ਨਿਜ਼ਾਮ ਲੁਹਾਰ ਇੱਕ ਵਿਦਰੋਹੀ ਵਿਅਕਤੀ ਸੀ ਜਿਸ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਖ਼ਿਲਾਫ਼ ਬਗਾਵਤ ਕੀਤੀ ਜਿਸ ਕਾਰਨ ਖ਼ੂਨ-ਖ਼ਰਾਬਾ ਹੋਇਆ ਜਿਸਨੇ ਸਾਰੇ ਬਸਤੀਵਾਦੀ ਬ੍ਰਿਟੇਨ ਵਿੱਚ ਕਾਂਬਾ ਛੇਦ ਦਿੱਤਾ। ਬ੍ਰਿਟਿਸ਼ ਪੰਜਾਬ ਵਿੱਚ ਉਸਨੇ ਅਤੇ ਹੋਰਾਂ ਨੇ ਬ੍ਰਿਟਿਸ਼ ਕਾਨੂੰਨਾਂ ਦੀ ਉਲੰਘਣਾ ਕੀਤੀ, ਸਰਕਾਰ ਪੱਖੀ ਅਮੀਰ ਲੋਕਾਂ ਨੂੰ ਲੁੱਟਿਆ ਅਤੇ ਅਧਿਕਾਰੀਆਂ ਦੇ ਜ਼ੁਲਮ ਵਿਰੁੱਧ ਲੜਾਈ ਕੀਤੀ।[1] ਉਹ ਆਪਣੇ ਆਪ ਨੂੰ ਆਜ਼ਾਦੀ ਲਈ ਸੰਘਰਸ਼ ਕਰ ਰਹੇ ਰਾਸ਼ਟਰਵਾਦੀ ਸੁਤੰਤਰਤਾ ਸੈਨਾਨੀ ਸਮਝਦੇ ਸਨ ਪਰ ਸਰਕਾਰ ਉਨ੍ਹਾਂ ਨੂੰ ਡਾਕੂ ਕਹਿੰਦੀ ਸੀ।

ਨਿਜ਼ਾਮ ਲੁਹਾਰ
ਜਨਮ1835
ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ
ਹੋਰ ਨਾਮਨਿਜ਼ਾਮ ਡਾਕੂ
ਪੇਸ਼ਾਲੁਹਾਰ
ਲਈ ਪ੍ਰਸਿੱਧਬਰਤਾਨਵੀ ਹਕੂਮਤ ਦੇ ਵਿਰੁੱਧ ਸੰਘਰਸ਼
ਲਹਿਰਪੰਜਾਬ ਸੇ ਜਾਓ

ਮੁੱਢਲਾ ਜੀਵਨ

ਸੋਧੋ

ਨਿਜ਼ਾਮ ਲੋਹਾਰ ਦਾ ਜਨਮ ਸੰਨ 1835 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਗਰੀਬ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ, ਜੋ ਉਸ ਸਮੇਂ ਬ੍ਰਿਟਿਸ਼ ਭਾਰਤ ਦੇ ਹਿੱਸੇ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਦੇ ਵਿਚਕਾਰ ਸਥਿਤ ਸੀ।[2] ਪੇਸ਼ੇ ਤੋਂ ਉਹ ਇੱਕ ਲੁਹਾਰ ਸੀ ਜੋ ਸਰਕਾਰ ਲਈ ਹਥਿਆਰ ਬਣਾਉਂਦਾ ਸੀ ਅਤੇ ਆਪਣੀ ਮਾਂ ਅਤੇ ਇੱਕ ਭੈਣ ਨਾਲ ਰਹਿੰਦਾ ਸੀ। ਛੋਟੀ ਉਮਰ ਤੋਂ ਹੀ ਉਹ ਭਾਰਤ ਵਿੱਚ ਬ੍ਰਿਟਿਸ਼ ਹਕੂਮਤ ਦਾ ਵਿਰੋਧ ਕਰਦਾ ਸੀ। ਉਸਦੇ ਪਰਿਵਾਰ ਅਤੇ ਦੋਸਤ ਇਸ ਬਾਰੇ ਬਹੁਤ ਖੁਸ਼ ਨਹੀਂ ਸਨ ਅਤੇ ਉਨ੍ਹਾਂ ਨੇ ਉਸ ਨੂੰ ਇਸ ਤਰ੍ਹਾਂ ਦੀ ਵਿਚਾਰਧਾਰਾ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।

ਬਗਾਵਤ

ਸੋਧੋ

ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਬ੍ਰਿਟਿਸ਼ ਸਾਮਰਾਜੀ ਵਿਸਥਾਰ ਨਿਜ਼ਾਮ ਸਮੇਤ ਬਹੁਤ ਸਾਰੇ ਸਥਾਨਕ ਵਸਨੀਕਾਂ ਵਿੱਚ ਨਫ਼ਰਤ ਅਤੇ ਵਿਰੋਧਤਾ ਦਾ ਕਾਰਨ ਬਣਿਆ।[3] ਇਸ ਦੌਰਾਨ, ਆਜ਼ਾਦੀ ਘੁਲਾਟੀਆਂ ਦੀਆਂ ਵਿਦੇਸ਼ੀ ਅਤੇ ਹਕੂਮਤ ਦੇ ਵਿਦੇਸ਼ ਪੱਖੀ ਅਨਸਰਾਂ ਵਿਰੁੱਧ ਇੱਕਜੁੱਟ ਸੰਘਰਸ਼ ਵਿੱਢਣ ਦੀਆਂ ਯੋਜਨਾਵਾਂ ਕਾਫ਼ੀ ਜ਼ੋਰ ਫੜ ਰਹੀਆਂ ਸਨ।[4] ਇਹ ਮੰਨਿਆ ਜਾਂਦਾ ਹੈ ਕਿ ਨਿਜ਼ਾਮ ਦੀ ਇੱਕ ਵਾਰ ਇੱਕ ਬ੍ਰਿਟਿਸ਼ ਅਧਿਕਾਰੀ ਨਾਲ ਬਹਿਸ ਹੋ ਗਈ ਜਿਸਨੇ ਭਾਰਤ ਦਾ ਅਪਮਾਨ ਕੀਤਾ ਅਤੇ ਨਤੀਜੇ ਵਜੋਂ ਇਹ ਝਗੜਾ ਵਧ ਗਿਆ ਅਤੇ ਨਿਜ਼ਾਮ ਨੇ ਉਸ ਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਜੀਤ ਸਿੰਘ ਅਤੇ ਮਲਕੀਤ ਸਿੰਘ, ਜੋ ਬੱਬਰ ਅਕਾਲੀ ਲਹਿਰ ਦੇ ਦੋਵੇਂ ਪ੍ਰਮੁੱਖ ਪ੍ਰਚਾਰਕ ਸਨ, ਨਾਲ ਰਲ ਗਿਆ।[5] ਉਸਨੇ ਲੋੜੀਂਦੇ ਹਥਿਆਰ ਤਿਆਰ ਕਰਕੇ ਅਤੇ ਮੁਹੱਈਆ ਕਰਵਾ ਕੇ ਇਸ ਅੰਦੋਲਨ ਦਾ ਸਮਰਥਨ ਕੀਤਾ ਅਤੇ ਨਾਲ ਹੀ ਸਰਕਾਰੀ ਕਰਮਚਾਰੀਆਂ ਅਤੇ ਸਰਕਾਰ ਪੱਖੀ ਅਮੀਰ ਲੋਕਾਂ 'ਤੇ ਹਮਲੇ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ ਲੁੱਟੇ ਪੈਸੇ ਅਤੇ ਕੀਮਤੀ ਚੀਜ਼ਾਂ ਸਥਾਨਕ ਗਰੀਬ ਲੋਕਾਂ ਨੂੰ ਵੰਡਣੀਆਂ ਅਰੰਭ ਕਰ ਦਿੱਤੀਆਂ, ਜਿਵੇਂ ਰੋਬਿਨ ਹੁੱਡ ਬਾਰੇ ਮਸ਼ਹੂਰ ਜੋ ਅੰਗਰੇਜ਼ੀ ਲੋਕ-ਧਾਰਾ ਵਿੱਚ ਇੱਕ ਬਹਾਦਰ ਵਿਦਰੋਹੀ ਸੀ।[6] ਨਤੀਜੇ ਵਜੋਂ, ਨਿਜ਼ਾਮ ਦੀ ਸਖਤ ਨਿਗਰਾਨੀ ਬ੍ਰਿਟਿਸ਼ ਪੁਲਿਸ ਦੁਆਰਾ 'ਤਹਿਰੀਕ-ਏ-ਜੰਗ-ਏ-ਆਜ਼ਾਦੀ' ਜਾਂ ਆਜ਼ਾਦੀ ਅੰਦੋਲਨ ਦੇ ਵਿਦਰੋਹੀਆਂ ਨੂੰ ਮਿਲਣ ਅਤੇ ਸਮਰਥਨ ਦੇਣ ਦੀਆਂ ਉਸ ਦੀਆਂ ਗਤੀਵਿਧੀਆਂ ਦੀ ਨਿੰਦਾ ਕਰਨ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਉਹ ਬਹੁਤਾ ਸਮਾਂ ਆਪਣੇ ਘਰ ਤੋਂ ਬਾਹਰ ਹੀ ਰਹਿਣ ਲੱਗ ਗਿਆ ਅਤੇ ਕਈ ਵਾਰੀ ਚਾਂਗਾ ਮਾਂਗਾ (ਦੋ ਡਾਕੂਆਂ ਦੇ ਨਾਂ ਦੇ ਅਧਾਰ ਤੇ, ਛਾਂਗਾ ਅਤੇ ਮੰਗਾ, ਜੋ ਬ੍ਰਿਟਿਸ਼ ਜੇਲ੍ਹ ਵਿੱਚੋਂ ਬਚ ਕੇ ਜੰਗਲ ਵਿੱਚ ਅਲੋਪ ਹੋ ਗਏ ਅਤੇ ਯਾਤਰੀਆਂ ਨੂੰ ਲੁੱਟ ਰਹੇ ਸਨ) ਨੂੰ ਜੰਗਲ ਵਿੱਚ ਇੱਕ ਸੁਰੱਖਿਅਤ ਪਨਾਹ ਦੇ ਰੂਪ ਵਿੱਚ ਵਰਤ ਕੇ ਫੜਾਈ ਤੋਂ ਆਪਣਾ ਬਚਾ ਕਰਨਾ ਪੈਂਦਾ ਸੀ।[7]

ਇਕ ਦਿਨ, ਉਸਦੀ ਗੈਰ ਹਾਜ਼ਰੀ ਵਿਚ, ਪੁਲਿਸ ਨੇ ਉਸਦੇ ਘਰ ਦੇ ਕੋਠੇ ਵਿਚੋਂ ਕਈ ਹਥਿਆਰ ਕਬਜ਼ੇ ਵਿੱਚ ਲਏ। ਇਹ ਵੀ ਕਿਹਾ ਜਾਂਦਾ ਹੈ ਕਿ ਪੁਲਿਸ ਕਪਤਾਨ ਕੋਲ ਨੇ ਉਸਦੀ ਭੈਣ ਨਾਲ ਬਲਾਤਕਾਰ ਕੀਤਾ ਸੀ, ਜਿਸ ਕਾਰਨ ਉਸਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਨਿਜ਼ਾਮ ਨੇ ਅਗਲੀ ਰਾਤ ਐਸਪੀ ਰੋਨਾਲਡ ਅਤੇ ਹੋਰ ਅਧਿਕਾਰੀਆਂ ਦੇ ਨਾਲ ਹੀ ਪੁਲਿਸ ਸਟੇਸ਼ਨ ਵਿੱਚ ਕਪਤਾਨ ਕੋਲ ਦਾ ਕਤਲ ਕਰ ਦਿੱਤਾ ਸੀ। ਜਲਦੀ ਹੀ ਉਹ ਸਥਾਨਕ ਨਾਇਕ ਬਣ ਗਿਆ ਅਤੇ ਉਸ ਨੂੰ ਲੋਕਾਂ ਦਾ ਸਮਰਥਨ ਮਿਲਣ ਲੱਗ ਪਿਆ। ਬਾਅਦ ਵਿੱਚ ਉਸਨੇ ਜਬਰੂ (ਜੋ ਕਸੂਰ ਤੋਂ ਸੀ) ਅਤੇ ਸੁਜਾ ਸਿੰਘ ਨੂੰ ਬ੍ਰਿਟਿਸ਼ ਕੈਦ ਤੋਂ ਛੁਡਵਾ ਲਿਆ ਜੋ ਉਸਦੇ ਦੋਸਤ ਬਣ ਗਏ। ਉਨ੍ਹਾਂ ਨੇ ਇਕੱਠੇ ਮਿਲ ਕੇ ‘ਪੰਜਾਬ ਸੇ ਜਾਓ’ ਨਾਂ ਦੀ ਲਹਿਰ ਸ਼ੁਰੂ ਕੀਤੀ, ਜਿਸਨੇ ਬਹੁਤ ਸਾਰੇ ਵਿਦਰੋਹੀਆਂ ਨੂੰ ਜੋੜ ਲਿਆ ਅਤੇ ਬ੍ਰਿਟਿਸ਼ ‘ਨੌਕਰਸ਼ਾਹੀ’ ਦੇ ਖ਼ਿਲਾਫ਼ ਖ਼ੂਨੀ ਇਨਕਲਾਬ ਦੀ ਯੋਜਨਾ ਬਣਾਈ ਜਿਸ ਨੇ ਪੂਰੇ ਪੰਜਾਬ ਵਿੱਚ ਮੇਲਿਆਂ ਅਤੇ ਇਕੱਠਾਂ ਵਿੱਚ ਵੱਡੇ ਪੱਧਰ ’ਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ।

ਇਸ ਦੌਰਾਨ, ਨਿਜ਼ਾਮ ਸੁਜਾ ਦੀ ਬੀਮਾਰ ਮਾਂ ਦੀ ਖ਼ਬਰ ਲੈਣ ਗਿਆ, ਜਿਸ ਨੂੰ ਉਹ ਆਪਣੀ ਮਾਂ ਮੰਨਦਾ ਸੀ ਅਤੇ ਉਸ ਨੂੰ ਸੁਜਾ ਦੇ ਇੱਕ ਮਚਾਣ ਨਾਲ ਸੰਬੰਧ ਹੋਣ ਦਾ ਪਤਾ ਲੱਗ ਗਿਆ ਜਿਸ ਕਰਕੇ ਸੁਜਾ ਦਾ ਧਿਆਨ ਉਸਦੀ ਮਾਂ ਅਤੇ ਅੰਦੋਲਨ ਤੋਂ ਹਟ ਰਿਹਾ ਸੀ। ਨਿਜ਼ਾਮ ਉਸਨੂੰ ਗੁੱਸੇ ਨਾਲ ਪੇਸ਼ ਆਇਆ ਅਤੇ ਲਹਿਰ ਅਤੇ ਉਸਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਤ ਕਰਨ ਵਾਲੀਆਂ ਉਸਦੀਆਂ ਭਾਵਨਾਵਾਂ ਸੰਬੰਧੀ ਗੱਲ ਕੀਤੀ। ਸੁੱਜੇ ਨੂੰ ਇਹ ਗੱਲ ਭੈੜੀ ਲੱਗੀ ਤੇ ਉਹਦੀ ਮਹਿਬੂਬਾ ਨੇ ਸੁੱਜੇ ਨੂੰ ਨਿਜ਼ਾਮ ਦੇ ਵਿਰੁੱਧ ਉਕਸਾਇਆ ਅਤੇ ਉਸ ਨੇ ਇਹਦੀ ਮੁਖ਼ਬਰੀ ਕਰ ਦਿੱਤੀ।

ਸੁਜਾ ਦੀ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਿਜ਼ਾਮ ਦੀ ਜਗ੍ਹਾ ਨੂੰ ਘੇਰ ਲਿਆ ਅਤੇ ਪੁਲਿਸ ਅਤੇ ਨਿਜ਼ਾਮ ਵਿਚਾਲੇ 48 ਘੰਟਿਆਂ ਤਕ ਲੜਾਈ ਚਲੀ ਅਤੇ ਅੰਤ ਉਸਦੀ ਮੌਤ ਹੋ ਗਈ। ਆਪਣੇ ਬੇਟੇ ਨਾਲ ਧੋਖਾ ਕਰਨ 'ਤੇ ਗੁੱਸੇ ਨਾਲ ਗੁੱਸੇ ਵਿੱਚ ਆ ਕੇ, ਸੁਜਾ ਦੀ ਮਾਂ ਨੇ ਉਸ ਨੂੰ ਜਬਰੂ ਦੇ ਸਾਮ੍ਹਣੇ ਕਤਲ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਕਤਲ ਦਾ ਅਤੇ ਇਸ ਦੇ ਪਿੱਛੇ ਮਨੋਰਥ ਦਾ ਗਵਾਹ ਰਹੇ। ਉਸਦੇ ਜ਼ਨਾਜ਼ੇ ਵਿੱਚ ਭਾਰੀ ਗਿਣਤੀ ਲੋਕਾਂ ਨੇ ਸ਼ਾਮਲ ਹੋਣਾ ਸੀ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਗੋਰੀ ਸਰਕਾਰ ਨੇ ਉਹਦੇ ਜ਼ਨਾਜ਼ੇ ਤੇ ਲੋਕਾਂ ਦੀ ਗਿਣਤੀ ਘੱਟ ਕਰਨ ਲਈ 2 ਰੁਪੈ ਫ਼ੀ ਬੰਦਾ ਫੀਸ ਲਗਾ ਦਿੱਤੀ ਸੀ ਅਤੇ ਉਸ ਇਤਿਹਾਸਿਕ ਜਨਾਜ਼ੇ ਸਮੇਂ ਸਰਕਾਰ ਨੇ 35,000 ਰੁਪਿਆ ਮਾਲੀਆ ਇਕੱਠਾ ਕੀਤਾ ਸੀ।[8]

ਲੋਕ ਸਭਿਆਚਾਰ ਵਿੱਚ

ਸੋਧੋ

ਨਿਜ਼ਾਮ ਲੋਹਾਰ ਦੀ ਕਹਾਣੀ ਪ੍ਰਸਿੱਧ ਆਧੁਨਿਕ ਰਚਨਾਵਾਂ ਵਿਚ, ਬਹੁਤ ਸਾਰੀਆਂ ਵੱਖੋ ਵੱਖਰੀਆਂ ਵੰਨਗੀਆਂ ਵਿਚ, ਕਈ ਵਾਰ ਪ੍ਰਗਟਾਈ ਗਈ ਹੈ। ਹੇਠਾਂ ਕੁਝ ਜਿਕਰਯੋਗ ਫਿਲਮਾਂ ਅਤੇ ਟੈਲੀਵਿਜ਼ਨ ਪੇਸ਼ਕਾਰੀਆਂ ਹਨ:

ਫਿਲਮਾਂ

ਸੋਧੋ
  • ਨਿਜ਼ਾਮ ਲੋਹਾਰ: ਨੀਲੋ, ਯਾਸਮੀਨ ਅਤੇ ਅਲਾਉਦੀਨ ਦੀ ਅਦਾਕਾਰੀ; ਜਮੀਲ ਅਖਤਰ ਦੀ ਨਿਰਦੇਸ਼ਤ (1966)।
  • ਨਿਜ਼ਾਮ ਡਾਕੂ: ਮੁੱਖ ਅਦਾਕਾਰ ਯੂਸਫ਼ ਖਾਨ, ਸੁਲਤਾਨ ਰਾਹੀ ਅਤੇ ਸਲਮਾ ਮੁਮਤਾਜ਼ ; ਵਹੀਦ ਡਾਰ ਦੀ ਨਿਰਦੇਸ਼ਨਾ (1979).
  • ਨਿਜ਼ਾਮ: ਨਾਗਮਾ, ਸੁਧੀਰ ਅਤੇ ਸੁਲਤਾਨ ਰਾਹੀ ਦੀ ਅਦਾਕਾਰੀ; ਸੁਧੀਰ ਦੀ ਨਿਰਦੇਸ਼ਨਾ।

ਟੈਲੀਵਿਜ਼ਨ

ਸੋਧੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
  3. Sandhu, Akhtar Hussain (2009). "Reality of 'Divide and Rule' in British India" (PDF). National Institute of Historical and Cultural Research.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
  5. Khalid, Haroon (Apr 29, 2016). "Malangi and Nizam Lohar, the Robin Hoods who ruled the forests of Pakistan Punjab".
  6. Khalid, Haroon (30 April 2016). "Malangi and Nizam Lohar, the Robin Hoods who ruled the forests of Punjab". Retrieved 10 January 2017.
  7. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
  8. Faisal, Rubina. "Dastaq".
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.