ਨੂਰ ਮੁਹੰਮਦ ਦਾਨਿਸ਼ (Urdu: نور محمد دانش ; ਜਨਮ 1958) ਨੂਨ ਮੀਮ ਦਾਨਿਸ਼ ਵਜੋਂ ਮਸ਼ਹੂਰ ਅਫ਼ਰੀਕੀ ਤੇ ਬਲੋਚ ਪਿਛੋਕੜ ਵਾਲਾ ਪਾਕਿਸਤਾਨੀ ਉਰਦੂ ਸ਼ਾਇਰ ਹੈ।

ਨੂਰ ਮੁਹੰਮਦ ਦਾਨਿਸ਼
ਜਨਮਨੂਰ ਮੁਹੰਮਦ
1958
ਕਰਾਚੀ, ਸਿੰਧ (ਪਾਕਿਸਤਾਨ
ਕਲਮ ਨਾਮਦਾਨਿਸ਼
ਕਿੱਤਾਉਰਦੂ ਸ਼ਾਇਰ
ਰਾਸ਼ਟਰੀਅਤਾਪਾਕਿਸਤਾਨੀ
ਨਾਗਰਿਕਤਾਪਾਕਿਸਤਾਨ ਪਾਕਿਸਤਾਨ
ਸ਼ੈਲੀਗ਼ਜ਼ਲ

ਅਰੰਭਕ ਜੀਵਨ ਅਤੇ ਸਿੱਖਿਆ

ਸੋਧੋ

ਦਾਨਿਸ਼ ਦਾ ਜਨਮ ਕਰਾਚੀ, ਸਿੰਧ (ਪਾਕਿਸਤਾਨ) ਦੇ ਇੱਕ ਕਿਰਤੀ-ਵਰਗ ਦੇ ਪਰਿਵਾਰ ਵਿੱਚ 1958 ਵਿੱਚ ਹੋਇਆ ਸੀ। ਉਹ ਕਰਾਚੀ ਦੀ ਹਾਰਲਮ ਕਹਾਂਦੀ ਮੁੱਖ ਤੌਰ 'ਤੇ ਸਿੱਦੀ ਲੋਕਾਂ ਦੀ ਬਸਤੀ, ਲਿਆਰੀ ਵਿੱਚ ਵੱਡਾ ਹੋਇਆ। ਉਸਨੇ ਖਾਰਾਦਰ ਵਿੱਚ ਓਖਾਈ ਮੈਨਨ ਸਕੂਲ ਤੋਂ ਮੁਢਲੀ ਸਿੱਖਿਆ ਲਈ, ਅਤੇ 1974 ਵਿੱਚ ਕਵਿਤਾ ਲਿਖਣ ਲੱਗ ਪਿਆ ਸੀ। ਦਾਨਿਸ਼ ਦੀ ਅਫ਼ਰੀਕੀ ਦਿੱਖ ਕਰ ਕੇ, ਅਕਸਰ ਉਸਨੂੰ ਉਸ ਦੇ ਆਲੇ-ਦੁਆਲੇ ਦੇ ਲੋਕ ਵਿਦੇਸ਼ੀ ਸਮਝ ਲੈਂਦੇ ਹਨ; ਉਹ ਪੁੱਛਣ ਤੇ ਅਕਸਰ ਦੱਸ ਦਿੰਦਾ ਹੈ ਕਿ ਉਹ ਕਿਥੋਂ ਹੈ ਅਤੇ ਉਹ ਏਨੀ ਵਧੀਆ ਉਰਦੂ ਕਿਵੇਂ ਬੋਲ ਲੈਂਦਾ ਹੈ।[1]

ਕੈਰੀਅਰ

ਸੋਧੋ

ਕਰਾਚੀ ਯੂਨੀਵਰਸਿਟੀ ਤੋਂ 1984 ਵਿੱਚ ਉਰਦੂ ਐਮਏ ਕਰਨ ਤੋਂ ਬਾਅਦ, ਦਾਨਿਸ਼ ਉਰਦੂ ਕਾਲਜ ਵਿੱਚ ਪੜ੍ਹਾਉਣ ਲੱਗ ਪਿਆ।[1]

ਹਵਾਲੇ

ਸੋਧੋ
  1. 1.0 1.1 Farrukhi, Asif (2007-12-09), "AUTHOR: A poet in New York", Dawn, Pakistan: Pakistan Herald Publications, archived from the original on 2007-11-24, retrieved 2007-12-13