ਧਨੌਲਾ ਕਿਲਾ,ਸੰਨ 1755 ‘ਚ ਮਹਾਰਾਜਾ ਜਸਮੇਰ ਨੇ ਕਸਬਾ ਧਨੌਲਾ ‘ਚ ਲਗਪਗ ਪੰਜ ਏਕੜ ਜ਼ਮੀਨ ਵਿੱਚ ਬਣਾਇਆ ਸੀ। ਇਸ ਕਿਲੇ ਦੀ ਇਮਾਰਤ, ਇਮਾਤਰਸਾਜ਼ੀ ਦਾ ਇੱਕ ਸੁੰਦਰ ਨਮੂਨਾ ਹੈ। ਇਸ ਦਾ ਵਿਸ਼ਾਲ ਦਰਵਾਜ਼ਾ ਅਤੇ ਬਹੁਤ ਵੱਡੀਆਂ-ਵੱਡੀਆਂ ਹਨ।19ਵੀਂ ਸਦੀ ਦੇ ਅੱਧ ਤਕ ਇਹ ਕਿਲਾ ਰਿਆਸਤ ਨਾਭਾ ਦਾ ਹੈੱਡ ਕੁਆਟਰ ਰਿਹਾ। ਇਸ ਵਿੱਚ ਮਹਾਰਾਜੇ ਨੇ ਇੱਕ ਵਿਸ਼ੇਸ਼ ਕਮਰਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਬਣਵਾਇਆ ਸੀ ਜੋ ਅਜੇ ਵੀ ਕਾਇਮ ਹੈ। ਇਸ ਕਿਲੇ ਵਿਚਲੀ ਖੂਹੀ ਦੇ ਪਾਣੀ ਦੀਆਂ ਕਾਫੀ ਸਿਫਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਕਿਹਾ ਜਾਂਦਾ ਹੈ ਕਿ ਇਹਦਾ ਪਾਣੀ ਨਾਭੇ ਰਾਣੀਆਂ ਲਈ ਵਿਸ਼ੇਸ਼ ਤੌਰ ‘ਤੇ ਲਿਜਾਇਆ ਜਾਂਦਾ ਸੀ। ਰਿਆਸਤਾਂ ਟੁੱਟਣ ਪਿੱਛੋਂ ਇਸ ਕਿਲ੍ਹੇ ਨੇ ਥਾਣੇ ਦਾ ਰੂਪ ਅਖ਼ਤਿਆਰ ਕਰ ਲਿਆ ਅਤੇ ਕਾਫ਼ੀ ਸਮਾਂ ਇਹ ਕਿਲਾ ਨਕਸਲਵਾੜੀ ਲਹਿਰ ਦੇ ਕਾਰਕੁਨਾਂ ‘ਤੇ ਤਸ਼ੱਦਦ ਲਈ ਵਰਤਿਆ ਜਾਂਦਾ ਰਿਹਾ। ਕਿਲੇ ਦੀ ਹਾਲਤ ਖਸਤਾ ਹੈ ਅਤੇ ਹੁਣ ਤਾਂ ਇਸਦੀਆਂ ਆਲੇ-ਦੁਆਲੇ ਦੀਆਂ ਕੰਧਾਂ ਹੀ ਰਹਿ ਗਈਆਂ ਹਨ।[1] ਧਨੌਲਾ ਪਿੰਡ ਨੂੰ ਗੁਰਦਿੱਤਾ ਨਾਂ ਦੇ ਬੰਦੇ ਨੇ ਸੰਨ 1718 ਈਸਵੀ ਵਿੱਚ ਵਸਾਇਆ ਸੀ ਤੇ ਇਹ 1755 ਤੱਕ ਨਾਭਾ ਰਿਆਸਤ ਦੀ ਰਾਜਧਾਨੀ ਸੀ.

ਧਨੌਲਾ ਕਿਲਾ (Dhanaula Fort)
,ਧਨੌਲਾ, ਪੰਜਾਬ , ਭਾਰਤ
ਧਨੌਲਾ ਕਿਲਾ
ਕਿਸਮ Fort
ਸਥਾਨ ਵਾਰੇ ਜਾਣਕਾਰੀ
Controlled by ਪੰਜਾਬ ਸਰਕਾਰ
Open to
the public
ਹਾਂ
Condition ਖਸਤਾ
ਸਥਾਨ ਦਾ ਇਤਿਹਾਸ
Built by ਨਾਭਾ -ਸ਼ਾਸ਼ਕ

ਹਵਾਲੇ

ਸੋਧੋ