ਨਵਾਬ ਸ਼ੇਰ ਮੁਹੰਮਦ ਖ਼ਾਨ

ਨਵਾਬ ਸ਼ੇਰ ਮੁਹੰਮਦ ਖ਼ਾਨ (ਮੌ. 1710), ਮੁਗਲਾਂ ਦਾ ਇੱਕ ਅਫ਼ਗਾਨ ਸਾਮੰਤ, ਮਲੇਰਕੋਟਲਾ ਦਾ ਨਵਾਬ ਸੀ ਅਤੇ ਸਰਹਿੰਦ ਦੀ ਸਰਕਾਰ ਜਾਂ ਡਿਵੀਜ਼ਨ ਵਿੱਚ ਇੱਕ ਉੱਚ ਫੌਜੀ ਪਦਵੀ ਦਾ ਮਾਲਕ ਸੀ। ਉਸ ਨੇ ਚਮਕੌਰ ਦੀ ਲੜਾਈ ਵਿੱਚ ਹਿੱਸਾ ਲਿਆ ਸੀ। ਅਤੇ ਉਹ ਉਦੋਂ ਸਰਹਿੰਦ ਅਦਾਲਤ ਵਿੱਚ ਮੌਜੂਦ ਸੀ, ਜਦੋਂ ਨਵਾਬ ਵਜ਼ੀਰ ਖਾਨ, ਫ਼ੌਜਦਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ 9 ਅਤੇ 7 ਸਾਲ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਲਈ ਮੌਤ ਦੀ ਸਜ਼ਾ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਸ਼ੇਰ ਮੁਹੰਮਦ ਖ਼ਾਨ ਨੇ ਐਨੇ ਛੋਟੇ ਬੱਚਿਆਂ ਨੂੰ ਅਜਿਹੀ ਕਠੋਰ ਸਜ਼ਾ ਦਿੱਤੇ ਜਾਣ ਤੇ ਇਤਰਾਜ਼ ਕੀਤਾ ਸੀ ਅਤੇ ਇਸ ਅਧਾਰ ਤੇ ਮੌਤ ਦੀ ਸਜ਼ਾ ਦੇ ਖਿਲਾਫ ਅਪੀਲ ਕੀਤੀ ਸੀ ਆਪਣੇ ਪਿਤਾ ਦੇ ਕੰਮਾਂ ਲਈ ਛੋਟੇ ਬੱਚਿਆਂ ਨੂੰ ਕਿਸੇ ਵੀ ਮਾਮਲੇ ਚ ਜ਼ਿੰਮੇਵਾਰ ਨਹੀਂ ਸੀ ਠਹਿਰਾਇਆ ਜਾ ਸਕਦਾ। ਪਰ ਵਜ਼ੀਰ ਖਾਨ ਨੇ ਉਸਦੀ ਅਪੀਲ ਰੱਦ ਕਰ ਦਿੱਤੀ ਸੀ ਅਤੇ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਨਾਲ ਕੰਧਾਂ ਵਿੱਚ ਚਿਣਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।[1]

ਬੰਦਾ ਸਿੰਘ ਬਹਾਦਰ ਨੇ ਜਦੋਂ 1710 ਵਿੱਚ ਸਰਹਿੰਦ ਤੇ ਚੜ੍ਹਾਈ ਕੀਤੀ, ਤਾਂ ਫੌਜ ਦੀ ਮਲੇਰਕੋਟਲਾ ਟੁਕੜੀ ਦੇ ਮੁਖੀ ਵਜੋਂ ਨਵਾਬ ਸ਼ੇਰ ਮੁਹੰਮਦ ਖਾਨ, ਵਜ਼ੀਰ ਖ਼ਾਨ ਦੀ ਫ਼ੌਜ ਦਾ ਹਿੱਸਾ ਬਣਿਆ ਸੀ। ਉਹ 12 ਮਈ 1710 ਨੂੰ ਚੱਪੜ ਚਿੜੀ ਦੀ ਲੜਾਈ ਵਿੱਚ ਮਾਰਿਆ ਗਿਆ ਸੀ।

ਹਵਾਲੇ

ਸੋਧੋ