ਨਰੰਗ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਡੱਬਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਡੱਬਵਾਲੀ ਤੋਂ 28 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 57 ਕਿਲੋਮੀਟਰ ਦੂਰ ਸਥਿਤ ਹੈ। ਇਹ ਪਿੰਡ ਪੰਜਾਬ ਦੀ ਹੱਦ ਉੱਤੇ ਹੈ ਅਤੇ ਇਸ ਦੇ ਬਿਲਕੁਲ ਨਾਲ ਹੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ।[1]

 ਰਕਬਾ ਅਤੇ ਆਬਾਦੀ 

ਸੋਧੋ

ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1141 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਨਰੰਗ ਦੀ ਕੁੱਲ ਆਬਾਦੀ 2,217 ਲੋਕਾਂ ਦੀ ਹੈ, ਜਿਸ ਵਿੱਚੋਂ ਪੁਰਸ਼ਾਂ ਦੀ ਆਬਾਦੀ 1,189 ਹੈ ਜਦਕਿ ਔਰਤਾਂ ਦੀ ਆਬਾਦੀ 1,028 ਹੈ। ਨੌਰੰਗ ਪਿੰਡ ਦੀ ਸਾਖਰਤਾ ਦਰ 54.71% ਹੈ ਜਿਸ ਵਿੱਚੋਂ 60.05% ਮਰਦ ਅਤੇ 48.54% ਔਰਤਾਂ ਸਾਖਰ ਹਨ। ਨਰੰਗ ਪਿੰਡ ਵਿੱਚ ਕਰੀਬ 406 ਘਰ ਹਨ। ਨਰੰਗ ਪਿੰਡ ਇਲਾਕੇ ਦਾ ਪਿੰਨ ਕੋਡ 125104 ਹੈ।[1]

 ਪ੍ਰਸ਼ਾਸਨ 

ਸੋਧੋ

ਨਰੰਗ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਰਾਮਾਂ ਮੰਡੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਨਰੰਗ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]

ਹਵਾਲੇ

ਸੋਧੋ
  1. 1.0 1.1 1.2 "Naurang Village in Dabwali (Sirsa) Haryana | villageinfo.in". villageinfo.in. Retrieved 2023-04-12.