ਨੇਹਾ ਸਿੰਘ ਰਾਠੌਰ
ਨੇਹਾ ਸਿੰਘ ਰਾਠੌਰ ਭਾਰਤ ਦੇ ਬਿਹਾਰ ਪ੍ਰਾਂਤ ਦੀ ਇੱਕ ਭੋਜਪੁਰੀ ਗੀਤਕਾਰ ਅਤੇ ਗਾਇਕਾ ਹੈ, ਜੋ 2020 ਦੀਆਂ ਚੋਣਾਂ ਦੌਰਾਨ ਉਸ ਦੇ ਮਸ਼ਹੂਰ ਹੋਏ ਗੀਤ 'ਬਿਹਾਰ ਮੇਂ ਕਾ ਬਾ' ਨਾਲ਼ ਭਾਰਤ ਭਰ ਵਿੱਚ ਚਰਚਿਤ ਹੋਈ।
ਜੀਵਨੀਸੋਧੋ
ਨੇਹਾ ਦਾ ਜਨਮ 1997 ਵਿੱਚ ਬਿਹਾਰ ਦੇ ਕੈਮੂਰ ਜ਼ਿਲ੍ਹੇ ਵਿੱਚ ਹੋਇਆ ਸੀ। ਗਾਉਣ ਦੀ ਪ੍ਰੇਰਨਾ ਉਸ ਉਸ ਨੂੰ ਮਾਂ ਕੋਲ਼ੋਂ ਮਿਲੀ। ਉਸ ਨੇ ਕਾਨਪੁਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਸਨੇ 2018 ਵਿੱਚ ਗਾਉਣਾ ਸ਼ੁਰੂ ਕੀਤਾ ਸੀ ਅਤੇ ਸਾਰੇ ਗਾਣੇ ਫੇਸਬੁੱਕ, ਯੂਟਿਊਬ ਅਤੇ ਟਵਿੱਟਰ 'ਤੇ ਪੋਸਟ ਕਰਨ ਲੱਗੀ। ਉਸਦੇ ਬਹੁਤੇ ਗਾਣੇ ਸਾਡੀ ਪੂਰੀ ਵਿਵਸਥਾ ਨੂੰ ਸਮਰਪਿਤ ਹਨ। ਉਸਦਾ ਪਹਿਲਾ ਸਭ ਤੋਂ ਉੱਤਮ ਗਾਣਾ ਹੈ “ਰੋਜ਼ਗਾਰ ਦੇਬਾ ਕਿ ਕਰਬਾ ਡਰਾਮਾ” ਜਿਸਦਾ ਅਰਥ ਹੈ “ਕੀ ਤੁਸੀਂ ਨੌਕਰੀਆਂ ਦਿਓਗੇ, ਜਾਂ ਸਿਰਫ ਡਰਾਮਾ ਕਰੋਗੇ”।[1]
ਹਵਾਲੇਸੋਧੋ
- ↑ "जानिए कौन है नेहा सिंह राठौर जो इन दिनों सोशल मीडिया सेंसेशन बनी हुई है, आखिर चुनाव आते ही कैसे बनींं सोशल मीडिया स्टार - द बेगूसराय" (in ਅੰਗਰੇਜ਼ੀ). Retrieved 2021-02-25.