ਨਾਗਾਲੈਂਡ ਸਟੇਟ ਮਿਊਜ਼ੀਅਮ
ਨਾਗਾਲੈਂਡ ਸਟੇਟ ਮਿਊਜ਼ੀਅਮ ਇੱਕ ਅਜਾਇਬ ਘਰ ਹੈ ਜੋ ਬਯਾਵੂ ਹਿੱਲ, ਕੋਹਿਮਾ, ਨਾਗਾਲੈਂਡ, ਭਾਰਤ ਵਿੱਚ ਬਣਿਆ ਹੋਇਆ ਹੈ। ਇਹ ਕਲਾ ਅਤੇ ਸੱਭਿਆਚਾਰ ਵਿਭਾਗ, ਨਾਗਾਲੈਂਡ ਵੱਲੋਂ ਚਲਾਇਆ ਜਾਂਦਾ ਹੈ। ਅਜਾਇਬ ਘਰ ਪੂਰੇ ਨਾਗਾਲੈਂਡ ਤੋਂ ਪ੍ਰਾਚੀਨ ਮੂਰਤੀਆਂ, ਪਰੰਪਰਾਗਤ ਪਹਿਰਾਵੇ, ਸ਼ਿਲਾਲੇਖਾਂ ਸਮੇਤ ਕਲਾਕ੍ਰਿਤੀਆਂ ਦਾ ਇੱਕ ਵਿਆਪਕ ਸੰਗ੍ਰਹਿ ਇਕੱਠਾ, ਸੁਰੱਖਿਅਤ ਰੱਖ ਕੇ ਉਸਨੂੰ ਪ੍ਰਦਰਸ਼ਿਤ ਕਰਦਾ ਹੈ।[1] ਅਜਾਇਬ ਘਰ ਪਹਿਲੀ ਵਾਰ 25 ਨਵੰਬਰ 1970 ਨੂੰ ਲੋਕਾਂ ਦੇ ਵਾਸਤੇ ਖੋਲ੍ਹਿਆ ਗਿਆ ਸੀ।[2][3]
ਸਥਾਪਨਾ | 25 ਨਵੰਬਰ 1970 |
---|---|
ਟਿਕਾਣਾ | ਬਾਯਾਵੂ ਹਿਲ, ਕੋਹਿਮਾ, ਨਾਗਾਲੈਂਡ, ਭਾਰਤ |
ਗੁਣਕ | 25°41′06″N 94°06′18″E / 25.6850°N 94.1049°E |
ਸੈਲਾਨੀ | 20,539 (2019) |
ਨਿਰਦੇਸ਼ਕ | ਰੋਂਗਸੇਨ ਪੋਂਗੇਨਰ |
ਵੈੱਬਸਾਈਟ | artandculture |
ਅਜਾਇਬ ਘਰ ਕਲਾ ਅਤੇ ਸੱਭਿਆਚਾਰ ਡਾਇਰੈਕਟੋਰੇਟ, ਨਾਗਾਲੈਂਡ ਦੇ ਵੱਲੋਂ ਸੰਭਾਲੇ ਅਤੇ ਚਲਾਏ ਜਾਂਦੇ ਦੋ ਅਜਾਇਬ ਘਰਾਂ ਵਿੱਚੋਂ ਇੱਕ ਹੈ।
ਇਤਿਹਾਸ
ਸੋਧੋ1 ਨਵੰਬਰ 1964 ਨੂੰ ਕਲਾ ਅਤੇ ਸੱਭਿਆਚਾਰ ਦੇ ਡਾਇਰੈਕਟੋਰੇਟ (ਪਹਿਲਾਂ ਨਾਗਾ ਇੰਸਟੀਚਿਊਟ ਆਫ਼ ਕਲਚਰ) ਦੀ ਸਥਾਪਨਾ ਕੀਤੀ ਗਈ ਸੀ। ਇਸਦਾ ਮੁੱਖ ਫੋਕਸ ਨਾਗਾ ਜੀਵਨ ਅਤੇ ਸੱਭਿਆਚਾਰ ਅਤੇ ਇੱਕ ਖੋਜ ਲਾਇਬ੍ਰੇਰੀ 'ਤੇ ਖੋਜ ਕਰਨਾ ਸੀ।[4]
1970 ਦੇ ਸ਼ੁਰੂ ਵਿੱਚ, ਨਾਗਾਲੈਂਡ ਰਾਜ ਅਜਾਇਬ ਘਰ ਦੀ ਇਮਾਰਤ ਬਣਾਈ ਗਈ ਸੀ ਜਿਸ ਵਿੱਚ ਡਾਇਰੈਕਟੋਰੇਟ ਵੀ ਸੀ। ਅਜਾਇਬ ਘਰ ਜਿਸ ਵਿੱਚ ਨਸਲੀ ਵਿਗਿਆਨਿਕ ਗੈਲਰੀ ਸ਼ਾਮਲ ਸੀ, ਨੂੰ ਰਸਮੀ ਤੌਰ 'ਤੇ 25 ਨਵੰਬਰ 1970 ਨੂੰ ਜਨਤਾ ਲਈ ਖੋਲ੍ਹਿਆ ਗਿਆ ਸੀ।
ਹਵਾਲੇ
ਸੋਧੋ- ↑ "Nagaland State Museum : A window to the material and socio-cultural world of the Naga tribes". Retrieved 13 October 2021.
- ↑ "Department of Art and Culture, Nagaland". Department of Art and Culture, Nagaland. Archived from the original on 26 ਅਕਤੂਬਰ 2021. Retrieved 13 October 2021.
- ↑ "The State Museum". Incredible India. Retrieved 13 October 2021.
- ↑ "Department of Art and Culture, Nagaland". Department of Art and Culture, Nagaland. Archived from the original on 26 ਅਕਤੂਬਰ 2021. Retrieved 13 October 2021."Department of Art and Culture, Nagaland" Archived 2021-10-26 at the Wayback Machine.. Department of Art and Culture, Nagaland. Retrieved 13 October 2021.