ਨਤਾਸ਼ਾ ਸ੍ਤਾਂਨਕੋਵਿਚ

(ਨਤਾਸਾ ਸਟਾਨਕੋਵਿਕ ਤੋਂ ਮੋੜਿਆ ਗਿਆ)

ਨਤਾਸ਼ਾ ਸ੍ਤਾਂਨਕੋਵਿਚ (ਸਰਬੀਆਈ ਭਾਸ਼ਾ, ਸਿਰਿਲਿਕ ਲਿਪੀ: Наташа Станковић, ਲਾਤੀਨੀ ਲਿਪੀ: Nataša Stanković)[1][2] ਇੱਕ ਸਰਬੀਆਈ ਮੂਲ ਦੀ ਇੱਕ ਨ੍ਰਤਕੀ, ਮਾਡਲ ਅਤੇ ਅਦਾਕਾਰਾ ਹੈ।[3] ਉਸਨੇ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਪ੍ਰਕਾਸ਼ ਝਾ ਦੀ 2013 ਵਿੱਚ ਆਈ ਸੱਤਿਆਗ੍ਰਹਿ ਪ੍ਰਮੁੱਖ ਹੈ।

ਨਤਾਸ਼ਾ ਸ੍ਤਾਂਨਕੋਵਿਚ

ਨਤਾਸ਼ਾ ਸ੍ਤਾਂਨਕੋਵਿਚ ਦਾ ਜਨਮ ਯੂਗੋਸਲਾਵੀਆ ਦੇ ਪੋਝ਼ਾਰੇਵਾਸ (ਵਰਤਮਾਨ ਸਰਬੀਆ) ਵਿੱਚ ਹੋਇਆ ਸੀ ਉਸ ਨੇ 17 ਸਾਲਾਂ ਲਈ ਬੈਲੇ ਡਾਂਸ ਸਕੂਲ ਵਿੱਚ ਹਿੱਸਾ ਲਿਆ, ਫਿਰ ਉਸਨੇ ਰੋਮਾਨੀਆ ਅਤੇ ਸਰਬੀਆ ਵਿੱਚ ਮਾਡਲਿੰਗ ਸ਼ੁਰੂ ਕੀਤੀ।[4] ਉਹ 2012 ਵਿੱਚ ਮੁੰਬਈ ਆਈ ਸੀ ਅਤੇ 'ਜੌਨਸਨ ਅਤੇ ਜੌਨਸਨ' ਲਈ ਇਸ਼ਤਿਹਾਰੀ ਸ਼ੁਰੂ ਕਰ ਦਿੱਤੀ। ਉਸਨੇ ਵੱਖ-ਵੱਖ ਵਿਗਿਆਪਨਾਂ ਵਿੱਚ ਕੰਮ ਕੀਤਾ ਸੀ ਜਿਸ ਵਿੱਚ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨਾਲ ਡਿਊਰੈਕਸ ਲਈ ਵੀ ਇੱਕ ਸ਼ਾਮਲ ਸੀ।[5][6]

ਕੈਰੀਅਰ

ਸੋਧੋ

ਸਾਲ 2012 ਵਿੱਚ, ਨਤਾਸ਼ਾ ਸ੍ਤਾਂਨਕੋਵਿਚ ਅਦਾਕਾਰੀ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਭਾਰਤ ਚਲੀ ਗਈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬ੍ਰਾਂਡ ਜਾਨਸਨ ਅਤੇ ਜਾਨਸਨ ਲਈ ਇੱਕ ਮਾਡਲ ਦੇ ਰੂਪ ਵਿੱਚ ਕੀਤੀ। 2013 ਵਿੱਚ, ਉਸ ਨੇ ਪ੍ਰਕਾਸ਼ ਝਾ ਨੇ ਨਿਰਦੇਸ਼ਤ ਫ਼ਿਲਮ ਸੱਤਿਆਗ੍ਰਹਿ ਨਾਲ਼ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ, ਜਿੱਥੇ ਉਹ ਅਜੇ ਦੇਵਗਨ ਦੇ ਸਾਮ੍ਹਣੇ ਡਾਂਸ ਨੰਬਰ "ਆਇਓ ਜੀ" ਵਿੱਚ ਦਿਖਾਈ ਦਿੱਤੀ।[7] ਬਾਅਦ ਵਿੱਚ 2014 ਵਿੱਚ, ਉਹ ਬਿਗ ਬੌਸ 'ਚ ਦਿਖਾਈ ਦਿੱਤੀ, ਜਿੱਥੇ ਉਹ ਇੱਕ ਮਹੀਨੇ ਘਰ ਵਿੱਚ ਰਹੀ।[8] ਉਸ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਜਦੋਂ ਉਹ ਬਾਦਸ਼ਾਹ ਦੁਆਰਾ ਪ੍ਰਸਿੱਧ ਡਾਂਸ ਨੰਬਰ "ਡੀ.ਜੇ. ਵਾਲ਼ੇ ਬਾਬੂ" ਵਿੱਚ ਦਿਖਾਈ ਦਿੱਤੀ।[9] ਸਾਲ 2016 ਵਿੱਚ, ਉਹ ਸੌਰਭ ਵਰਮਾ ਦੁਆਰਾ ਨਿਰਦੇਸ਼ਤ ਫ਼ਿਲਮ "7 ਆਰਸ ਟੂ ਗੋ" ਵਿੱਚ ਨਜ਼ਰ ਆਈ ਸੀ। ਫ਼ਿਲਮ ਵਿੱਚ, ਉਸ ਨੇ ਇੱਕ ਸਿਪਾਹੀ ਦੀ ਭੂਮਿਕਾ ਨਿਭਾਈ ਅਤੇ ਐਕਸ਼ਨ ਸੀਨਜ਼ ਵਿੱਚ ਪੇਸ਼ ਕੀਤੀ ਗਈ।[10] 2017 ਵਿੱਚ, ਸਟੈਂਕੋਵਿਕ ਨੂੰ "ਫ਼ੁੱਕਰੇ ਰਿਟਰਨਜ਼" ਫ਼ਿਲਮ ਤੋਂ ਮਸ਼ਹੂਰ ਡਾਂਸ ਨੰਬਰ "ਮਹਿਬੂਬਾ" ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਲਈ ਉਸ ਦੀ ਪ੍ਰਸ਼ੰਸਾ ਕੀਤੀ ਗਈ ਸੀ।[11] 2018 ਵਿੱਚ, ਉਸ ਨੇ ਸ਼ਾਹ ਰੁੱਖ਼ ਖ਼ਾਨ ਅਤੇ ਕੈਟਰੀਨਾ ਕੈਫ਼ ਦੇ ਨਾਲ਼, ਆਨੰਦ ਐਲ. ਰਾਏ ਦੁਆਰਾ ਨਿਰਦੇਸ਼ਤ ਫ਼ਿਲਮ ਜ਼ੀਰੋ ਵਿੱਚ ਇੱਕ ਕੈਮਿਓ ਕੀਤੀ। ਨਤਾਸ਼ਾ ਸ੍ਤਾਂਨਕੋਵਿਚ ਨੇ ਆਪਣੀ ਡਿਜੀਟਲ ਸ਼ੁਰੂਆਤ 2019 ਵਿੱਚ ਅਦਾ ਸ਼ਰਮਾ ਦੇ ਨਾਲ਼ ਵੈੱਬ ਸੀਰੀਜ਼ "ਦ ਹਾਲੀਡੇ" ਬਾਇ ਜ਼ੂਮ ਸਟੂਡੀਓਜ਼ ਨਾਲ ਕੀਤੀ।[12][13] ਉਹ ਅਲੀ ਗੋਨੀ ਦੇ ਨਾਲ਼ ਡਾਂਸ ਰਿਐਲਿਟੀ ਟੈਲੀਵਿਝ਼ਨ ਦੀ ਲੜੀ 'ਨੱਚ ਬੱਲੀਏ' ਦੇ ਨੌਵੇਂ ਸੀਜ਼ਨ 'ਚ ਵੇਖੀ ਗਈ ਸੀ।[14]

ਨਿੱਜੀ ਜੀਵਨ

ਸੋਧੋ

ਨਤਾਸ਼ਾ ਸ੍ਤਾਂਨਕੋਵਿਚ ਦਾ ਜਨਮ 4 ਮਾਰਚ 1992 ਨੂੰ ਸਰਬੀਆ ਦੇ ਗਣਤੰਤਰ, ਐਸ.ਐਫ਼.ਆਰ. ਯੂਗੋਸਲਾਵੀਆ ਦੇ ਪੋਝ਼ਾਰੇਵਾਸ ਵਿੱਚ ਹੋਇਆ ਸੀ।[15][16][17]

ਨਤਾਸ਼ਾ ਸ੍ਤਾਂਨਕੋਵਿਚ ਨੇ 1 ਜਨਵਰੀ 2020 ਨੂੰ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਨਾਲ ਵਿਆਹ ਕਰਵਾ ਲਿਆ।[18] ਉਨ੍ਹਾਂ ਦਾ ਵਿਆਹ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੋਇਆ।[19][20] ਜੁਲਾਈ 2020 ਵਿੱਚ ਇਸ ਜੋੜੇ ਦਾ ਇੱਕ ਬੇਟਾ ਸੀ।[21]

ਫ਼ਿਲਮੋਗ੍ਰਾਫ਼ੀ

ਸੋਧੋ
ਸਾਲ ਫ਼ਿਲਮ ਰੋਲ ਸਰੋਤ
2013 ਸੱਤਿਆਗ੍ਰਹਿ Herself [22]
2014 ਢਿਸ਼ਕਿਆਊਂ Jiya
2014 ਹਾਲੀਡੇ: ਅ ਸੋਲਜਰ ਇਜ਼ ਨੈਵਰ ਆਫ਼ ਡਿਊਟੀ Cameo Appearance
2014 ਅਰਿਮਾ ਨਾਂਬੀ Cameo Appearance
2014 ਬੰਦੂਕ਼ (ਬਾਦਸ਼ਾਹ ਅਤੇ ਰੈਕਸ-ਸਟਾਰ) ਮਿਊਜ਼ਿਕ ਵੀਡੀਓ Herself
2014 ਐਕਸ਼ਨ ਜੈਕਸਨ Herself
2015 ਡੀ.ਜੇ. ਵਾਲ਼ੇ ਬਾਬੂ ਮਿਊਜ਼ਿਕ ਵੀਡੀਓ Herself
2016 7 ਆਰਸ ਟੂ ਗੋ Maya
2016 ਦਾਨਾ ਕਾਯੋਨੂ Special Appearance
ਟੈਲੀਵਿਝ਼ਨ
ਸਾਲ ਫ਼ਿਲਮ ਰੋਲ ਨੋਟਸ ਸਰੋਤ
2014 ਬਿੱਗ ਬੌਸ (ਸੀਜ਼ਨ 8) Herself [23][24][25][26] Evicted on Day 28 - 19 October 2014
2014 ਬਾਕਸ ਕ੍ਰਿਕਟ ਲੀਗ Herself [27] Supporting Aly in Jaipur Raj Joshilay

ਹਵਾਲੇ

ਸੋਧੋ
  1. "Serbian bombshell Nataša to sizzle with Ajay Devgan in 'Satyagraha'". daily.bhaskar.com. Retrieved 26 September 2014.
  2. "Nataša Stanković is the new item girl in Prakash Jha's 'Satyagraha'". Retrieved 26 September 2014.
  3. "Hope my 'Bigg Boss 8' stint will help me bag movies, says Serbian model-actress Nataša Stanković". IBNLive. Archived from the original on 2014-09-25. Retrieved 26 September 2014. {{cite web}}: Unknown parameter |dead-url= ignored (|url-status= suggested) (help)
  4. "Nataša Stanković to learn Hindi at Bigg Boss house". Deccan Chronicle. Retrieved 30 September 2014.
  5. "All you need to know about the 'Bigg Boss Season 8' Grand Premiere". dna. Retrieved 26 September 2014.
  6. "Bigg Boss 8 Contestant Nataša Stanković Dating Indian Actor Aly Goni - Yahoo News UK". Yahoo News UK. 25 September 2014. Retrieved 30 September 2014.
  7. "Prakash Jha adds item number in 'Satyagraha'". mid-day. 9 July 2013. Archived from the original on 23 July 2019. Retrieved 23 July 2019.
  8. "I was shown less on 'Bigg Boss 8', says Nataša Stanković post eviction". 20 October 2014. Archived from the original on 23 July 2019. Retrieved 23 July 2019.
  9. "DJ Waley Babu star Nataša wanted a peppy song in her film". Hindustan Times. 5 June 2016. Archived from the original on 23 July 2019. Retrieved 23 July 2019.
  10. "Nataša Stanković chose to do her own stunts in '7 Hours To Go' – Times of India". The Times of India. Archived from the original on 6 August 2019. Retrieved 23 July 2019.
  11. "Daddy got me Fukrey Returns, says Nataša Stanković". Hindustan Times. 1 December 2017. Archived from the original on 23 July 2019. Retrieved 23 July 2019.
  12. Rajesh, Author: Srividya (4 June 2019). "Bigg Boss fame Nataša Stanković in Zoom Studios series The Holiday". Archived from the original on 9 July 2019. Retrieved 23 July 2019. {{cite web}}: |first= has generic name (help)
  13. "Nataša Stanković excited about her digital debut". Business Standard India. 6 June 2019. Archived from the original on 23 July 2019. Retrieved 23 July 2019 – via Business Standard.
  14. "Nach Baliye 9: Exes Aly Goni- Natasa Stankovic and Urvashi Dholakia-Anuj Sachdeva are prepping hard for the show – Times of India". The Times of India. Archived from the original on 23 July 2019. Retrieved 23 July 2019.
  15. "It's official! Hardik Pandya & Nataša Stanković are engaged; Kohli, Mrs. Dhoni, KL Rahul congratulate the couple". The Economic Times. 2 January 2020. Retrieved 6 January 2020.
  16. "🎀Nataša Stanković🎀 on Instagram: "Happy Bday to me! ☺️💕 Thank you all for your beautiful wishes ❤️ #blessed #thankful #bday #bdaygirl #happiness #forever19 #foreveryoung"". Instagram (in ਅੰਗਰੇਜ਼ੀ). Retrieved 21 February 2020.
  17. "(FOTO) OVA SRPKINJA JE KRALJICA BOLIVUDA! Evo kako je lepotica iz Požarevca stigla do statusa BOGINJE U INDIJI!". INFORMER (in ਸਰਬੀਆਈ). 6 March 2018. Retrieved 21 February 2020.
  18. IANS (1 January 2020). "Hardik Pandya announces engagement with Serbian actress Natasa Stankovic". Times of India. Archived from the original on 1 January 2020. Retrieved 1 January 2020.
  19. Taneja, Parina (6 August 2020). "Hardik Pandya, Natasa Stankovic's baby boy's name revealed. Here's what it is". www.indiatvnews.com (in ਅੰਗਰੇਜ਼ੀ). Retrieved 2 September 2020.
  20. Nihalani, Akash (7 August 2020). "Bollywood actresses who tied the knot with cricketers". filmfare.com (in ਅੰਗਰੇਜ਼ੀ). Archived from the original on 25 ਜੁਲਾਈ 2022. Retrieved 2 September 2020.
  21. "Hardik Pandya and Natasa Stankovic blessed with baby boy, India all-rounder shares first photo". India Today (in ਅੰਗਰੇਜ਼ੀ). 30 July 2020. Retrieved 10 August 2020.
  22. "Prakash Jha adds item number in 'Satyagraha'". mid-day. 8 July 2013. Retrieved 26 September 2014.
  23. "Bigg Boss 8: The Pink lady – Natasa Stankovic bonds with the boys". The Times of India. Retrieved 26 September 2014.
  24. "Bigg Boss 8: Sukirti 'breaks' down in style as Upen flirts with Natasha". Hindustan Times. Archived from the original on 30 ਸਤੰਬਰ 2014. Retrieved 30 September 2014. {{cite web}}: Unknown parameter |dead-url= ignored (|url-status= suggested) (help)
  25. "Natasa Stankovic and Puneet Issar in Bigg Boss". The Times of India. Retrieved 30 September 2014.
  26. "Bigg Boss 8 Contestant Natasa Stankovic Wants to Build Bollywood Career With Show". NDTVMovies.com. Retrieved 26 September 2014.
  27. "Box Cricket League 2014: Natasa Stankovic joins Aly Goni's team". bollywoodlife.com. Retrieved 21 October 2014.

ਬਾਹਰੀ ਲਿੰਕ

ਸੋਧੋ