ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ
ਨੋਜ਼ੀਜ਼ਵੇ ਸ਼ਾਰਲਟ ਮਾਦਲਾਲਾ-ਰੂਟਲੇਜ (ਉਚਾਰਨ: /nɔːziːzwɛ/ /nɔːziːzwɛ/ /ˈʃɑːlਲਈਟੀ//ˈʃɑːlət//mɑːdθlæθlɑː//mɑːdθlæθlɑː/-/ˈraʊਟੀਐਲɛdʒ//ˈraʊtlɛdʒ/) (ਜਨਮ 29 ਜੂਨ 1952) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਹੈ ਜੋ 1999 ਤੋਂ ਅਪ੍ਰੈਲ 2004 ਤੱਕ ਦੱਖਣੀ ਅਫਰੀਕਾ ਦੀ ਉਪ ਰੱਖਿਆ ਮੰਤਰੀ ਅਤੇ ਅਪਰੈਲ 2004 ਤੋਂ ਅਗਸਤ 2007 ਤੱਕ ਉੱਪ ਸਿਹਤ ਮੰਤਰੀ ਰਹਿ ਚੁੱਕੀ ਹੈ। ਰਾਸ਼ਟਰਪਤੀ ਥਾਬੋ ਮਬੇਕੀ ਨੇ ਇਸਨੂੰ ਮੰਤਰੀ ਮੰਡਲ ਤੋਂ 8 ਅਗਸਤ 2007 ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਫ਼ਰੀਕੀ ਨੈਸ਼ਨਲ ਕਾਂਗਰਸ ਦੀ ਨੁਮਾਇੰਦਾ ਦੇ ਤੌਰ ਉੱਤੇ ਸੰਸਦ ਮੈਂਬਰ ਰਹਿ।[1] 25 ਸਤੰਬਰ 2008 ਨੂੰ ਉਹ ਨੈਸ਼ਨਲ ਵਿਧਾਨ ਸਭਾ ਦੀ ਡਿਪਟੀ ਸਪੀਕਰ ਬਣੀ ਅਤੇ ਮਈ 2009 ਵਿੱਚ ਇਸਨੇ ਸੰਸਦ ਤੋਂ ਅਸਤੀਫਾ ਦੇ ਦਿੱਤਾ।[2] ਇਹ 1984 ਤੋਂ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ ਦੀ ਮੈਂਬਰ ਹੈ।[3]
ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ | |
---|---|
ਉੱਪ-ਸਿਹਤ ਮੰਤਰੀ | |
ਰਾਸ਼ਟਰਪਤੀ | ਥਾਬੋ ਮਬੇਕੀ |
ਉੱਪ-ਰੱਖਿਆ ਮੰਤਰੀ | |
ਨਿੱਜੀ ਜਾਣਕਾਰੀ | |
ਜਨਮ | 29 ਜੂਨ 1952 |
ਸਿਆਸੀ ਪਾਰਟੀ | ਅਫ਼ਰੀਕੀ ਨੈਸ਼ਨਲ ਕਾਂਗਰਸ |
ਜੀਵਨ ਸਾਥੀ | ਜੈਰੈਮੀ ਰੂਟਲੇਜ |
ਬੱਚੇ | 2 |
ਮਦਲਾਲਾ-ਰੂਟਲੇਜ ਦੱਖਣੀ ਅਫਰੀਕਾ ਵਿੱਚ ਏਡਜ਼ ਵਿਰੁੱਧ ਲੜਾਈ ਲਈ ਜਾਣੀ ਜਾਂਦੀ ਹੈ ਅਤੇ ਇਸਨੇ ਸਰਕਾਰ ਵੱਲੋਂ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਨਕਾਰਨ ਦਾ ਵਿਰੋਧ ਕੀਤਾ।[4] ਇਸਨੇ ਏਡਜ਼ ਦੇ ਇਲਾਜ ਲਈ ਵਿਕਲਪਕ ਦਵਾਈਆਂ ਦੀ ਥਾਂ ਉੱਤੇ ਵਿੱਚ ਵਿਗਿਆਨਕ ਤੌਰ ਉੱਤੇ ਟੈਸਟ ਕੀਤੇ ਗਏ ਢੰਗਾਂ ਦੀ ਵਰਤੋਂ ਉੱਤੇ ਜ਼ੋਰ ਦਿੱਤਾ।[5]
ਹਾਲ ਹੀ ਵਿੱਚ, ਮਦਲਾਲਾ-ਰੂਟਲੇਜ ਥੋੜ੍ਹੇ ਸਮੇਂ ਲਈ ਇਨਿਆਥੇਲੋ: ਦੱਖਣੀ ਅਫਰੀਕਾ ਦੇ ਤਰੱਕੀ ਇੰਸਟੀਚਿਊਟ ਦੀ ਕਾਰਜਕਾਰੀ ਡਾਇਰੈਕਟਰ ਰਹੀ ਸੀ ਅਤੇ ਮਾਰਚ 2015 ਇਸੇ ਨੇ ਬੋਰਡ ਨਾਲ ਚੱਲ ਰਹੀਆਂ ਸਮੱਸਿਆਵਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ।[6]
ਹਵਾਲੇ
ਸੋਧੋ- ↑ Department of Health profile on Madlala-Routledge Archived 2007-10-08 at the Wayback Machine. retrieved 10 August 2007
- ↑ "The familiar faces now absent from Parliament", Sapa (IOL), 6 May 2009.
- ↑ whoswhosa.co.za: Profile on Nozizwe Madlala-Routledge Archived 2007-09-27 at the Wayback Machine. retrieved 13 August 2007
- ↑ Sharon LaFraniere (10 August 2007). "S. Africa Fires Official Praised for Anti-AIDS Work". New York Times. Retrieved 2007-08-13.
- ↑ "S.African minister sees AIDS row link to sacking". Reuters. 10 August 2007. Retrieved 2007-08-13.
- ↑ "Nozizwe Madlala-Routledge quits Inyathelo 'on principle'". 2016-03-18. Retrieved 2016-09-09.