ਨਸੀਮੂਦੀਨ ਸਿੱਦੀਕੀ

ਨਸੀਮੂਦੀਨ ਸਿੱਦੀਕੀ (ਜਨਮ 4 ਜੂਨ 1959) ਉੱਤਰ ਪ੍ਰਦੇਸ਼ ਦਾ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ, ਜੋ ਪਹਿਲਾਂ ਬਹੁਜਨ ਸਮਾਜ ਪਾਰਟੀ ਦਾ ਇੱਕ ਪ੍ਰਮੁੱਖ ਮੈਂਬਰ ਸੀ। ਉਨ੍ਹਾਂ ਨੂੰ ਬਸਪਾ ਮੁਖੀ ਮਾਇਆਵਤੀ ਨੇ 10 ਮਈ 2017 ਨੂੰ ਕੱਢ ਦਿੱਤਾ ਸੀ। ਉਹਨਾਂ ਨੂੰ 1991 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕ ਬਣਾਇਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮਾਇਆਵਤੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ। [1] ਵਰਤਮਾਨ ਸਮੇਂਂ ਵਿਚ ਉਹ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ।

ਉਹ 22 ਫਰਵਰੀ ਨੂੰ ਕਾਂਗਰਸ ਦਫਤਰ, ਨਵੀਂ ਦਿੱਲੀ ਵਿਖੇ ਆਪਣੇ 35000 ਤੋਂ ਵੱਧ ਸਮਰਥਕਾਂ ਅਤੇ ਉੱਤਰ ਪ੍ਰਦੇਸ਼ ਦੇ ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ।

ਹਵਾਲੇ

ਸੋਧੋ
  1. Rashid, Omar (10 May 2017). "BSP sacks Nasimuddin Siddiqui for 'anti-party activities'". The Hindu. Retrieved 12 May 2017.