ਪਾਕਿਸਤਾਨ ਵਿੱਚ ਹਿੰਦੂ ਧਰਮ

ਪਾਕਿਸਤਾਨ ਵਿੱਚ ਹਿੰਦੂ ਧਰਮ ਦੀ ਪਾਲਣਾ ਕਰਨ ਵਾਲੇ ਕੁੱਲ ਜਨਸੰਖਿਆ ਦੇ ਲਗਭਗ 2% ਹਨ। ਪਿਛਲੀ ਹੋਈ ਜਨਗਣਨਾ ਦੇ ਸਮੇਂ ਪਾਕਿਸਤਾਨੀ ਹਿੰਦੂਆਂ ਨੂੰ ਜਾਤੀ (1.6%) ਅਤੇ ਅਨੁਸੂਚਿਤ ਜਾਤੀ (0.25%) ਵਿੱਚ ਵੰਡਿਆ ਗਿਆ ਸੀ।

ਪਾਕਿਸਤਾਨ ਨੂੰ ਬ੍ਰਿਟੇਨ ਤੋਂ ਅਜ਼ਾਦੀ 14 ਅਗਸਤ 1947 ਨੂੰ ਮਿਲੀ। ਉਸਦੇ ਬਾਅਦ 44 ਲੱਖ ਹਿੰਦੂਆਂ ਤੇ ਸਿੱਖਾਂ ਨੇ ਅਜੋਕੇ ਭਾਰਤ ਵੱਲ ਹਿਜ਼ਰਤ ਕੀਤੀ, ਜਦੋਂ ਕਿ ਭਾਰਤ ਵਿੱਚੋਂ 41 ਕਰੋੜ ਮੁਸਲਮਾਨਾਂ ਨੇ ਪਾਕਿਸਤਾਨ ਵਿੱਚ ਰਹਿਣ ਲਈ ਹਿਜ਼ਰਤ ਕੀਤੀ।

1951 ਵਿੱਚ ਕੀਤੀ ਜਨਗਣਨਾ ਦੇ ਅਨੁਸਾਰ ਪੱਛਮੀ ਪਾਕਿਸਤਾਨ ਵਿੱਚ 1.6% ਭਾਰਤੀ ਜਨਸੰਖਿਆ ਸੀ, ਜਦੋਂ ਕਿ ਪੂਰਬੀ ਪਾਕਿਸਤਾਨ (ਆਧੁਨਿਕ ਬੰਗਲਾਦੇਸ਼) ਵਿੱਚ 22.05% ਸੀ। ਸੰਤਾਲ਼ੀ ਸਾਲਾਂ ਦੇ ਬਾਅਦ 1997 ਵਿੱਚ ਪਾਕਿਸਤਾਨ ਵਿੱਚ ਹਿੰਦੂ ਜਨਸੰਖਿਆ ਵਿੱਚ ਕੋਈ ਵਾਧਾ ਨਹੀਂ ਹੋਇਆ ਤੇ 1.6% ਹਿੰਦੂ ਸਨ ਅਤੇ ਬੰਗਲਾਦੇਸ਼ ਵਿੱਚ ਹਿੰਦੂ ਜਨਸੰਖਿਆ ਵਿੱਚ ਭਾਰੀ ਗਿਰਾਵਟ ਆਈ ਅਤੇ ਉੱਥੇ ਕੇਵਲ 10.2% ਹਿੰਦੂ ਹੀ ਬਚੇ ਹਨ।

1998 ਵਿੱਚ ਕੀਤੀ ਪਾਕਿਸਤਾਨ ਦੀ ਜਨਗਣਨਾ ਮੁਤਾਬਿਕ ਕੇਵਲ 2.5 ਲੱਖ ਹਿੰਦੂ ਜਨਸੰਖਿਆ ਪਾਕਿਸਤਾਨ ਵਿੱਚ ਬਚੀ ਹੈ। ਜਿਆਦਾਤਰ ਹਿੰਦੂ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਰਹਿੰਦੇ ਹਨ। ਪਾਕਿਸਤਾਨ ਵਿੱਚ ਕਈ ਦਹਾਕਿਆਂ ਤੋਂ ਹਿੰਦੂ, ਇਸਾਈ ਆਦਿਕ ਦੁੱਖ ਸਹਿ ਰਹੇ ਹਨ। ਜੋ 2014 ਤੱਕ ਬਹੁਤ ਹੀ ਗੰਭੀਰ ਪੱਧਰ ਉੱਤੇ ਪਹੁੰਚ ਗਿਆ ਸੀ।

ਇਤਿਹਾਸ ਸੋਧੋ

ਪ੍ਰਾਚੀਨ ਜੁੱਗ ਸੋਧੋ

ਸਵਸਤੀਕ ਦਾ ਪ੍ਰਤੀਕ, ਯੋਗ ਆਸਨ ਵਿੱਚ ਸਥਿਤ ਯੋਗੀ ਦਾ ਚਿੱਤਰ, ਜੋ ਪਸ਼ੂਪਤੀ ਦੇ ਸਮਾਨ ਦਿਸਦਾ ਹੈ ਆਦਿ ਸਿੰਧ ਦੇ ਮਹਿੰਦਜੋਦੜੋ ਤੋਂ ਪ੍ਰਾਪਤ ਹੋਇਆ ਹੈ, ਜੋ ਹਿੰਦੂ ਧਰਮ ਦੇ ਮੌਜੂਦਗੀ ਨੂੰ ਪ੍ਰਭਾਵਿਤ ਕਰਨ ਦੇ ਸੰਕੇਤ ਕਰ ਰਿਹਾ ਹੈ। ਸਿੱਧੂ ਘਾਟੀ ਦੇ ਲੋਕਾਂ ਦਾ ਧਾਰਮਿਕ ਵਿਸ਼ਵਾਸ ਅਤੇ ਲੋਕ ਗੀਤ ਹਿੰਦੂ ਧਰਮ ਦਾ ਇੱਕ ਪ੍ਰਮੁੱਖ ਅੰਗ ਹਨ, ਜੋ ਕਿ ਦੱਖਣ ਏਸ਼ੀਆ ਦੇ ਇਸ ਭਾਗ ਵਿੱਚ ਵਿਕਸਿਤ ਹੋਇਆ। ਸਿੰਧ ਰਾਜ ਅਤੇ ਉਸਦੇ ਸ਼ਾਸਕਾਂ ਨੇ ਇੱਕ ਮਹੱਤਵਪੂਰਨ ਭੂਮਿਕਾ ਭਾਰਤੀ ਮਹਾਂਕਾਵਿ ਮਹਾਂਭਾਰਤ ਦੀ ਕਥਾ ਵਿੱਚ ਨਿਭਾਈ ਹੈ। ਇਸਦੇ ਇਲਾਵਾ ਪ੍ਰਾਚੀਨ ਕਥਾਵਾਂ ਦੇ ਆਧਾਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਪਾਕਿਸਤਾਨੀ ਦਾ ਮਹਾਂਨਗਰ ਲਾਹੌਰ ਦੀ ਸਥਾਪਨਾ ਲਵ ਦੇ ਦੁਆਰਾ ਅਤੇ ਕਸੂਰ ਮਹਾਂਨਗਰ ਦੀ ਸਥਾਪਨਾ ਉਸਦੇ ਜੋੜਾ (twin) ਭਰਾ ਕੁਸ਼ ਦੇ ਦੁਆਰਾ ਹੋਈ ਸੀ; ਇਹ ਦੋਨੋਂ ਰਾਮਾਇਣ ਦੇ ਨਾਇਕ ਸ਼੍ਰੀ ਰਾਮ ਦੇ ਪੁੱਤ ਸਨ। ਗਾਂਧਾਰ ਰਾਜ ਜੋ ਉੱਤਰ-ਪੱਛਮੀ ਭਾਗ ਵਿੱਚ ਸਥਿਤ ਹੈ, ਜੋ ਪ੍ਰਾਚੀਨ ਕਾਲ ਤੋਂ ਗਾਂਧਾਰ ਲੋਕ ਵੀ ਹਿੰਦੂ ਸਾਹਿਤ ਦੇ ਰਾਮਾਇਣ ਅਤੇ ਮਹਾਂਭਾਰਤ ਗ੍ਰੰਥਾਂ ਦਾ ਮਹੱਤਵਪੂਰਨ ਭਾਗ ਰਿਹਾ ਹੈ। ਸਾਰੇ ਪਾਕਿਸਤਾਨੀ ਨਗਰਾਂ ਦੇ ਨਾਂਵਾਂ (ਜਿਵੇਂ ਪੇਸ਼ਾਵਰ ਅਤੇ ਮੁਲਤਾਨ) ਦਾ ਮੂਲ ਸੰਸਕ੍ਰਿਤ ਨਾਲ ਜੁੜਦਾ ਹੈ।