ਨਾਵਾਚ
ਨਾਵਾਚ (ਨਾਵਾਚ ਉਚਾਰਨ: /ˈnaːwatɬ/ ( ਸੁਣੋ)[2]), ਆਜ਼ਤੇਕ ਨਾਮ ਨਾਲ ਵੀ ਜਾਣੀ ਜਾਂਦੀ ਹੈ, ਊਤੋ-ਆਜ਼ਤੇਕੀ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਜਾਂ ਭਾਸ਼ਾਵਾਂ ਦਾ ਸਮੂਹ ਹੈ। ਨਾਵਾਚ ਦੀਆਂ ਕਿਸਮਾਂ ਕੇਂਦਰੀ ਮੈਕਸੀਕੋ ਵਿੱਚ ਰਹਿਣ ਵਾਲੇ 15 ਲੱਖ ਦੇ ਕਰੀਬ ਨਾਵਾ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਾਰੀਆਂ ਨਾਵਾਈ ਭਾਸ਼ਾਵਾਂ ਮੀਸੋਅਮਰੀਕਾ ਦੀਆਂ ਮੂਲ ਭਾਸ਼ਾਵਾਂ ਹਨ।
ਨਾਵਾਚ | |
---|---|
ਆਜ਼ਤੇਕ, ਮੈਕਸੀਕਾਨੋ ਮੈਕਸੀਕਾਕੋਪਾ, ਨਾਵਾਚਾਤੋਲੀ, ਮਾਕੇਵਾਂਲਾਤੋਲੀ | |
![]() ਇੱਕ ਨਾਵਾ ਔਰਤ | |
ਜੱਦੀ ਬੁਲਾਰੇ | ਮੈਕਸੀਕੋ |
ਇਲਾਕਾ | ਮੈਕਸੀਕੋ ਸੂਬਾ, ਪੂਏਬਲਾ, ਵੇਰਾਕਰੂਜ਼, ਇਦਾਲਗੋ, ਗੂਏਰੇਰੋ, ਮੋਰੇਲੋਸ, Tlaxcala, ਵਾਹਾਕਾ, ਮੀਚੋਆਕਾਨ, ਦੂਰਾਂਗੋਂ, ਅਤੇ ਸੰਯੁਕਤ ਰਾਜ ਅਮਰੀਕਾ, ਏਲ ਸਾਲਵਾਦੋਰ, ਗੁਆਤੇਮਾਲਾ ਅਤੇ ਕਨੇਡਾ ਵਿੱਚ ਆਵਾਸੀ |
ਨਸਲੀਅਤ | ਨਾਵਾ ਲੋਕ |
ਮੂਲ ਬੁਲਾਰੇ | 1.5 ਮਿਲੀਅਨ |
ਭਾਸ਼ਾਈ ਪਰਿਵਾਰ | |
ਮੁੱਢਲੇ ਰੂਪ: | ਪਰੋਟੋ ਨਾਵਾਈ ਭਾਸ਼ਾਵਾਂ
|
ਉੱਪ-ਬੋਲੀਆਂ | |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ![]() |
ਰੈਗੂਲੇਟਰ | ਮੂਲ ਭਾਸ਼ਾਵਾਂ ਦਾ ਰਾਸ਼ਟਰੀ ਕੇਂਦਰ (Instituto Nacional de Lenguas Indígenas)[1] |
ਬੋਲੀ ਦਾ ਕੋਡ | |
ਆਈ.ਐਸ.ਓ 639-2 | nah |
ਆਈ.ਐਸ.ਓ 639-3 | nci ਪੁਰਾਤਨ ਨਾਵਾਚ ਆਧੁਨਿਕ ਕਿਸਮਾਂ ਲਈ ਨਾਵਾਚ ਭਾਸ਼ਾਵਾਂ ਦੀ ਸੂਚੀ ਵੇਖੋ |
ਨਾਵਾਚ 7ਵੀਂ ਸਦੀ ਈਸਵੀ ਤੋਂ ਕੇਂਦਰੀ ਮੈਕਸੀਕੋ ਵਿੱਚ ਬੋਲੀ ਜਾ ਰਹੀ ਹੈ।[3] ਇਹ ਕੇਂਦਰੀ ਮੈਕਸੀਕੋ ਵਿੱਚ ਉਸ ਸਮੇਂ ਕਾਬਜ਼ ਆਜ਼ਤੇਕ ਲੋਕਾਂ ਦੀ ਭਾਸ਼ਾ ਸੀ। ਸਪੇਨੀ ਕਬਜ਼ੇ ਤੋਂ ਪਹਿਲਾਂ ਦੀਆਂ ਸਦੀਆਂ ਵਿੱਚ ਆਜ਼ਤੇਕ ਸਾਮਰਾਜ ਕੇਂਦਰੀ ਮੈਕਸੀਕੋ ਦੇ ਵੱਡੇ ਹਿੱਸੇ ਵਿੱਚ ਫੈਲ ਗਿਆ ਅਤੇ ਇਸ ਦੇ ਪ੍ਰਭਾਵ ਨਾਲ ਤੇਨੋਚਤੀਤਲਾਨ ਦੇ ਵਾਸੀਆਂ ਵਿੱਚ ਨਾਵਾਚ ਭਾਸ਼ਾ ਦੀ ਇੱਕ ਕਿਸਮ ਬੋਲੀ ਜਾਣ ਲੱਗੀ। ਸਪੇਨੀ ਕਬਜ਼ੇ ਦੇ ਨਾਲ ਇਸ ਭਾਸ਼ਾ ਨੂੰ ਲਿਖਣ ਲਈ ਲਾਤੀਨੀ ਲਿਪੀ ਦੀ ਵਰਤੋਂ ਸ਼ੁਰੂ ਹੋਈ ਅਤੇ ਇਹ ਇੱਕ ਸਾਹਿਤਕ ਭਾਸ਼ਾ ਬਣ ਗਈ। ਇਸ ਨਾਲ 16-17ਵੀਂ ਸਦੀ ਵਿੱਚ ਵਿਆਕਰਨ, ਕਾਵਿ ਰਚਨਾਵਾਂ ਅਤੇ ਹੋਰ ਦਸਤਾਵੇਜ਼ਾਂ ਦੀ ਰਚਨਾ ਹੋਈ।[4]
ਇਤਿਹਾਸਸੋਧੋ
ਪੂਰਵ-ਕੋਲੰਬਿਆਈ ਕਾਲਸੋਧੋ
20ਵੀਂ ਸਦੀ ਦੇ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਾਵਾਚ ਭਾਸ਼ਾ ਦਾ ਜਨਮ ਦੱਖਣ-ਪੱਛਮੀ ਸੰਯੁਕਤ ਰਾਜ ਵਿੱਚ ਹੋਇਆ। ਪੁਰਾਤਤਵੀ ਸਬੂਤਾਂ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਮੁੱਢਲੀਆਂ ਨਾਵੀ ਭਾਸ਼ਾਵਾਂ ਦੇ ਬੁਲਾਰੇ ਉੱਤਰੀ ਮੈਕਸੀਕਨ ਥਲਾਂ ਨੂੰ ਛੱਡਕੇ ਕੇਂਦਰੀ ਮੈਕਸੀਕੋ ਵਿੱਚ ਰਹਿਣ ਲੱਗੇ। ਪਰ ਹਾਲ ਹੀ ਵਿੱਚ ਜੇਨ ਹਿੱਲ ਨੇ ਇਸ ਗੱਲ ਉੱਤੇ ਇਤਰਾਜ਼ ਕੀਤਾ ਅਤੇ ਆਪਣਾ ਅਨੁਮਾਨ ਦੱਸਿਆ ਕਿ ਇਹਨਾਂ ਭਾਸ਼ਾਵਾਂ ਦੀ ਸ਼ੁਰੂਆਤ ਕੇਂਦਰੀ ਮੈਕਸੀਕੋ ਵਿੱਚ ਹੋਈ ਜਿਸ ਤੋਂ ਬਾਅਦ ਇਹ ਉੱਤਰ ਵੱਲ ਫੈਲੀ।
ਸ਼ਬਦਾਵਲੀਸੋਧੋ
ਨਾਵਾਚ ਵਿੱਚੋਂ ਕਈ ਲਫ਼ਜ਼ ਸਪੇਨੀ ਭਾਸ਼ਾ ਦਾ ਹਿੱਸੇ ਬਣੇ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਅਮਰੀਕੀ ਮਹਾਂਦੀਪ ਦੇ ਮੂਲ ਵਸਤਾਂ ਦੇ ਨਾਂ ਹਨ। ਕੁਝ ਲਫ਼ਜ਼ ਸਿਰਫ਼ ਮੈਕਸੀਕਨ ਸਪੇਨੀ ਦਾ ਹਿੱਸਾ ਬਣੇ ਅਤੇ ਕੁਝ ਸਪੇਨੀ ਦੀਆਂ ਸਾਰੀਆਂ ਕਿਸਮਾਂ ਦਾ ਹਿੱਸਾ ਬਣ ਗਏ ਹਨ। "ਚਾਕਲੇਟ" ਅਤੇ "ਟਮਾਟਰ" ਵਰਗੇ ਲਫ਼ਜ਼ ਸਪੇਨੀ ਵਿੱਚੋਂ ਹੁੰਦੇ ਹੋਏ ਦੁਨੀਆ ਦੀਆਂ ਕਈ ਭਾਸ਼ਾਵਾਂ ਵਿੱਚ ਸ਼ਾਮਿਲ ਹੋਏ ਹਨ।[5]
ਹਵਾਲੇਸੋਧੋ
- ↑ "Instituto Nacional de Lenguas Indígenas homepage".
- ↑ "Náhuatl" (in Spanish). rae.es. Retrieved 6 July 2012.
- ↑ Suárez (1983:149)
- ↑ Canger 1980, p. 13.
- ↑ Haugen 2009.