ਪਰਤ ਚੜ੍ਹਾਉਣਾ ਜਿਸ ਧਾਤ ਦਾ ਖੋਰਨ ਵੱਧ ਹੁੰਦਾ ਹੋਵੇ ਉਸ ਉੱਪਰ ਜਿੰਕ ਜਾਂ ਹੋਰ ਧਾਤ ਦੀ ਪਰਤ ਚੜ੍ਹਾਈ ਜਾਂਦਾ ਹੈ ਤਾਂ ਕਿ ਧਾਤ ਦਾ ਖੋਰਨ ਨਾ ਹੋਵੇ। ਹਵਾ ਅਤੇ ਪਾਣੀ ਵਿੱਚ ਜਿੰਕ ਦਾ ਖੋਰਨ ਘੱਟ ਹੁੰਦਾ ਹੈ। ਕਿਉਂਕੇ ਇਸਪਾਦ ਨਾਲੋਂ ਜਿੰਕ ਜ਼ਿਆਦਾ ਪ੍ਰਤੀਕਾਰਕ ਹੈ ਇਸ ਵਾਸਤੇ ਆਕਸੀਜਨ ਇਸਪਾਦ ਦੀ ਬਜਾਏ ਜਿੰਕ ਨਾਲ ਪ੍ਰਤੀਕਾਰ ਕਰਦੀ ਹੈ। ਜੇਕਰ ਜਿੰਕ ਦੀ ਪਰਤ ਵਿੱਚ ਤਰੇੜਾਂ ਵੀ ਆ ਜਾਣ ਤਦ ਵੀ ਹਵਾ ਅਤੇ ਪਾਣੀ ਵਿੱਚਲੀ ਆਕਸੀਜਨ ਇਸਪਾਦ ਦੀ ਬਜਾਏ ਜਿੰਕ ਨਾਲ ਪ੍ਰਤੀਕਾਰ ਕਰਦੀ ਹੈ। ਇਹ ਧਾਤਾਂ ਲੋਹੇ ਤੋਂ ਪਹਿਲਾ ਆਪ ਗਲਦੀਆਂ ਹਨ। ਇਸ ਲਈ ਇਹਨਾਂ ਲੇਪ ਵਾਲੀਆਂ ਧਾਤਾਂ ਨੂੰ ਕੁਰਬਾਨ ਧਾਤਾਂ ਵੀ ਕਿਹਾ ਜਾਂਦਾ ਹੈ। ਸਮੁੰਦਰੀ ਜਹਾਜ ਤੇ ਤੇਲ ਦੀਆਂ ਪਾਈਪਾਂ ਨੂੰ ਜਿੰਕ ਜਾਂ ਮੈਗਨੀਸ਼ੀਅਮ ਦੀ ਪਰਤ ਚੜ੍ਹਾ ਕਿ ਸੁਰੱਖਿਅਤ ਕੀਤਾ ਜਾਂਦਾ ਹੈ। ਕਾਰਾਂ ਤੇ ਵੀ ਜੰਗ ਤੋਂ ਬਚਣ ਲਈ ਪਰਤ ਚੜ੍ਹਾਈ ਜਾਂਦੀ ਹੈ। ਪਰਤ ਚੜ੍ਹਾਉਣਾ ਦੀ ਕਿਰਿਆ ਦਾ ਦਸੰਬਰ, 1837 ਵਿੱਚ ਪੈਰਿਸ ਵਿੱਚ ਸਟਾਨਿਸਲਸ ਸੋਰੇਲ ਨੇ ਪ੍ਰਦਰਸ਼ਨ ਕੀਤਾ।[1]

ਹਵਾਲੇ ਸੋਧੋ