ਨਰਿੰਦਰ ਚੰਚਲ (16 ਅਕਤੂਬਰ 1940 – 22 ਜਨਵਰੀ 2021) ਇੱਕ ਭਾਰਤੀ ਗਾਇਕ ਹਨ ਜੋ ਆਪਣੀਆਂ ਪੰਜਾਬੀ ਭੇਟਾਂ ਲਈ ਜਾਣੇ ਜਾਂਦੇ ਹਨ। ਅੰਮ੍ਰਿਤਸਰ ਦੀ ਨਮਕ ਮੰਡੀ ’ਚ ਇਕ ਪੰਜਾਬੀ ਪਰਿਵਾਰ ਵਿਚ ਜਨਮੇ ਨਰਿੰਦਰ ਚੰਚਲ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਜਿਸ ਕਰ ਕੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਭਜਨ ਤੇ ਆਰਤੀ ਗਾਉਣੀ ਸ਼ੁਰੂ ਕਰ ਦਿੱਤੀ।[1] ਇਹਨਾਂ ਨੇ ਕਾਫੀ ਹਿੰਦੀ ਫਿਲਮਾਂ ਵਿੱਚ ਵੀ ਗਾਇਆ। ਬਾਲੀਵੁੱਡ ਵਿੱਚ ਇਹਨਾਂ ਸਭ ਤੋਂ ਪਹਿਲਾਂ ਫਿਲਮ ਬੌਬੀ ਵਿੱਚ "ਬੇਸ਼ੱਕ ਮੰਦਰ ਮਸਜਿਦ ਤੋੜੋ" ਗਾਇਆ ਜੋ ਉਸ ਵੇਲੇ ਬਹੁਤ ਮਸ਼ਹੂਰ ਹੋਇਆ। ਉਹ ‘ਚਲੋ ਬੁਲਾਵਾ ਆਇਆ ਹੈ’ ਅਤੇ ‘ਤੂਨੇ ਮੁਝੇ ਬੁਲਾਇਆ ਸ਼ੇਰਾਂਵਾਲੀਏ’ ਆਦਿ ਆਪਣੇ ਮਸ਼ਹੂਰ ਭਜਨਾਂ ਕਰ ਕੇ ਜਾਣੇ ਜਾਂਦੇ ਸਨ।

ਮੁੱਢਲਾ ਜੀਵਨ

ਸੋਧੋ

ਇਹਨਾਂ ਦਾ ਜਨਮ ਅੰਮ੍ਰਿਤਸਰ ਦੀ ਨਮਕ ਮੰਡੀ ਵਿੱਚ ਹੋਇਆ। ਇਹਨਾਂ ਦੀ ਮਾਂ ਦੇਵੀ ਦੁਰਗਾ ਦੀ ਭਗਤ ਸੀ ਜਿਸ ਕਰਕੇ ਇਹਨਾਂ ਦਾ ਬਚਪਨ ਧਾਰਮਿਕ ਮਾਹੌਲ ’ਚ ਬੀਤਿਆ ਜਿਸ ਕਰਕੇ ਇਹਨਾਂ ਦਾ ਝੁਕਾਅ ਭਜਨ, ਆਰਤੀਆਂ ਅਤੇ ਭੇਟਾਂ ਗਾਉਣ ਵੱਲ ਹੋ ਗਿਆ।

ਕੈਰੀਅਰ

ਸੋਧੋ

ਇਹਨਾਂ ਨੇ ਸੰਗੀਤ ਦੀ ਸਿੱਖਿਆ ਅੰਮ੍ਰਿਤਸਰ ਦੇ ਪ੍ਰੇਮ ਤਿੱਖਾ ਕੋਲੋ ਹਾਸਲ ਕੀਤੀ। ੧੯੭੩ ਵਿੱਚ ਫਿਲਮ ਬੌਬੀ ਵਿੱਚ ਇਹਨਾਂ ਦਾ ਪਹਿਲਾ ਗੀਤ "ਮੰਦਰ ਤੋੜੋ ਮਸਜਿਦ ਤੋੜੋ" ਉਸ ਵੇਲੇ ਬਹੁਤ ਮਸ਼ਹੂਰ ਹੋਇਆ ਅਤੇ ਇਹਨਾਂ ਨੂੰ ੧੯੭੩ ਦਾ ਫਿਲਮਫੇਅਰ ਦਾ ਸਭ ਤੋਂ ਵਧੀਆ ਪਿੱਠਵਰਤੀ ਗਾਇਕ ਪੁਰਸਕਾਰ ਮਿਲਿਆ। ਬਾਅਦ ਵਿੱਚ ਇਹਨਾਂ ਨੂੰ ਰਾਜ ਕਪੂਰ ਮੈਮੋਰੀਅਲ ਪੁਰਸਕਾਰ ਮਿਲਿਆ।

ਚੰਚਲ ਨੇ ਇੱਕ ਪੁਸਤਕ "ਮਿਡਨਾਈਟ ਸਿੰਗਰ" (Midnight Singer) ਜਾਰੀ ਕੀਤੀ। ਇਸ ਵਿੱਚ ਇਹਨਾਂ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ, ਜਿੰਦਗੀ ਅਤੇ ਇਸ ਦੀਆਂ ਔਕੜਾਂ ਬਾਰੇ ਦੱਸਿਆ ਹੈ। ਨਾਲ ਹੀ ਆਪਣੇ ਸੁਪਨਿਆਂ ਅਤੇ ਟੀਚਿਆਂ ਦਾ ਵੀ ਜਿਕਰ ਕੀਤਾ ਹੈ।

  1. Service, Tribune News. "ਭਜਨ ਗਾਇਕ ਨਰਿੰਦਰ ਚੰਚਲ ਦਾ ਦੇਹਾਂਤ". Tribuneindia News Service. Retrieved 2021-01-25.