ਪਚਰੰਗਾ
ਪਚਰੰਗਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਭੋਗਪੁਰ ਦਾ ਇੱਕ ਪਿੰਡ ਹੈ। ਇਹ ਪਿੰਡ ਭੋਗਪੁਰ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਭੋਗਪੁਰ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਪਿੰਡ ਵਿਧਾਨ ਸਭਾ ਹਲਕਾ ਕਰਤਾਪੁਰ ਦਾ ਪਿੰਡ ਹੈ। ਇਸ ਦੇ ਗੁਆਂਡੀ ਪਿੰਡ ਭੋਗਪੁਰ, ਘੋਰੇਵਾਹੀ, ਜਮਾਲਪੁਰ, ਕੁਰਾਲਾ ਹਨ। ਇਹ ਪਿੰਡ 1953 ਸੰਨ ਤੋਂ ਮਾਡਲ ਗ੍ਰਾਮ ਯੋਜਨਾ ਅਧੀਨ ਹੈ ਇਥੇਂ ਦੇ ਸਰਕਾਰੀ ਉੱਚ ਕੋਟੀ ਦੇ ਮਾਹਰਾਂ ਨੇ ਪਿੰਡ ਦਾ ਨਕਸ਼ਾ ਤਿਆਰ ਕੀਤਾ ਜੋ ਅੱਜ ਵੀ ਖਿੱਚ ਦਾ ਕੇਂਦਰ ਹੈ।
ਪਚਰੰਗਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਲਾਕ | ਭੋਗਪੁਰ |
ਖੇਤਰ | |
• ਕੁੱਲ | 2.36 km2 (0.91 sq mi) |
ਉੱਚਾਈ | 185 m (607 ft) |
ਆਬਾਦੀ (2011) | |
• ਕੁੱਲ | 1,162 |
• ਘਣਤਾ | 490/km2 (1,300/sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਜਲੰਧਰ |
ਸਿਖਿਅਕ ਖੇਤਰ
ਸੋਧੋਪਿੰਡ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਹਨ ਜੋ ਬੱਚਿਆਂ ਦਾ ਸਰਬ ਪੱਖੀ ਵਿਕਾਰ ਕਰ ਰਹੇ ਹਨ। ਇਥੋਂ ਦੇ ਸਰਕਾਰੀ ਸੀਨੀਅਰ ਸਕੂਲ ਵਿੱਖੇ 11 ਪਿੰਡਾਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ।
ਧਾਰਮਿਕ ਸਥਾਂਨ
ਸੋਧੋਪਿੰਡ ਦੇ ਸਾਰੇ ਲੋਕ ਸਾਰੇ ਧਾਰਮਿਕ ਸਥਾਂਨ ਤੇ ਜਾਂਦੇ ਹਨ। ਪਿੰਡ ਵਿੱਚ ਸਾਰੇ ਧਰਮਾ ਦੇ ਧਾਰਮਿਕ ਸਥਾਂਨ ਮੌਜ਼ੂਦ ਹਨ। ਇਥੇਂ ਗੁੁਰਦੁਆਰਾ ਸਿੰਘ ਸਭਾ ਪਚਰੰਗਾ, ਗੁਰਦੁਆਰਾ ਸਿੰਘ ਸਭਾ ਜੀ. ਟੀ. ਰੋੜ ਤੇ ਗੁਰਦੁਆਰਾ ਰਵੀਦਾਸ ਪਚਰੰਗਾ, ਪੀਰਾ ਦਾ ਦਰਬਾਰ ਬਾਬਾ ਜੀਣ ਸ਼ਾਹ ਜੀ, ਬਾਬਾ ਜ਼ਾਹਰ ਪੀਰ, ਬਾਬਾ ਮਿੱਠਾ ਪੀਰ ਦਾ ਅਸਥਾਨ ਸੁਸ਼ੋਭਿਤ ਹਨ।
ਭੁਗੋਲਿਕ ਸਥਿਤੀ
ਸੋਧੋਇਸ ਪਿੰਡ ਦੀ ਜਨਸੰਖਿਆ 1162 ਜਿਹਨਾਂ ਵਿੱਚ 612 ਮਰਦ ਅਤੇ 550 ਔਰਤਾਂ ਦੀ ਗਿਣਤੀ ਹੈ। ਇਸ ਪਿੰਡ ਦਾ ਰਕਬਾ 236 ਏਕੜ ਹੈ। ਕੁਲ ਵੋਟਰ 698 ਜਿਹਨਾਂ ਵਿੱਚ 324 ਮਰਦ ਅਤੇ 374 ਔਰਤਾਂ ਵੋਟਰਾਂ ਦੀ ਗਿਣਤੀ ਹੈ।[1]