ਨਈਮਾ ਖ਼ਾਨ (ਅੰਗ੍ਰੇਜ਼ੀ: Naima Khan) ਇੱਕ ਪਾਕਿਸਤਾਨੀ ਅਭਿਨੇਤਰੀ ਹੈ।[1] ਉਹ ਤੁਮ ਮੇਰੇ ਕਯਾ ਹੋ, ਸਯਾ-ਏ-ਦੀਵਾਰ ਵੀ ਨਹੀਂ, ਸ਼ਹਿਨਾਈ, ਯਕੀਨ ਕਾ ਸਫਰ, ਯੇ ਦਿਲ ਮੇਰਾ ਅਤੇ ਉਰਾਨ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।[2][3]

ਅਰੰਭ ਦਾ ਜੀਵਨ

ਸੋਧੋ

ਨਈਮਾ ਦਾ ਜਨਮ 26 ਅਕਤੂਬਰ 1972 ਨੂੰ ਲਾਹੌਰ ਵਿੱਚ ਹੋਇਆ ਸੀ।[4] ਉਸਨੇ ਲਾਹੌਰ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।[5] ਉਸਦੇ ਪਿਤਾ, ਅਨਵਰ ਇਲਾਹੀ ਖਾਨ, ਪਾਕਿਸਤਾਨੀ ਹਵਾਈ ਸੈਨਾ ਵਿੱਚ ਸਨ ਅਤੇ ਉਸਦੀ ਮਾਂ ਇੱਕ ਅਲੀਮਾ ਫਾਜ਼ਿਲਾ ਅਤੇ ਇੱਕ ਰੇਡੀਓ ਕਲਾਕਾਰ ਸੀ ਜਿਸਨੇ ਮਸ਼ਹੂਰ ਰੇਡੀਓ ਨਾਟਕ, ਤਲਕੀਨ ਸ਼ਾਹ ਵਿੱਚ ਜ਼ੋਹਰਾਨ ਬੀਬੀ ਦਾ ਕਿਰਦਾਰ ਨਿਭਾਇਆ ਸੀ। ਉਸਦੀ ਮਾਂ, ਜ਼ਕੀਆ ਖਾਨਮ, ਪ੍ਰਸਿੱਧ ਉਰਦੂ ਲੇਖਕ ਅਤੇ ਨਾਟਕਕਾਰ, ਅਸ਼ਫਾਕ ਅਹਿਮਦ ਖਾਨ ਦੀ ਚਚੇਰੀ ਭੈਣ ਸੀ। ਨਾਇਮਾ ਖਾਨ 1987 ਵਿੱਚ ਉਦਯੋਗ ਵਿੱਚ ਸ਼ਾਮਲ ਹੋਈ।[6][7]

ਕੈਰੀਅਰ

ਸੋਧੋ

ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਪੀ.ਟੀ.ਵੀ. ਤੋਂ ਕੀਤੀ। ਉਹ 1987 ਵਿੱਚ ਪੀਟੀਵੀ ਉੱਤੇ ਨਾਟਕਾਂ ਵਿੱਚ ਨਜ਼ਰ ਆਈ ਉਹ ਪੱਟ ਝੜ, ਫਰੇਬ, ਨਸ਼ਾਇਬ, ਜ਼ੀਸ਼ਾਨ, ਇਕ ਕਦਮ ਪਰ ਮੰਜ਼ਿਲ, ਫਿਸ਼ਰ ਅਤੇ ਚਾਂਦਪੁਰ ਦਾ ਚੰਦੋ ਨਾਟਕਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਸੀ।[8] ਉਹ ਆਇਜ਼ਾ ਖਾਨ ਅਤੇ ਫੈਜ਼ਲ ਕੁਰੈਸ਼ੀ ਦੇ ਨਾਲ ਡਰਾਮਾ ਅਧੂਰੀ ਔਰਤ ਅਤੇ ਇਮਰਾਨ ਅੱਬਾਸ ਅਤੇ ਸਾਦੀਆ ਖਾਨ ਦੇ ਨਾਲ ਖੁਦਾ ਔਰ ਮੁਹੱਬਤ ਵਿੱਚ ਵੀ ਦਿਖਾਈ ਦਿੱਤੀ। ਉਦੋਂ ਤੋਂ ਉਹ ਤੁਮ ਮੇਰੇ ਕਯਾ ਹੋ, ਸਯਾ-ਏ-ਦੀਵਾਰ ਵੀ ਨਹੀਂ, ਯਕੀਨ ਕਾ ਸਫਰ ਅਤੇ ਯੇ ਦਿਲ ਮੇਰੀ, ਬੇਟੀ, ਜੋ ਤੂੰ ਚਾਹੇ ਆਦਿ ਨਾਟਕਾਂ ਵਿੱਚ ਨਜ਼ਰ ਆਈ।[9][10]

ਨਿੱਜੀ ਜੀਵਨ

ਸੋਧੋ

ਨਾਇਮਾ ਦਾ ਵਿਆਹ ਰਸ਼ੀਦ ਅਹਿਮਦ ਖਾਨ ਨਾਲ ਹੋਇਆ ਹੈ ਅਤੇ ਉਸ ਦੀਆਂ 2 ਬੇਟੀਆਂ ਹਨ ਜਿਨ੍ਹਾਂ ਦਾ ਨਾਂ ਹਲੀਮਾ ਖਾਨ ਅਤੇ ਹਿਫਜ਼ਾ ਖਾਨ ਹੈ। ਉਸਦੀ ਵੱਡੀ ਧੀ ਰਾਬੀਆ ਖਾਨ ਦਾ 1993 ਵਿੱਚ 5 ਤੋਂ 6 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।[11][12]

ਹਵਾਲੇ

ਸੋਧੋ
  1. "Jo Tu Chahay, Episode 9: Areesha And Armaan Find Happiness". Masala. 9 November 2020.
  2. "Sajal Ali and Ahad Raza Mir's Ye Dil Mera Speaks About Mental Illness and It Is Spot On". Masala. 3 November 2020.
  3. "Three Sajal Ali TV Shows You Should Watch". Masala. 8 November 2020.
  4. "Naima Khan remembers rubbing shoulders with the best". The Nation. Archived from the original on 8 December 2017. Retrieved 16 August 2016.
  5. "ریڈیو آرٹسٹ کی بیٹی نعیمہ خان کا انٹرویو". 1999. {{cite journal}}: Cite journal requires |journal= (help)
  6. "Kun Faya Kun, Episodes 1 & 2: Over-The-Top But Oddly Addictive". Masala. 13 November 2020.
  7. "Kun Faya Kun, Episode 4: The Case of The New Phone". Masala. 10 November 2020.
  8. "Hotel goes green with Green Fingers". The Express Tribune. 4 November 2020.
  9. "Zarnish Khan makes waves with her drama "Jo Tu Chahay"". The Nation. 27 December 2020.
  10. "That Week That Was". Dawn News. 26 December 2020.
  11. "Farid Khan". The Nation. 14 December 2020.
  12. "Neo Pakistan | Naima Khan". Neo News. 22 June 2021.

ਬਾਹਰੀ ਲਿੰਕ

ਸੋਧੋ