ਕਣਕ, ਜੌਂ ਆਦਿ ਦੀ ਫ਼ਸਲ ਨੂੰ ਫਲ੍ਹਿਆਂ ਨਾਲ ਗਾਹ ਕੇ ਤੂੜੀ ਤੇ ਦਾਣਿਆਂ ਸਮੇਤ ਇਕੱਠੇ ਕੀਤੇ ਗਏ ਢੇਰ ਨੂੰ ਧੜ ਕਹਿੰਦੇ ਹਨ। ਇਕੱਲੀ ਇਕੱਠੀ ਕੀਤੀ ਗਈ ਤੂੜੀ ਦੇ ਢੇਰ ਨੂੰ ਵੀ ਧੜ ਕਹਿੰਦੇ ਹਨ। ਛੋਲਿਆਂ ਦਾ ਲਾਂਗਾ ਝਾੜਨ ਪਿੱਛੋਂ ਟਾਂਟਾਂ ਤੇ ਨੀਰੇ ਦੇ ਢੇਰ ਨੂੰ ਵੀ ਧੜ ਕਹਿੰਦੇ ਹਨ। ਧੜਾਂ ਦੋਂ ਕਿਸਮ ਦੀਆਂ ਹੁੰਦੀਆਂ ਸਨ। ਇਕ ਗੋਲ ਧੜ ਲਾਈ ਜਾਂਦੀ ਸੀ। ਇਕ ਲੰਮੀ ਧੜ ਲਾਈ ਜਾਂਦੀ ਸੀ। ਆਮ ਤੌਰ 'ਤੇ ਜ਼ਿਆਦਾ ਗੋਲ ਧੜਾਂ ਲਾਈਆਂ ਜਾਂਦੀਆਂ ਸਨ। ਗੋਲ ਧੜ ਲਾਉਣ ਦਾ ਇਹ ਫਾਇਦਾ ਹੁੰਦਾ ਸੀ ਕਿ ਜਿਸ ਪਾਸੇ ਦੀ ਵੀ ਹਵਾ ਚਲਦੀ ਸੀ, ਧੜ ਦੀ ਉਡਾਈ ਕਰਕੇ ਦਾਣੇ ਕੱਢ ਲਏ ਜਾਂਦੇ ਸਨ। ਲੰਮੀ ਲਾਈ ਧੜ ਦੀ ਉਡਾਈ ਉਸ ਸਮੇਂ ਹੀ ਕੀਤੀ ਜਾ ਸਕਦੀ ਸੀ ਜਦ ਲੱਗੀ ਧੜ ਦੀ ਦਿਸ਼ਾ ਅਨੁਸਾਰ ਹੀ ਹਵਾ ਚਲਦੀ ਸੀ।

ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਹੁਣ ਦਾਣੇ ਕੰਬਾਈਨਾਂ ਨਾਲ ਕੱਢੇ ਜਾਂਦੇ ਹਨ। ਇਸ ਲਈ ਹੁਣ ਕਣਕ, ਜੌਂ ਅਤੇ ਛੋਲਿਆਂ ਦੀ ਫ਼ਸਲ ਦੀ ਕੋਈ ਵੀ ਧੜ ਨਹੀਂ ਲਾਉਂਦਾ। ਨਾ ਹੀ ਕੋਈ ਤੂੜੀ ਦੀ ਧੜ ਲਾਉਂਦਾ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.