ਹੈਦਰਾਬਾਦ ਦੇ ਨਿਜ਼ਾਮ-ਉਲ-ਮੁਲਕ (ਉਰਦੂ:نظام - ال - ملک وف حیدرآبا, ਤੇਲਗੂ: నిజాం - ఉల్ - ముల్క్ అఫ్ హైదరాబాద్, ਮਰਾਠੀ: निझाम-उल-मुल्क ऑफ हैदराबाद, ਕੰਨੜ: ನಿಜ್ಯಮ್ - ಉಲ್ - ಮುಲ್ಕ್ ಆಫ್ ಹೈದರಾಬಾದ್), ਹੈਦਰਾਬਾਦ ਰਿਆਸਤ ਦੀ ਇੱਕ ਪੂਰਵ ਰਾਜਸ਼ਾਹੀ ਸੀ, ਜਿਸਦਾ ਵਿਸਥਾਰ ਤਿੰਨ ਵਰਤਮਾਨ ਭਾਰਤੀ ਰਾਜਾਂ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਸੀ। ਨਿਜ਼ਾਮ-ਉਲ-ਮੁਲਕ ਜਿਸਨੂੰ ਅਕਸਰ ਸੰਖੇਪ ਵਿੱਚ ਸਿਰਫ ਨਿਜ਼ਾਮ ਹੀ ਕਿਹਾ ਜਾਂਦਾ ਹੈ ਅਤੇ ਜਿਸਦਾ ਮਤਲਬ ਉਰਦੂ ਭਾਸ਼ਾ ਵਿੱਚ ਖੇਤਰ ਦਾ ਪ੍ਰਸ਼ਾਸਕ ਹੁੰਦਾ ਹੈ, ਹੈਦਰਾਬਾਦ ਰਿਆਸਤ ਦੇ ਮਕਾਮੀ ਖੁਦਮੁਖਤਾਰ ਹਾਕਮਾਂ ਦੀ ਪਦਵੀ ਨੂੰ ਕਿਹਾ ਜਾਂਦਾ ਸੀ। ਨਿਜ਼ਾਮ 1719 ਤੋਂ ਹੈਦਰਾਬਾਦ ਰਿਆਸਤ ਦੇ ਹਾਕਮ ਸਨ ਅਤੇ ਆਸਫ ਜਾਹ ਰਾਜਵੰਸ਼ ਖ਼ਾਨਦਾਨ ਨਾਲ ਸਬੰਧਤ ਸਨ। ਇਸ ਰਾਜਵੰਸ਼ ਦੀ ਸਥਾਪਨਾ ਕਮਰ-ਉੱਦੀਨ ਸਿੱਦੀਕੀ, ਨੇ ਕੀਤੀ ਸੀ ਜੋ ਮੁਗ਼ਲ ਸਾਮਰਾਜ ਦੇ ਦੱਕਨ ਖੇਤਰ ਦਾ ਸੂਬੇਦਾਰ ਸੀ। ਕਮਰ-ਉੱਦੀਨ ਸਿੱਦੀਕੀ ਨੇ ਟੁੱਟਵੇਂ ਤੌਰ ਤੇ 1713 ਤੋਂ 1721 ਦੇ ਵਿੱਚ ਹਕੂਮਤ ਕੀਤੀ। ਅਤੇ ਔਰੰਗਜੇਬ ਦੀ ਮੌਤ ਦੇ ਬਾਅਦ ਜਦੋਂ ਮੁਗਲ ਸਾਮਰਾਜ ਕਮਜੋਰ ਹੋ ਗਿਆ ਸੀ ਅਤੇ 1724 ਵਿੱਚ ਮੁਗਲ ਕੰਟਰੋਲ ਦਾ ਅੰਤ ਹੋ ਗਿਆ ਤਾਂ ਆਸਫ ਜਾਹ ਨੇ ਆਪਣੇ ਆਪ ਨੂੰ ਖ਼ੁਦਮੁਖਤਾਰ ਘੋਸ਼ਿਤ ਕਰ ਦਿੱਤਾ। 1798 ਤੋਂ ਹੈਦਰਾਬਾਦ, ਬਰਤਾਨਵੀ ਭਾਰਤ ਦੀਆਂ ਰਿਆਸਤਾਂ ਵਿੱਚੋਂ ਇੱਕ ਸੀ, ਲੇਕਿਨ ਉਸਨੇ ਆਪਣੇ ਅੰਦਰੂਨੀ ਮਾਮਲਿਆਂ ਤੇ ਆਪਣਾ ਕੰਟਰੋਲ ਕਾਇਮ ਰੱਖਿਆ ਸੀ।

ਹੈਦਰਾਬਾਦ ਦੇ ਨਿਜ਼ਾਮ-ਉਲ-ਮੁਲਕ
ਪੂਰਵ ਰਾਜਾਸ਼ਾਹੀ
ਕੁੱਲਚਿੰਨ
ਉਸਮਾਨ ਅਲੀ ਖ਼ਾਨ
ਪਹਿਲਾ ਰਾਜਾ ਕਮਰ-ਉੱਦੀਨ ਖ਼ਾਨ
ਅੰਤਿਮ ਰਾਜਾ ਉਸਮਾਨ ਅਲੀ ਖ਼ਾਨ
ਅਧਿਕਾਰਕ ਨਿਵਾਸ ਚੌਮਹੱਲਾ ਮਹਿਲ
ਰਾਜਾਸ਼ਾਹੀ ਦੀ ਸ਼ੁਰੂਆਤ 1720 ਤੋਂ
ਰਾਜਾਸ਼ਾਹੀ ਦਾ ਅੰਤ 17 ਸਤੰਬਰ1948

ਹਵਾਲੇ ਸੋਧੋ