ਨੈਸ਼ਨਲ ਗਾਂਧੀ ਮਿਊਜ਼ੀਅਮ
ਨੈਸ਼ਨਲ ਗਾਂਧੀ ਮਿਊਜ਼ੀਅਮ ਜਾਂ ਗਾਂਧੀ ਮੈਮੋਰੀਅਲ ਮਿਊਜ਼ੀਅਮ ਮਹਾਤਮਾ ਗਾਧੀ ਦੇ ਜੀਵਨ ਅਤੇ ਅਸੂਲਾਂ ਦੇ ਪ੍ਰਦਰਸ਼ਨ ਲਈ ਦਿੱਲੀ, ਭਾਰਤ ਵਿੱਚ ਸਥਿਤ ਇੱਕ ਮਿਊਜ਼ੀਅਮ ਹੈ। ਇਹ ਮਿਊਜ਼ੀਅਮ ਪਹਿਲਾਂ 1948 ਵਿੱਚ ਇੱਕ ਜਨੂੰਨੀ ਫਿਰਕਾਪ੍ਰਸਤ ਹਥੋਂ ਗਾਂਧੀ ਦੀ ਹੱਤਿਆ ਤੋਂ ਥੋੜੀ ਦੇਰ ਬਾਅਦ ਮੁੰਬਈ ਵਿੱਚ ਖੋਲ੍ਹਿਆ ਗਿਆ ਸੀ ਅਤੇ 1961 ਵਿੱਚ ਰਾਜਘਾਟ, ਨਵੀਂ ਦਿੱਲੀ ਲਿਆਉਣ ਤੋਂ ਪਹਿਲਾਂ ਇਹ ਮਿਊਜ਼ੀਅਮ ਕਈ ਥਾਵਾਂ ਤੇ ਤਬਦੀਲ ਕੀਤਾ ਗਿਆ ਸੀ।
ਸਥਾਪਨਾ | 1961 |
---|---|
ਟਿਕਾਣਾ | ਰਾਜਘਾਟ, ਨਵੀਂ ਦਿੱਲੀ, ਭਾਰਤ |
ਨਿਰਦੇਸ਼ਕ | Dr. Varsha Das |
ਵੈੱਬਸਾਈਟ | Official site |
ਇਤਿਹਾਸ
ਸੋਧੋਮਹਾਤਮਾ ਗਾਂਧੀ ਨੂੰ 30 ਜਨਵਰੀ ਨੂੰ 1948 ਨੂੰ ਕਤਲ ਕਰ ਦਿੱਤਾ ਸੀ। ਉਸ ਦੀ ਮੌਤ ਦੇ ਥੋੜ੍ਹੀ ਦੇਰ ਬਾਅਦ ਉਸ ਬਾਰੇ ਮਹੱਤਤਾ ਵਾਲੀਆਂ ਨਿਸ਼ਾਨੀਆਂ ਇਕੱਤਰ ਕਰਨ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਗਾਂਧੀ ਦੇ ਜੀਵਨ ਨਾਲ ਜੁੜੀਆਂ ਨਿੱਜੀ ਚੀਜ਼ਾਂ, ਅਖ਼ਬਾਰ, ਅਤੇ ਕਿਤਾਬਾਂ ਨੂੰ ਮੁੰਬਈ ਲਿਜਾਇਆ ਗਿਆ। 1951 ਵਿੱਚ ਇਹ ਚੀਜ਼ਾਂ ਦਿੱਲੀ ਵਿੱਚ ਕੋਟਾ ਘਰ ਦੇ ਨੇੜੇ ਇਮਾਰਤਾਂ ਵਿੱਚ ਟਿਕਾ ਦਿੱਤੀਆਂ ਗਈਆਂ। ਫਿਰ 1957 ਵਿੱਚ ਮਿਊਜ਼ੀਅਮ ਨੂੰ ਇੱਕ ਕਿਲੇ ਨੂੰਫਿਰ ਚਲੇ ਗਏ.
1959 ਵਿੱਚ, ਗਾਂਧੀ ਮਿਊਜ਼ੀਅਮ ਦੀ ਥਾਂ ਅੰਤਿਮ ਵਾਰ ਤਬਦੀਲ ਕੀਤੀ ਗਈ ਅਤੇ ਇਹ ਗਾਂਧੀ ਦੀ ਸਮਾਧ ਦੇ ਨੇੜੇ ਰਾਜਘਾਟ, ਦਿੱਲੀ ਲਿਜਾਇਆ ਗਿਆ। ਮਿਊਜ਼ੀਅਮ ਨੂੰ ਅਧਿਕਾਰਿਕ ਤੌਰ 'ਤੇ, ਮਹਾਤਮਾ ਗਾਂਧੀ ਦੇ ਕਤਲ ਦੀ 13ਵੀਂ ਵਰ੍ਹੇਗੰਢ ਦੇ ਮੌਕੇ ਤੇ, 1961 ਵਿੱਚ ਖੋਲ੍ਹਿਆ ਗਿਆ, ਜਦੋਂ ਭਾਰਤ ਦੇ ਰਾਸ਼ਟਰਪਤੀ, ਰਾਜਿੰਦਰ ਪ੍ਰਸਾਦ ਨੇ ਰਸਮੀ ਤੌਰ ਇਸ ਨਵੀਂ ਥਾਂ ਦਾ ਉਦਘਾਟਨ ਕੀਤਾ।[1]
ਹਵਾਲੇ
ਸੋਧੋ- ↑ "History". Gandhi Museum. Archived from the original on 17 ਜੂਨ 2009. Retrieved 15 September 2009.
{{cite web}}
: Unknown parameter|dead-url=
ignored (|url-status=
suggested) (help)