ਪਾਕਿਸਤਾਨ ਕ੍ਰਿਕਟ ਬੋਰਡ

ਪਾਕਿਸਤਾਨ ਕ੍ਰਿਕਟ ਬੋਰਡ ਇੱਕ ਖੇਡ ਸੰਸਥਾ ਹੈ, ਜੋ ਕਿ ਪਾਕਿਸਤਾਨ ਕ੍ਰਿਕਟ ਟੀਮ ਅਤੇ ਪਾਕਿਸਤਾਨ ਵਿੱਚ ਹੋਣ ਵਾਲੇ ਉੱਚ-ਪੱਧਰੀ ਕ੍ਰਿਕਟ ਮੈਚਾਂ ਲਈ ਪ੍ਰਬੰਧ ਕਰਦੀ ਹੈ। ਇਸ ਸੰਸਥਾ ਦਾ ਕੰਮ ਪਾਕਿਸਤਾਨ ਵਿੱਚ ਕ੍ਰਿਕਟ ਨੂੰ ਪ੍ਰੋਤਸ਼ਾਹਿਤ ਕਰਨਾ ਹੈ ਅਤੇ ਕ੍ਰਿਕਟ ਦਾ ਮਿਆਰ ਉੱਚਾ ਚੁੱਕਣਾ ਹੈ। ਇਹ ਸੰਸਥਾ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਹਰ ਤਰ੍ਹਾਂ ਦੀ ਜਿੰਮੇਵਾਰੀ ਉਠਾਉਂਦੀ ਹੈ। ਪਾਕਿਸਤਾਨੀ ਟੀਮ ਦੇ ਵਿਦੇਸ਼ੀ ਦੌਰਿਆਂ ਦਾ ਕੰਮ-ਕਾਜ ਵੀ ਇਹ ਸੰਸਥਾ ਕਰਦੀ ਹੈ। ਪਾਕਿਸਤਾਨ ਕ੍ਰਿਕਟ ਬੋਰਡ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਤੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਆਈਸੀਸੀ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ। 1947 ਵਿੱਚ ਪਾਕਿਸਤਾਨ ਇੱਕ ਵੱਖਰਾ ਦੇਸ਼ ਬਣਿਆ ਸੀ ਅਤੇ ਉਸ ਤੋਂ ਪਹਿਲਾਂ ਪਾਕਿਸਤਾਨੀ ਖਿਡਾਰੀ ਭਾਰਤੀ ਕ੍ਰਿਕਟ ਟੀਮ ਦਾ ਹੀ ਹਿੱਸਾ ਹੁੰਦੇ ਸਨ। ਸੋ ਇਸ ਤੋਂ ਬਾਅਦ ਜੁਲਾਈ 1952 ਵਿੱਚ ਪਾਕਿਸਤਾਨ ਕ੍ਰਿਕਟ ਵਿੱਚ ਸੁਧਾਰਾਂ ਲਈ ਅੰਤਰਰਾਸ਼ਟਰੀ ਕ੍ਰਿਕਟ ਸਭਾ ਨਾਲ ਜੁੜ ਗਿਆ ਅਤੇ ਆਈਸੀਸੀ ਦਾ ਪੂਰਾ ਮੈਂਬਰ ਬਣ ਗਿਆ। ਪਾਕਿਸਤਾਨੀ ਟੀਮ ਨੇ ਆਪਣਾ ਪਹਿਲਾ ਟੈਸਟ ਮੈਚ ਭਾਰਤ ਵਿਰੁੱਧ ਅਕਤੂਬਰ ਅਤੇ ਦਸੰਬਰ 1952 ਵਿੱਚ ਖੇਡਿਆ ਸੀ।

ਪਾਕਿਸਤਾਨ ਕ੍ਰਿਕਟ ਬੋਰਡ
ਖੇਡਕ੍ਰਿਕਟ
ਅਧਿਕਾਰ ਖੇਤਰਪਾਕਿਸਤਾਨ
ਸੰਖੇਪਪੀਸੀਬੀ
ਸਥਾਪਨਾ1948
ਮਾਨਤਾਅੰਤਰਰਾਸ਼ਟਰੀ ਕ੍ਰਿਕਟ ਸਭਾ
ਮਾਨਤਾ ਦੀ ਮਿਤੀ28 ਜੁਲਾਈ 1952 (1952-07-28)
ਮੁੱਖ ਦਫ਼ਤਰਗਦਾਫ਼ੀ ਸਟੇਡੀਅਮ
ਟਿਕਾਣਾਲਾਹੌਰ
ਚੇਅਰਮੈਨਸ਼ਾਰਯਾਰ ਖ਼ਾਨ
ਬਦਲਿਆਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਪੀ.)
ਅਧਿਕਾਰਤ ਵੈੱਬਸਾਈਟ
www.pcb.com.pk
ਪਾਕਿਸਤਾਨ

ਕੰਟਰੋਲ ਬੋਰਡ ਦੀ ਸਥਾਪਨਾ

ਸੋਧੋ

ਪਾਕਿਸਤਾਨ ਕ੍ਰਿਕਟ ਬੋਰਡ ਦੀ ਸਥਾਪਨਾ 1 ਮਈ 1948 ਨੂੰ "ਪਾਕਿਸਤਾਨ ਦਾ ਕ੍ਰਿਕਟ ਕੰਟਰੋਲ ਬੋਰਡ" ਵਜੋਂ ਹੋਈ ਸੀ ਅਤੇ ਬਾਅਦ ਵਿੱਚ ਇਸ ਬੋਰਡ ਦਾ ਨਾਮ ਬਦਲ ਕੇ "ਬੋਰਡ ਆਫ਼ ਕੰਟਰੋਲ ਆਫ਼ ਕ੍ਰਿਕਟ ਇਨ ਪਾਕਿਸਤਾਨ" ਕਰ ਦਿੱਤਾ ਗਿਆ। ਇਸ ਬੋਰਡ ਦੀ ਪਹਿਲੀ ਮੀਟਿੰਗ ਲਾਹੌਰ ਜਿੰਮਖ਼ਾਨਾ ਦੇ ਕਮੇਟੀ ਕਮਰਿਆਂ ਵਿੱਚ ਹੋਈ ਅਤੇ ਮਮਦੋਤ ਦੇ ਨਵਾਬ ਨੂੰ ਇਸਦਾ ਪ੍ਰਧਾਨ ਅਤੇ ਚੇਅਰਮੈਨ ਨਿਯੁਕਤ ਕੀਤਾ ਗਿਆ, ਇਸ ਤੋਂ ਇਲਾਵਾ ਤਿੰਨ ਉੱਪ-ਪ੍ਰਧਾਨ ਵੀ ਚੁਣੇ ਗਏ ਸਨ। ਫਿਰ ਦਸੰਬਰ 1958 ਤੋਂ ਸਤੰਬਰ 1969 ਵਿਚਕਾਰ ਉੱਪ-ਪ੍ਰਧਾਨ ਦੇ ਅਹੁਦੇ ਨੂੰ ਖਾਲੀ ਕਰ ਦਿੱਤਾ ਗਿਆ ਸੀ।

ਪਾਕਿਸਤਾਨ ਕ੍ਰਿਕਟ ਬੋਰਡ ਸਾਲਾਨਾ ਇਨਾਮ 2012

ਸੋਧੋ

ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ 2012 ਵਿੱਚ ਸਾਲਾਨਾ ਇਨਾਮ ਦੇਣ ਦਾ ਕਦਮ ਚੁੱਕਿਆ। ਇਸ ਦਾ ਅਰਥ ਪਾਕਿਸਤਾਨ ਵਿੱਚ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨਾ ਸੀ। ਇਹਨਾਂ ਇਨਾਮਾਂ ਤਹਿਤ ਮੁਹੰਮਦ ਹਫ਼ੀਜ਼ ਨੂੰ 'ਸਾਲ ਦਾ ਸਰਵੋਤਮ ਖਿਡਾਰੀ' ਇਨਾਮ ਦਿੱਤਾ ਗਿਆ ਅਤੇ ਸਈਦ ਅਜਮਲ ਨੂੰ ਟੈਸਟ ਕ੍ਰਿਕਟ, ਓਡੀਆਈ ਕ੍ਰਿਕਟ ਅਤੇ ਟਵੰਟੀ20 ਕ੍ਰਿਕਟ ਦਾ ਕ੍ਰਮਵਾਰ 'ਸਰਵੋਤਮ ਖਿਡਾਰੀ' ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਇਨਾਮ ਦਿੱਤੇ ਗਏ ਸਨ।

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. ਕ੍ਰਿਕਟ ਵਿੱਚ ਅਨਿਆਂ

ਬਾਹਰੀ ਕੜੀਆਂ

ਸੋਧੋ