ਨਾਭਾ ਕਵਿਤਾ ਉਤਸਵ ਭਾਰਤ ਦੇ ਪੰਜਾਬ ਰਾਜ ਦੇ ਪਟਿਆਲਾ ਜਿਲੇ ਦੇ ਨਾਭਾ ਸ਼ਹਿਰ ਵਿੱਚ ਸਲਾਨਾ ਕਰਵਾਇਆ ਜਾਣ ਵਾਲਾ ਇੱਕ ਸਾਹਿਤਕ ਸਮਾਗਮ ਹੈ ਜਿਸ ਵਿੱਚ ਪੰਜਾਬੀਭਾਸ਼ਾ ਦੇ ਨਾਮਵਰ ਸ਼ਾਇਰ ਭਾਗ ਲੈਂਦੇ ਹਨ। ਇਹ ਸਮਾਗਮ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ, ਨਾਭਾ ਨਾਮ ਦੀ ਸਾਹਿਤਕ ਸੰਸਥਾ ਵਲੋਂ ਕਰਵਾਇਆ ਜਾਂਦਾ ਹੈ ਜਿਸ ਵਿੱਚ ਕੁਝ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਂਦਾ ਹੈ। ਸਮਾਗਮ ਵਿੱਚ ਕਵਿਤਾ ਪਾਠ ਕਰਨ ਵਾਲੇ ਕਵੀਆਂ ਦੀ ਗਿਣਤੀ 50 ਤੋਂ ਵੀ ਵੱਧ ਹੁੰਦੀ ਹੈ।[1][2] ਇਸ ਵਿੱਚ ਦੇਸ ਵਿਦੇਸ ਤੋਂ ਸ਼ਾਇਰ ਹਿੱਸਾ ਲੈਣ ਲਈ ਆਓਂਦੇ ਹਨ। ਇਹ ਸਮਾਗਮ ਪਿਛਲੇ 19 ਸਾਲਾਂ ਤੋਂ ਨਿਰਵਿਘਨ ਕਰਵਾਇਆ ਜਾ ਰਿਹਾ ਹੈ। ਇਹ ਉਤਸਵ ਆਮ ਤੌਰ 'ਤੇ ਨਵੰਬਰ-ਦਸੰਬਰ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ ਅਤੇ 19 ਵਾਂ ਨਾਭਾ ਕਵਿਤਾ ਉਤਸਵ 13 ਦਸੰਬਰ 2015 ਨੂੰ ਕਰਵਾਇਆ ਗਿਆ ਸੀ। ਇਸ ਸਮਾਗਮ ਮੌਕੇ ਪੰਜਾਬੀ ਪ੍ਰਕਾਸ਼ਕ ਆਪੋ ਆਪਣੀਆਂ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਓਂਦੇ ਹਨ ਅਤੇ ਪਾਠਕ ਵੱਡੇ ਪੱਧਰ ਤੇ ਆਪਣੀ ਪਸੰਦ ਦੀਆਂ ਪੁਸਤਕਾਂ ਦੀ ਖਰੀਦ ਕਰਦੇ ਹਨ। ਇਸ ਸਮਾਗਮ ਵਿੱਚ ਨਵੇਂ ਅਤੇ ਪ੍ਰੋਢ ਸ਼ਾਇਰਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ।

ਨਾਭਾ ਕਵਿਤਾ ਉਤਸਵ
22 ਵਾਂ ਨਾਭਾ ਕਵਿਤਾ ਉਤਸਵ
ਕਿਸਮਕਵਿਤਾ ਉਤਸਵ
ਤਾਰੀਖ/ਤਾਰੀਖਾਂ1997 ਤੋਂ
ਟਿਕਾਣਾਨਾਭਾ, ਪੰਜਾਬ
ਸਰਗਰਮੀ ਦੇ ਸਾਲ1997 ਤੋਂ ਹੁਣ ਤੱਕ 2015 ਤੱਕ (19 ਸਾਲਾਂ ਤੋਂ)

ਤਸਵੀਰਾਂ ਸੋਧੋ

24ਵਾਂ ਨਾਭਾ ਕਵਿਤਾ ਉਤਸਵ ਸੋਧੋ

Gallery ਸੋਧੋ

ਬਾਹਰੀ ਲਿੰਕ ਸੋਧੋ

  1. http://www.mp3tunes.tk/download?v=7h_BvsOzaWw Archived 2016-03-04 at the Wayback Machine.

ਹਵਾਲੇ ਸੋਧੋ