤਿਕ ਸਰੀਰ ਜ਼ਰੂਰ ਖ਼ਤਮ ਹੋ ਜਾਵੇਗਾ। ਇਸ ਨਾਲ ਲੋਕਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਸ ਸੰਸਾਰ ਦੇ ਵਿੱਚ ਉਹਨਾਂ ਦੇ ਜੀਵਨ ਦਾ ਕੋਈ ਅਰਥ ਅਤੇ ਮਕਸਦ ਹੈ। ਇਸਨੂੰ ਬੈਕਰ "ਅਮਰ ਹੋਣ ਦਾ ਪ੍ਰੋਜੈਕਟ"(ਜਾਂ ਕੌਸਾ ਸੂਈ) ਕਹਿੰਦਾ ਹੈ।
ਹਵਾਲੇ
ਸੋਧੋ- ↑ *Becker, Ernest (1973). The Denial of Death. New York: Simon & Schuster. ISBN 0-684-83240-2.
- ↑ Pulitzer Prizes website