ਨਾਦਿਰਾ ਬੱਬਰ
ਨਾਦਿਰਾ ਬੱਬਰ (Urdu: نادرہ ببّر, ਹਿੰਦੀ: नादिरा बब्बर; ਜਨਮ 20 ਜਨਵਰੀ 1948) ਇੱਕ ਭਾਰਤੀ ਥੀਏਟਰ ਅਦਾਕਾਰਾ, ਡਾਇਰੈਕਟਰ ਅਤੇ ਫ਼ਿਲਮੀ ਅਦਾਕਾਰਾ ਹੈ[1], ਜੋ 2001 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਜੇਤੂ ਹੈ। ਉਸਨੇ ਇੱਕ ਮੁੰਬਈ-ਆਧਾਰਿਤ ਥੀਏਟਰ ਗਰੁੱਪ ਦੇ ਸਥਾਪਨਾ ਕੀਤੀ ਜਿਸਦਾ ਨਾਮ ਹੈ ਏਕਜੁੱਟ, ਜੋ ਹਿੰਦੀ ਥੀਏਟਰ ਵਿੱਚ ਇੱਕ ਆਮ ਜਾਣਿਆ ਜਾਂਦਾ ਨਾਮ ਹੈ।[2]‘ਉਥੇਲੋ’, ‘ਤੁਗਲਕ’, ‘ਜਸਮਾ ਓੜਨ’, ‘ਸ਼ਾਮ ਛਾਇਆ’, ‘ਬੇਗਮ ਜਾਨ’ ਆਦਿ ਨਾਟਕਾਂ ਵਿੱਚ ਕੇਂਦਰੀ ਭੂਮਿਕਾਵਾਂ ਨਿਭਾਉਣ ਦੇ ਇਲਾਵਾ ਉਸ ਨੇ ਭਾਰਤੀ ਰੰਗ ਮੰਚ ਵਿੱਚ ਆਪਣੀ ਨਵੀਂ ਪਹਿਲ ਕਦਮੀ ਲਈ ਪ੍ਰਸਿੱਧ ਰਹੇ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ। ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਦੇ ਜੀਵਨ ਉੱਤੇ ਆਧਾਰਿਤ ‘ਪੇਂਸਿਲ ਸੇ ਬਰਸ਼ ਤੱਕ’, ਧਰਮਵੀਰ ਭਾਰਤੀ ਦੀਆਂ ਕਾਲਜਈ ਕ੍ਰਿਤੀਆਂ ‘ਕਨੁਪ੍ਰਿਆ’ ਅਤੇ ‘ਅੰਧਾਯੁਗ’ ਉੱਤੇ ਆਧਾਰਿਤ ‘ਇਤਿਹਾਸ ਤੁਮ੍ਹੇਂ ਲੇ ਗਯਾ ਕਨ੍ਹੈਯਾ’ ਅਤੇ ਉੱਤਰ ਪੂਰਬ ਦੀ ਪਿੱਠਭੂਮੀ ਉੱਤੇ ‘ਆਪਰੇਸ਼ਨ ਕਲਾਊਡਬਰਸਟ’ ਸਹਿਤ ਉਸ ਨੇ ਦਰਜਨਾਂ ਅਜਿਹੇ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ ਜੋ ਭਾਰਤੀ ਰੰਗ ਮੰਚ ਵਿੱਚ ਅਜਿਹਾ ਕੁੱਝ ਨਵਾਂ ਜੋੜਦੇ ਹਨ ਜਿਸਦੇ ਨਾਲ ਨਵੀਂ ਪੀੜ੍ਹੀ ਪ੍ਰਭਾਵਿਤ ਹੋ ਸਕਦੀ ਹੈ।[3]
ਨਾਦਿਰਾ ਬੱਬਰ | |
---|---|
ਜਨਮ | 20 ਜਨਵਰੀ 1948, (ਉਮਰ 66) |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਪੇਸ਼ਾ | ਥੀਏਟਰ ਅਦਾਕਾਰਾ, ਡਾਇਰੈਕਟਰ |
ਸਰਗਰਮੀ ਦੇ ਸਾਲ | 1980–present |
ਜੀਵਨ ਸਾਥੀ | ਰਾਜ ਬੱਬਰ |
ਬੱਚੇ | ਆਰੀਆ ਬੱਬਰ ਜੂਹੀ ਬੱਬਰ ਪ੍ਰਤੀਕ ਬੱਬਰ (Step-son) |
Parent(s) | ਰਜੀਆ ਸੱਜਾਦ ਜ਼ਹੀਰ (ਮਾਂ) ਸੱਜਾਦ ਜ਼ਹੀਰ (ਪਿਤਾ) |
ਰਿਸ਼ਤੇਦਾਰ | Anup Soni (Son-in-law) |
ਰਚਨਾਵਾਂ
ਸੋਧੋ- ਦਯਾ ਸ਼ੰਕਰ ਕੀ ਡਾਇਰੀ
- ਜੀ ਜੈਸੀ ਆਪਕੀ ਮਰਜ਼ੀ
- ਸ਼ੱਕੁਬਾਈ
- ਸੁਮਨ ਔਰ ਸਾਨਾ
- ਜੈਸੇ ਸੂਖੇ ਹੁਏ ਫੂਲ ਕਿਤਾਬੋਂ ਮੇਂ ਮਿਲੇ[1]
ਨਿਰਦੇਸ਼ਿਤ ਨਾਟਕ
ਸੋਧੋ- ਯਹੂਦੀ ਕੀ ਲੜਕੀ
- ਸੰਧ੍ਯਾ ਛਾਯਾ
- ਲੁਕ ਬੈਕ ਇਨ ਐਂਗਰ
- ਬੱਲਬਪੁਰ ਕੀ ਰੂਪਕਥਾ
- ਬਾਤ ਲਾਤ ਕੀ ਹਾਲਾਤ ਕੀ
- ਭ੍ਰਮ ਕੇ ਭੂਤ
- ਬੇਗਮ ਜਾਨ
ਥੀਏਟਰ ਵਿੱਚ ਨਾਦਿਰਾ ਜ਼ਹੀਰ ਬੱਬਰ ਦੇ ਕੀਤੇ ਕੁਝ ਪ੍ਰਮੁੱਖ ਰੋਲ
ਸੋਧੋ- ਓਥੈਲੋ ਵਿੱਚ ਡਸਮਾਡੋਨਾ ਵਜੋਂ
- ਤੁਗਲਕ ਵਿੱਚ ਮਤਰੇਈ ਮਾਂ ਵਜੋਂ
- ਤਿੰਨ ਪੈਨੀ ਓਪੇਰਾ ਵਿੱਚ ਸ੍ਰੀਮਤੀ ਪੀਚੇਅਮ ਵਜੋਂ
- ਜਸਮਾ ਓੜਨ ਵਿੱਚ ਡਾਲੀ ਵਜੋਂ
- ਸੰਧਿਆ ਛਾਇਆ ਵਿੱਚ ਨਾਨੀ ਵਜੋਂ
- ਕਰਾਸ ਪਰਪਜ ਵਿੱਚ ਮਾਂ ਵਜੋਂ
- ਬੇਗਮ ਜਾਨ ਵਿੱਚ ਬੇਗਮ ਜਾਨ ਵਜੋਂ
- ਡਿਜਾਇਰ ਅੰਡਰ ਦ ਐਲਮਜ ਵਿੱਚ ਐਬੀ ਵਜੋਂ
- ਹਮ ਕਹੇਂ ਆਪ ਸੁਨੇਂ ਵਿੱਚ ਸ਼ਾਇਸਤਾ ਬੇਗਮ ਵਜੋਂ
- ਸੱਚ ... ਝੂਠਾ... ਨਮਕ ਵਿੱਚ ਸਾਫੀਆ ਵਜੋਂ[4]
ਹਵਾਲੇ
ਸੋਧੋ- ↑ 1.0 1.1 "her world is at stage". Retrieved 3 ਅਕਤੂਬਰ 2015.
- ↑ "Three decades of drama". Mint (newspaper). Apr 14, 2011.
{{cite news}}
: Italic or bold markup not allowed in:|publisher=
(help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-03-17. Retrieved 2015-10-01.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-08-11. Retrieved 2015-10-01.
{{cite web}}
: Unknown parameter|dead-url=
ignored (|url-status=
suggested) (help)